
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ “ਉਨ੍ਹਾਂ ਨੂੰ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੌਂਗ ਉਨ ਵੱਲੋਂ ਇੱਕ ਬੇਹੱਦ ਸ਼ਾਨਦਾਰ ਪੱਤਰ ਮਿਲਿਆ ਹੈ।
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ “ਉਨ੍ਹਾਂ ਨੂੰ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਵੱਲੋਂ ਇੱਕ ਬੇਹੱਦ ਸ਼ਾਨਦਾਰ ਪੱਤਰ ਮਿਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਕ ਵਾਰ ਫਿਰ ਉੱਤਰ ਕੋਰੀਆ ਨਾਲ ਗੱਲਬਾਤ ਜਾਰੀ ਰੱਖਣ ਦੀ ਇੱਛਾ ਜ਼ਾਹਰ ਕੀਤੀ। ਯਾਦ ਰਹੇ ਇਕ ਮਹੀਨੇ ਪਹਿਲਾਂ ਹੀ ਉੱਤਰ ਕੋਰੀਆ ਦੇ ਮਿਜ਼ਾਈਲ ਟੈਸਟ ਮਗਰੋਂ ਟਰੰਪ ਨੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਸੀ ਕਿ ਕਿਮ ਗੱਲਬਾਤ ਦੇ ਇਛੁੱਕ ਨਹੀਂ ਹਨ। ਇਸ ਮਗਰੋਂ ਕਿਮ ਨੇ ਵੀ ਚਿਤਾਵਨੀ ਦਿੱਤੀ ਸੀ।
us president donald trump got letter from kim jong un
ਦਰਅਸਲ ਪਿਛਲੇ ਮਹੀਨੇ ਉੱਤਰ ਕੋਰੀਆ ਨੇ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਦਾ ਟੈਸਟ ਕੀਤਾ ਸੀ। ਇਸ ਦੌਰਾਨ ਕਿਮ ਖ਼ੁਦ ਪ੍ਰੀਖਣ ਵੇਖਣ ਲਈ ਮੌਜੂਦ ਸਨ। ਅਮਰੀਕਾ ਤੇ ਦੱਖਣ ਕੋਰੀਆ ਨੇ ਇਸ ਨੇ ਇਸ ਟੈਸਟ ਦੀ ਪੁਸ਼ਟੀ ਵੀ ਕੀਤੀ ਸੀ। ਹਾਲਾਂਕਿ ਟਰੰਪ ਨੇ ਮੰਗਲਵਾਰ ਨੂੰ ਉਸ ਘਟਨਾ ਨੂੰ ਨਜ਼ਰਅੰਦਾਜ਼ ਕਰਦਿਆਂ ਕਿਹਾ ਸੀ ਕਿ ਕਿਮ ਆਪਣੀ ਗੱਲ 'ਤੇ ਕਾਇਮ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਇਹ ਉਨ੍ਹਾਂ ਲਈ ਕਾਫ਼ੀ ਅਹਿਮ ਹੈ।
us president donald trump got letter from kim jong un
ਅਮਰੀਕੀ ਰਾਸ਼ਟਰਪਤੀ ਨੇ ਇਹ ਨਹੀਂ ਦੱਸਿਆ ਕਿ ਚਿੱਠੀ ਵਿੱਚ ਲਿਖਿਆ ਕੀ ਸੀ ਪਰ ਉਨ੍ਹਾਂ ਤਾਨਾਸ਼ਾਹ ਕਿਮ ਨਾਲ ਤੀਜੀ ਵਾਰ ਵਾਰਤਾ ਵਿਚ ਦਿਲਚਸਪੀ ਵਿਖਾਈ। ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਮੁਲਾਕਾਤ ਤੀਜੀ ਵਾਰ ਵੀ ਹੋ ਸਕਦੀ ਹੈ ਪਰ ਮਾਹੌਲ ਠੀਕ ਹੋਣਾ ਜ਼ਰੂਰੀ ਹੈ। ਉੱਤਰ ਕੋਰੀਆ ਦੇ ਤਿਆਰ ਹੋਣ ਬਾਅਦ ਹੀ ਉਹ ਤਿਆਰ ਹੋਣਗੇ।