ਨਵਾਂ ਸੰਕਟ : ਚੀਨ 'ਚ ਫਿਰ ਮਿਲੇ 24 ਤਰ੍ਹਾਂ ਦੇ 'ਕੋਰੋਨਾ ਵਾਇਰਸ'
Published : Jun 13, 2021, 3:32 pm IST
Updated : Jun 13, 2021, 3:32 pm IST
SHARE ARTICLE
Coronavirus
Coronavirus

ਇਨ੍ਹਾਂ 'ਚੋਂ ਚਾਰ ਉਸ ਸਾਰਸ-ਸੀ.ਓ.ਵੀ.-2 ਵਰਗੇ ਹਨ ਜਿਨ੍ਹਾਂ ਕਾਰਨ ਪੂਰੀ ਦੁਨੀਆ 'ਚ ਕੋਰੋਨਾ ਮਹਾਮਾਰੀ ਫੈਲੀ ਹੈ।

ਬੀਜਿੰਗ-ਕੋਰੋਨਾ ਵਾਇਰਸ ਦੀ ਸ਼ੁਰੂਆਤ ਨੂੰ ਲੈ ਕੇ ਚੀਨ ਪਹਿਲਾਂ ਤੋਂ ਹੀ ਸ਼ੱਕ ਦੇ ਘੇਰੇ 'ਚ ਹੈ। ਸਮੁੱਚੀ ਦੁਨੀਆ ਦੇ ਸਾਰੇ ਦੇਸ਼ ਕੋਰੋਨਾ ਵਾਇਰਸ ਨੂੰ ਲੈ ਕੇ ਇਕ ਵਾਰ ਫਿਰ ਤੋਂ ਜਾਂਚ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਚੀਨ ਦੇ ਖੋਜਕਾਰਾਂ ਨੇ ਇਕ ਹੋਰ ਖੁਲਾਸਾ ਕੀਤਾ ਹੈ। ਚੀਨੀ ਖੋਜਕਾਰਾਂ ਨੇ ਚਮਗਾਦੜਾਂ 'ਚ 24 ਤਰ੍ਹਾਂ ਦੇ ਨਵੇਂ ਕੋਰੋਨਾ ਵਾਇਰਸ ਹੋਣ ਦਾ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ-ਸਿਹਤ ਮੰਤਰਾਲਾ ਨੇ 7 ਗੁਣਾ ਵਧ ਮੌਤਾਂ ਦਾ ਦਾਅਵਾ ਕਰਨ ਵਾਲੀ ਵਿਦੇਸ਼ੀ ਮੀਡੀਆ ਦੀ ਰਿਪੋਰਟ ਕੀਤੀ ਖਾਰਿਜ

CoronavirusCoronavirus

ਇਨ੍ਹਾਂ 'ਚੋਂ ਚਾਰ ਉਸ ਸਾਰਸ-ਸੀ.ਓ.ਵੀ.-2 ਵਰਗੇ ਹਨ ਜਿਨ੍ਹਾਂ ਕਾਰਨ ਪੂਰੀ ਦੁਨੀਆ 'ਚ ਕੋਰੋਨਾ ਮਹਾਮਾਰੀ ਫੈਲੀ ਹੈ। ਇਸ ਖੋਜ 'ਚ ਸ਼ੇਨਡਾਂਗ ਯੂਨੀਵਰਸਿਟੀ ਦੇ ਚੀਨੀ ਖੋਜਕਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੇ 24 ਨਵੇਂ ਕੋਰੋਨਾ ਵਾਇਰਸ ਜੀਨੋਮ ਤੋਂ ਸਾਫ ਹੈ ਕਿ ਚਮਗਾਦੜਾਂ 'ਚ ਕਈ ਤਰ੍ਹਾਂ ਦੇ ਕੋਰੋਨਾ ਵਾਇਰਸ ਹਨ ਅਤੇ ਇਹ ਵੱਖ-ਵੱਖ ਤਰ੍ਹਾਂ ਨਾਲ ਲੋਕਾਂ 'ਚ ਫੈਲਦੇ ਹਨ।

ਇਹ ਵੀ ਪੜ੍ਹੋ-ਸੀਰੀਆ : ਹਸਪਤਾਲ 'ਤੇ ਮਿਜ਼ਾਈਲ ਹਮਲਾ, 13 ਦੀ ਮੌਤ ਤੇ ਕਈ ਜ਼ਖਮੀ

CoronavirusCoronavirus

ਖੋਜਕਾਰਾਂ ਨੇ ਮਈ 2019 ਤੋਂ ਨਵੰਬਰ 2020 ਦਰਮਿਆਨ ਜੰਗਲਾਂ 'ਚ ਪਾਈ ਜਾਣ ਵਾਲੀਆਂ ਛੋਟੀਆਂ ਚਮਗਾਦੜਾਂ ਦੇ ਨਮੂਨਿਆਂ ਲੈ ਕੇ ਉਨ੍ਹਾਂ ਦੀ ਜਾਂਚ ਸ਼ੁਰੂ ਕੀਤੀ ਸੀ ਜਿਸ 'ਚ ਉਨ੍ਹਾਂ ਦਾ ਪੇਸ਼ਾਬ ਅਤੇ ਮੂੰਹ ਤੋਂ ਲਏ ਗਏ ਨਮੂਨਿਆਂ ਦੀ ਜਾਂਚ ਕਰਨ 'ਤੇ ਇਕ ਜੀਨੋਮ ਅਜਿਹਾ ਮਿਲਿਆ ਜੋ ਕਿ ਬਿਲਕੁਲ ਸਾਰਸ-ਕੋਵ-2 ਦੀ ਤਰ੍ਹਾਂ ਹੈ। ਚੀਨ 'ਚ ਚਮਗਾਦੜਾਂ ਨਾਲ ਜੁੜਿਆਂ ਇਹ ਅਧਿਐਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਚੀਨ 'ਤੇ ਤਮਾਮ ਦੋਸ਼ ਲੱਗ ਰਹੇ ਹਨ।

ਇਹ ਵੀ ਪੜ੍ਹੋ-ਕੋਟਕਪੂਰਾ ਗੋਲੀਕਾਂਡ ਮਾਮਲਾ : ਨਵੀਂ SIT ਨੇ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਤਲਬ

CoronavirusCoronavirus

ਵੱਖ-ਵੱਖ ਖਬਰਾਂ ਅਤੇ ਖੁਫੀਆ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਚੀਨ ਦੇ ਵੁਹਾਨ ਸ਼ਹਿਰ 'ਚ ਸਥਿਤ ਲੈਬਾਰਟਰੀ ਤੋਂ ਕੋਰੋਨਾ ਲੀਕ ਹੋਇਆ ਹੈ ਅਤੇ ਇਸ ਤੋਂ ਬਾਅਦ ਇਹ ਪੂਰੀ ਦੁਨੀਆ 'ਚ ਮਹਾਮਾਰੀ ਦੀ ਤਰ੍ਹਾਂ ਫੈਲ ਗਿਆ ਅਤੇ ਆਪਣੀ ਲਪੇਟ 'ਚ ਲੈ ਲਿਆ। ਦੱਸ ਦਈਏ ਕਿ ਕੋਵਿਡ-19 ਦੀ ਸ਼ੁਰੂਆਤ ਜਾਂਚ ਦੇ ਬਾਰੇ 'ਚ ਵਿਸ਼ਵ ਸਿਹਤ ਸੰਗਠਨ ਦੀ ਅਗਵਾਈ 'ਚ ਨਵੇਂ ਸਿਰੇ ਤੋਂ ਜਾਂਚ ਦੀ ਮੰਗ ਹੋ ਰਹੀ ਹੈ। ਅਮਰੀਕਾ ਸਮੇਤ ਜੀ-7 ਦੇ ਦੇਸ਼ਾਂ ਨੇ ਇਸ ਦੇ ਬਾਰੇ 'ਚ ਜਾਂਚ ਦੀ ਮੰਗ ਤੇਜ਼ ਕਰ ਦਿੱਤੀ ਹੈ।

ਇਹ ਵੀ ਪੜ੍ਹੋ-ਸਰਕਾਰੀ ਸਕੂਲਾਂ 'ਚ ਵਿਦੇਸ਼ੀ ਭਾਸ਼ਾਵਾਂ ਨੂੰ ਲੈ ਕੇ ਕੈਪਟਨ ਨੇ ਸਿੱਖਿਆ ਵਿਭਾਗ ਨੂੰ ਦਿੱਤੇ ਇਹ ਹੁਕਮ

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement