G-7 Summit: ਅੱਜ ਦੋ ਸੈਸ਼ਨਾਂ ਨੂੰ ਸੰਬੋਧਨ ਕਰਨਗੇ PM, One Earth-One Health ਦਾ ਦਿੱਤਾ ਸੀ ਮੰਤਰ
Published : Jun 13, 2021, 8:10 pm IST
Updated : Jun 13, 2021, 8:10 pm IST
SHARE ARTICLE
Prime Minister Narendra Modi
Prime Minister Narendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੀ-7 ਸੰਮੇਲਨ ਮੌਕੇ ਦੋ ਸੈਸ਼ਨਾਂ ਨੂੰ ਕਰਨਗੇ ਸੰਬੋਧਿਤ।

ਲੰਡਨ: ਬ੍ਰਿਟੇਨ (United Kingdom) ‘ਚ ਚੱਲ ਰਹੇ ਜੀ-7 ਸੰਮੇਲਨ (G-7 Summit) ਦਾ ਅੱਜ ਆਖ਼ਰੀ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਸ਼ਨਿਵਾਰ ਨੂੰ ਵਨ ਅਰਥ-ਵਨ ਹੈਲਥ (One Earth One Health) ਦਾ ਮੰਤਰ ਦੇਣ ਤੋਂ ਬਾਅਦ ਅੱਜ ਫਿਰ ਇਸ ਸੰਮੇਲਨ ਨੂੰ ਸੰਬੋਧਨ ਕਰਨਗੇ ਅਤੇ ਦੋ ਸੈਸ਼ਨਾਂ ਵਿੱਚ ਆਪਣਾ ਭਾਸ਼ਣ ਦੇਣਗੇ।

ਇਹ ਵੀ ਪੜ੍ਹੋ-ਦਿੱਲੀ ਸਰਕਾਰ ਨੇ ਇਸ ਨਵੀਂ ਯੋਜਨਾ ਤਹਿਤ ਬਿਨ੍ਹਾਂ ਰਾਸ਼ਨ ਕਾਰਡ ਵਾਲਿਆਂ ਨੂੰ ਦਿੱਤਾ ਅਨਾਜ

ਇਸ ਤੋਂ ਪਹਿਲਾਂ ਵੀ ਸ਼ਨੀਵਾਰ ਨੂੰ ਮੋਦੀ ਜੀ-7 ਸੰਮੇਲਨ (G-7 Summit) ‘ਚ ਸ਼ਾਮਲ ਹੋਏ ਸਨ, ਜਿਸ ‘ਚ ਉਹਨਾਂ ਨੇ ਭਵਿੱਖ ‘ਚ ਮਹਾਂਮਾਰੀ ਨੂੰ ਰੋਕਣ ਲਈ ਲੋਕਤੰਤਰੀ ਅਤੇ ਪਾਰਦਰਸ਼ੀ ਸਮਾਜ ਦੀ ਜ਼ਿੰਮੇਵਾਰੀ ’ਤੇ ਜ਼ੋਰ ਦੇਣ ਨੂੰ ਕਿਹਾ ਸੀ। ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕਲ ਨੇ ਵੀ ਉਹਨਾਂ ਦੀ ਇਸ ਗੱਲ ਦਾ ਸਮਰਥਨ ਕੀਤਾ। ਇਸ ਸੈਸ਼ਨ ਦਾ ਨਾਮ ਬਿਲਡਿੰਗ ਬੈਕ ਸਟ੍ਰੋਂਗਰ-ਹੈਲਥ (Building back stronger- Health) ਰੱਖਿਆ ਗਿਆ ਸੀ। 

PM Narendra Modi PM Narendra Modi

ਇਸ ਸਾਲ ਦਾ ਸੈਸ਼ਨ ਕੋਰੋਨਾ (Coronavirus) ਤੋਂ ਗਲੋਬਲ ਰਿਕਵਰੀ ਅਤੇ ਭਵਿੱਖ ਦੀਆਂ ਮਹਾਂਮਾਰੀਆਂ ਦੇ ਵਿਰੁੱਧ ਦ੍ਰਿੜ ਹੋ ਕੇ ਖੜੇ ਹੋਣ ਦੇ ਉਪਰਾਲਿਆਂ ਉੱਪਰ ਰੱਖਿਆ ਗਿਆ ਸੀ। ਇਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ‘ਚ ਕੋਰੋਨਾ ਕਾਲ ਦੌਰਾਨ ਜੀ-7 ਅਤੇ ਬਾਕੀ ਦੇਸ਼ਾਂ ਵਲੋਂ ਦਿੱਤੇ ਗਏ ਸਮਰਥਨ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਾਂਮਾਰੀ ਨਾਲ ਲੜ੍ਹਨ ਦੇ ਭਾਰਤੀ ਸਮਾਜ ਦੇ ਨਜ਼ਰੀਏ ਬਾਰੇ ਵੀ ਦੱਸਿਆ। ਉਹਨਾਂ ਨੇ ਕਿਹਾ ਕਿ ਉਸ ਮੁਸ਼ਕਲ ਸਮੇਂ ਦੌਰਾਨ ਸਰਕਾਰ, ਉਦਯੋਗ ਅਤੇ ਸਿਵਲ ਸੁਸਾਇਟੀ ਸਭ ਨੇ ਆਪਸੀ ਤਾਲਮੇਲ ਨਾਲ ਆਪਣੇ ਪੱਧਰ ‘ਤੇ ਉਪਰਾਲੇ ਕੀਤੇ।

ਇਹ ਵੀ ਪੜ੍ਹੋ-ਇਸ ਦੇਸ਼ 'ਚ ਸਿਰਫ 12 ਰੁਪਏ 'ਚ ਮਿਲ ਰਿਹੈ ਘਰ, ਮੁਰੰਮਤ ਲਈ ਵੀ ਸਰਕਾਰ ਦੇਵੇਗੀ ਲੱਖਾਂ ਰੁਪਏ

ਇਸ ਸੰਮੇਲਨ ਦੌਰਾਨ ਜੀ -7 ਦੇਸ਼ਾਂ ਦੇ ਨੇਤਾਵਾਂ ਨੇ ਗਰੀਬ ਦੇਸ਼ਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਇਕ ਯੋਜਨਾ ਅੱਗੇ ਰੱਖੀ। ਇਹ ਯੋਜਨਾ ਚੀਨ ਦੇ ਵਨ ਬੈਲਟ ਵਨ ਰੋਡ (OBOR) ਪ੍ਰੋਜੈਕਟ ਦੇ ਵਿਰੁੱਧ ਲਿਆਂਦੀ ਗਈ ਹੈ, ਜਿਸਦੀ ਅਗਵਾਈ ਅਮਰੀਕਾ ਕਰੇਗਾ। US ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਜੀ -7 ਦੀ ਬੈਠਕ ਵਿੱਚ ਇਹ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਬਿਲਡ ਬੈਕ ਬੈਟਰ ਵਰਲਡ (Build back better world) ਨਾਮ ਦਿੱਤਾ ਗਿਆ ਹੈ। 

PM Unites Kingdom Boris Johnson, PM Australia Scott Morrison and US President Joe BidenUnited Kingdom PM Boris Johnson, Australia PM Scott Morrison and US President Joe Biden

ਦੱਸ ਦੇਈਏ ਕਿ ਜੀ-7 ਦੁਨਿਆ ਦੇ ਸੱਤ ਸਭ ਤੋਂ ਵੱਧ ਵਿਕਸਿਤ ਅਤੇ ਉਨੱਤ ਆਰਥਿਕਤਾ ਵਾਲੇ ਦੇਸ਼ਾਂ ਦਾ ਸਮੂਹ ਹੈ, ਜਿਸ ‘ਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ, ਬ੍ਰਿਟੇਨ ਅਤੇ ਅਮਰੀਕਾ ਸ਼ਾਮਲ ਹਨ। ਇਸ ਨੂੰ ਗਰੁੱਪ ਆਫ਼ ਸੇਵਨ (Group of seven) ਵੀ ਕਿਹਾ ਜਾਂਦਾ ਹੈ। ਇਸ ਸੰਮੇਲਨ ਰਾਹੀਂ ਦੇਸ਼ਾਂ ਦੇ ਮੰਤਰੀ ਅਤੇ ਨੌਕਰਸ਼ਾਹ ਹਰ ਸਾਲ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਲਈ ਮਿਲਦੇ ਹਨ।

ਇਹ ਵੀ ਪੜ੍ਹੋ-ਚੀਨ : ਗੈਸ ਪਾਈਪਲਾਈਨ 'ਚ ਹੋਇਆ ਵੱਡਾ ਧਮਾਕਾ, 11 ਦੀ ਮੌਤ ਤੇ 37 ਜ਼ਖਮੀ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement