
ਹਾਲਾਂਕਿ ਇਸ ਘਟਨਾ ਦੇ ਪਿੱਛੇ ਦਾ ਕਾਰਨ ਵੀ ਪਤਾ ਨਹੀਂ ਚੱਲ ਪਾਇਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ
ਬੀਜਿੰਗ-ਚੀਨ ਦੇ ਹੁਬੇਈ ਸੂਬੇ ਦੇ ਸ਼ਿਆਨ ਸ਼ਹਿਰ 'ਚ ਅੱਜ ਸਵੇਰੇ ਉਸ ਵੇਲੇ ਵੱਡਾ ਹਾਦਸਾ ਹੋ ਗਿਆ ਜਦ ਗੈਸ ਪਾਈਪਲਾਈਨ ਫੱਟਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ 140 ਹੋਰ ਜ਼ਖਮੀ ਹੋ ਗਏ। ਅਧਿਕਾਰਿਕ ਮੀਡੀਆ ਮੁਤਾਬਕ ਕਈ ਘਰ ਵੀ ਨੁਕਸਾਨੇ ਗਏ । ਇਹ ਧਮਾਕਾ ਝਾਂਗਵਾਨ ਜ਼ਿਲ੍ਹੇ ਦੇ ਸ਼ਿਆਨ ਸ਼ਹਿਰ 'ਚ ਸਵੇਰੇ ਕਰੀਬ 6:30 ਵਜੇ ਹੋਇਆ ਅਤੇ ਜਾਣਕਾਰੀ ਮੁਤਾਬਕ ਜ਼ਿਲ੍ਹੇ 'ਚ ਇਕ ਬਾਜ਼ਾਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ।
ਇਹ ਵੀ ਪੜ੍ਹੋ-ਨਵਾਂ ਸੰਕਟ : ਚੀਨ 'ਚ ਫਿਰ ਮਿਲੇ 24 ਤਰ੍ਹਾਂ ਦੇ 'ਕੋਰੋਨਾ ਵਾਇਰਸ'
ਸਰਕਾਰੀ ਚੈਨਲ ਮੁਤਾਬਕ ਧਮਾਕੇ ਕਾਰਨ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਹਾਂਗਕਾਂਗ ਦੀ ਇਕ ਅਖਬਾਰ ਮੁਤਾਬਕ ਧਮਾਕਾ ਸ਼ਿਆਨ ਦੇ ਯਾਨਹੁ ਬਾਜ਼ਾਰ 'ਚ ਹੋਇਆ ਜਿਥੇ ਕਈ ਲੋਕ ਨਾਸ਼ਤਾ ਕਰ ਰਹੇ ਸਨ ਜਾਂ ਬਾਜ਼ਾਰ ਸਬਜ਼ੀ ਖਰੀਦ ਰਹੇ ਸਨ।ਸ਼ਹਿਰ ਦੇ ਨਗਰਪਾਲਿਕਾ ਦਫਤਰ ਨੇ ਘਟਨਾ ਤੋਂ ਬਾਅਦ ਕਿਹਾ ਸੀ ਕਿ ਕਈ ਲੋਕ ਮਲਬੇ ਹੇਠਾਂ ਆ ਗਏ ਹਨ।
ਇਹ ਵੀ ਪੜ੍ਹੋ-ਸਿਹਤ ਮੰਤਰਾਲਾ ਨੇ 7 ਗੁਣਾ ਵਧ ਮੌਤਾਂ ਦਾ ਦਾਅਵਾ ਕਰਨ ਵਾਲੀ ਵਿਦੇਸ਼ੀ ਮੀਡੀਆ ਦੀ ਰਿਪੋਰਟ ਕੀਤੀ ਖਾਰਿਜ
ਹਾਲਾਂਕਿ ਇਸ ਘਟਨਾ ਦੇ ਪਿੱਛੇ ਦਾ ਕਾਰਨ ਵੀ ਪਤਾ ਨਹੀਂ ਚੱਲ ਪਾਇਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਲੋਕਾਂ ਦੀ ਮੌਤ ਮਲਬੇ ਹੇਠਾਂ ਆਉਣ ਕਾਰਨ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਚੀਨ ਦੇ ਗੁਈਝੋਓ ਸੂਬੇ 'ਚ ਕੈਮੀਕਲ ਕੰਪਨੀ 'ਚ ਜ਼ਹਿਰੀਲੀ ਗੈਸ ਦੀ ਚਪੇਟ 'ਚ ਆਉਣ ਨਾਲ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਸੂਬਾਈ ਰਾਜਧਾਨੀ ਗੁਇਯਾਂਗ 'ਚ ਪੁਲਸ ਨੂੰ ਸਵੇਰੇ ਸੂਚਨਾ ਮਿਲੀ ਸੀ ਕਿ ਇਕ ਕੈਮੀਕਲ ਕੰਪਨੀ ਕੋਲ ਕੁਝ ਲੋਕ ਬੇਹੋਸ਼ ਪਏ ਹਨ।
ਇਹ ਵੀ ਪੜ੍ਹੋ-ਸੀਰੀਆ : ਹਸਪਤਾਲ 'ਤੇ ਮਿਜ਼ਾਈਲ ਹਮਲਾ, 13 ਦੀ ਮੌਤ ਤੇ ਕਈ ਜ਼ਖਮੀ