ਤਿੰਨ ਵਾਰ ਇਟਲੀ ਦੇ ਪ੍ਰਧਾਨ ਮੰਤਰੀ ਰਹੇ ਸਿਲਵੀਓ ਬਰਲੁਸਕੋਨੀ ਦਾ ਦੇਹਾਂਤ
Published : Jun 13, 2023, 7:19 am IST
Updated : Jun 13, 2023, 7:19 am IST
SHARE ARTICLE
Former Italian prime minister Silvio Berlusconi dies at 86
Former Italian prime minister Silvio Berlusconi dies at 86

ਕਈ ਦਿਨਾਂ ਤੋਂ ਸਨ ਬੀਮਾਰ


 

 ਰੋਮ: ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਦਾ 86 ਸਾਲ ਦੀ ਉਮਰ ਵਿਚ ਅੱਜ ਮਤਲਬ ਸੋਮਵਾਰ ਨੂੰ ਦੇਹਾਂਤ ਹੋ ਗਿਆ। ਬਰਲੁਸਕੋਨੀ ਤਿੰਨ ਵਾਰ ਇਟਲੀ ਦੇ ਪ੍ਰਧਾਨ ਮੰਤਰੀ ਰਹੇ ਅਤੇ ਉਹ ਕੱੁਝ ਸਮੇਂ ਤੋਂ ਬਿਮਾਰ ਸਨ। ਬਰਲੁਸਕੋਨੀ ਦਾ ਪਿਛਲੇ ਛੇ ਹਫ਼ਤਿਆਂ ਤੋਂ ਮਿਲਾਨ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਬਰਲੁਸਕੋਨੀ ਦਾ ਨਾਂ ਵੀ ਵਿਵਾਦਾਂ ’ਚ ਰਿਹਾ ਸੀ ਅਤੇ ਸਾਲ 2017 ’ਚ ਉਹ ਸੈਕਸ ਸਕੈਂਡਲ ’ਚ ਫਸ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਅਤੇ ਟੈਕਸ ’ਚ ਹੇਰਾਫੇਰੀ ਦੇ ਦੋਸ਼ ਵੀ ਲੱਗੇ ਸਨ।

 

ਬਰਲੁਸਕੋਨੀ ਦੇ ਮੀਡੀਆਸੈਟ ਟੈਲੀਵਿਜ਼ਨ ਨੈੱਟਵਰਕ ਨੇ ਅਪਣੇ ਪਹਿਲੇ ਪੰਨੇ ’ਤੇ ਉਸ ਦੀ ਮੁਸਕਰਾਉਂਦੀ ਤਸਵੀਰ ਪਾ ਦਿਤੀ ਅਤੇ ਉਨ੍ਹਾਂ ਦੀ ਮੌਤ ਦਾ ਐਲਾਨ ਕਰਦੇ ਹੋਏ ਲਿਖਿਆ, ‘ਬਰਲੁਸਕੋਨੀ ਨਹੀਂ ਰਹੇ।’ ਬਰਲੁਸਕੋਨੀ ਨੂੰ ਬਲੱਡ ਕੈਂਸਰ ਦੇ ਇਲਾਜ ਲਈ ਮਹੀਨਿਆਂ ਵਿਚ ਦੂਜੀ ਵਾਰ ਸ਼ੁੱਕਰਵਾਰ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਹ ਕਈ ਸਾਲਾਂ ਤੋਂ ਦਿਲ ਦੀ ਬਿਮਾਰੀ, ਪ੍ਰੋਸਟੇਟ ਕੈਂਸਰ ਤੋਂ ਵੀ ਪੀੜਤ ਸੀ। ਕੋਵਿਡ-19 ਦੀ ਲਪੇਟ ਵਿਚ ਆਉਣ ਤੋਂ ਬਾਅਦ 2020 ਵਿਚ ੳਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।

 

ਬਰਲੁਸਕੋਨੀ 1994 ਤੋਂ 2011 ਤਕ ਤਿੰਨ ਵਾਰ ਇਟਲੀ ਦੇ ਪ੍ਰਧਾਨ ਮੰਤਰੀ ਰਹੇ। ਸੱਭ ਤੋਂ ਪਹਿਲਾਂ ਬਰਲੁਸਕੋਨੀ ਸਾਲ 1994 ਵਿੱਚ ਪਹਿਲੀ ਵਾਰ ਇਟਲੀ ਦੇ ਪ੍ਰਧਾਨ ਮੰਤਰੀ ਬਣੇ ਸਨ। ਇਸ ਤੋਂ ਬਾਅਦ ਉਹ 2001 ਤੋਂ 2006 ਤਕ ਇਟਲੀ ਦੇ ਪ੍ਰਧਾਨ ਮੰਤਰੀ ਰਹੇ। ਉਹ 2008 ਵਿਚ ਮੁੜ ਸੱਤਾ ਵਿਚ ਆਏ ਪਰ ਕਰਜ਼ੇ ਦੇ ਸੰਕਟ ਕਾਰਨ 2011 ਵਿਚ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ ਅਤੇ ਉਹ ਸਿਆਸਤ ਤੋਂ ਵੀ ਦੂਰ ਹੋ ਗਏ। ਹਾਲਾਂਕਿ 2017 ਵਿਚ ਉਨ੍ਹਾਂ ਮੁੜ ਸਰਗਰਮ ਰਾਜਨੀਤੀ ਵਿਚ ਪ੍ਰਵੇਸ਼ ਕੀਤਾ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement