ਬੱਚਿਆਂ 'ਤੇ ਭਾਰੀ ਪਵੇਗੀ ਕਰੋਨਾ ਵਾਇਰਸ ਆਫ਼ਤ, ਕਰੋੜ ਤੋਂ ਵਧੇਰੇ ਬੱਚਿਆਂ ਤੋਂ ਦੂਰ ਹੋ ਜਾਵੇਗਾ ਸਕੂਲ!
Published : Jul 13, 2020, 6:54 pm IST
Updated : Jul 13, 2020, 6:55 pm IST
SHARE ARTICLE
children's education
children's education

ਵੱਡੀ ਗਿਣਤੀ ਬੱਚਿਆਂ ਨੂੰ ਪਰਵਾਰ ਦੀਆਂ ਆਰਥਿਕ ਮਜਬੂਰੀਆਂ ਕਾਰਨ ਪੜ੍ਹਾਈ ਦੀ ਥਾਂ ਕਰਨਾ ਪਵੇਗਾ ਕੰਮ

ਨਵੀਂ ਦਿੱਲੀ  : ਕਰੋਨਾ ਵਾਇਰਸ ਮਹਾਮਾਰੀ ਦਾ ਅਸਰ ਦੁਨੀਆਂ ਦੇ ਹਰ ਕੋਨੇ ਅੰਦਰ ਵੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਮਨੁੱਖੀ ਇਤਿਹਾਸ 'ਚ ਸਭ ਤੋਂ ਵਧੇਰੇ ਉਥਲ-ਪੁਥਲ ਕਰਨ ਵਾਲਾ ਸਮਾਂ ਮੰਨਿਆ ਜਾ ਰਿਹਾ ਹੈ। ਕਰੋੜਾਂ ਲੋਕਾਂ ਦੇ ਸੁਪਨੇ ਪ੍ਰਭਾਵਿਤ ਹੋਏ ਹਨ ਜਾਂ ਬਿਲਕੁਲ ਚਕਨਾਚੂਰ ਹੋ ਗਏ ਹਨ। ਕਰੋੜਾ ਲੋਕ ਇਸ ਤੋਂ ਪ੍ਰਭਾਵਿਤ ਹਨ ਜਦਕਿ ਲੱਖਾਂ ਦੀ ਗਿਣਤੀ ਜਾਨ ਤੋਂ ਹੱਥ ਧੋ ਬੈਠੇ ਹਨ। ਇਸ ਨੇ ਹਰ ਦੇਸ਼ ਦੀ ਅਰਥ-ਵਿਵਸਥਾ ਦੇ ਨਾਲ-ਨਾਲ ਲੋਕਾਂ ਦੀਆਂ ਵਰਤਮਾਨ ਅਤੇ ਭਵਿੱਖੀ ਯੋਜਨਾਵਾਂ 'ਤੇ ਵੀ ਅਸਰ ਪਾਇਆ ਹੈ।

school educationschool education

ਇਸ ਨਾਲ ਸਭ ਤੋਂ ਵੱਧ ਬੱਚੇ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ ਹੈ। ਇਸ ਅਰਸੇ ਦੌਰਾਨ ਕਈ ਬੱਚੇ ਅਪਣੇ ਟੀਚਿਆਂ ਤੋਂ ਭਟਕ ਕੇ ਸ਼ੋਸ਼ਲ ਮੀਡੀਆ, ਮੋਬਾਈਲ ਅਤੇ ਹੋਰ ਕਈ ਤਰ੍ਹਾਂ ਦੀਆਂ ਗ਼ਲਤ ਆਦਤਾਂ ਦੇ ਸ਼ਿਕਾਰ ਹੋ ਗਏ ਹਨ। ਬੱਚਿਆਂ 'ਤੇ ਕਰੋਨਾ ਵਾਇਰਸ ਮਹਾਮਾਰੀ ਦੇ ਪਏ ਪ੍ਰਭਾਵ ਸਬੰਧੀ ਬੱਚਿਆਂ ਲਈ ਕੰਮ ਕਰਨ ਵਾਲੀ ਇਕ ਸੰਸਥਾ 'ਸੇਵ ਦੀ ਚਿਲਡਰਨ' ਨੇ ਰਿਪੋਰਟ ਤਿਆਰ ਕੀਤੀ ਹੈ, ਜਿਸ 'ਚ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ।

 Online educationeducation

ਇਸ ਸੰਸਥਾ ਨੇ ਅਪਣੀ ਰਿਪੋਰਟ 'ਚ ਸੰਯੁਕਤ ਰਾਸ਼ਟਰ ਦੇ ਡਾਟਾ ਦਾ ਹਵਾਲਾ ਦਿੰਦਿਆਂ ਲਿਖਿਆ ਹੈ ਕਿ ਅਪ੍ਰੈਲ 2020 ਦੌਰਾਨ ਦੁਨੀਆਂ ਭਰ ਅੰਦਰ 1.6 ਅਰਬ ਬੱਚੇ ਸਕੂਲ ਨਹੀਂ ਜਾ ਸਕੇ। ਇਹ ਦੁਨੀਆਂ ਦੇ ਕੁੱਲ ਵਿਦਿਆਰਥੀਆਂ ਦਾ 90 ਫ਼ੀ ਸਦੀ ਬਣਦਾ ਹੈ। ਰਿਪੋਰਟ ਮੁਤਾਬਕ ਮਨੁੱਖੀ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ, ਜਦੋਂ ਗਲੋਬਲ ਪੱਧਰ 'ਤੇ ਬੱਚਿਆਂ ਦੀ ਪੂਰੀ ਪੀੜ੍ਹੀ ਦੀ ਸਿੱਖਿਆ ਪ੍ਰਣਾਲੀ ਪ੍ਰਭਾਵਿਤ ਹੋਈ ਹੈ। ਇਸ ਦੇ ਨਤੀਜੇ ਵਜੋਂ ਜਿਹੜੀ ਆਰਥਿਕ ਤੰਗੀ ਸਾਹਮਣੇ ਆਵੇਗੀ, ਉਸ ਕਾਰਨ ਆਉਣ ਵਾਲੇ ਸਮੇਂ ਅੰਦਰ ਸਕੂਲਾਂ ਅੰਦਰ ਦਾਖ਼ਲ ਹੋਣ ਵਾਲੇ ਬੱਚਿਆਂ ਦੀ ਗਿਣਤੀ 'ਤੇ ਵੀ ਵੱਡਾ ਅਸਰ ਪਵੇਗਾ।

EducationEducation

ਇਸੇ ਤਰ੍ਹਾਂ ਕਰੋਨਾ ਵਾਇਰਸ ਤੋਂ ਬਾਅਦ ਉਤਪੰਨ ਹੋਈਆਂ ਪ੍ਰਸਥਿਤੀਆਂ ਕਾਰਨ 11 ਕਰੋੜ  ਬੱਚਿਆਂ 'ਤੇ ਗ਼ਰੀਬੀ ਦਾ ਖ਼ਤਰਾ ਮਡਰਾਉਣ ਲੱਗਾ ਹੈ। ਰਿਪੋਰਟ ਮੁਤਾਬਕ ਹੁਣ 9 ਤੋਂ 11 ਕਰੋੜ ਬੱਚਿਆਂ ਦੇ ਗ਼ਰੀਬੀ ਵਿਚ ਚਲੇ ਜਾਣ ਦਾ ਖ਼ਤਰਾ ਵੱਧ ਗਿਆ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਬੱਚਿਆਂ ਨੂੰ ਅਪਣੇ ਪਰਵਾਰਾਂ ਦੀ ਆਰਥਕ ਤੌਰ 'ਤੇ ਮਦਦ ਕਰਨ ਲਈ ਪੜ੍ਹਾਈ ਛੱਡ ਕੇ ਛੋਟੀ ਉਮਰ ਵਿਚ ਹੀ ਨੌਕਰੀਆਂ 'ਤੇ ਲੱਗਣਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿਚ ਕੁੜੀਆਂ ਦੇ ਛੋਟੀ ਉਮਰ ਵਿਚ ਵਿਆਹ ਕਰਨ ਦਾ ਰੁਝਾਨ ਵਧ ਜਾਵੇਗਾ ਅਤੇ 1 ਕਰੋੜ ਤੋਂ ਵਧੇਰੇ ਵਿਦਿਆਰਥੀ ਕਦੇ ਵੀ ਸਿੱਖਿਆ ਹਾਸਲ ਕਰਨ ਵੱਲ ਦੁਬਾਰਾ ਪਰਤ ਨਹੀਂ ਸਕਣਗੇ।

EducationEducation

ਸੰਸਥਾ ਨੇ ਚਿਤਾਵਨੀ ਦਿਤੀ ਹੈ ਕਿ ਘੱਟ ਅਤੇ ਵੱਧ ਆਮਦਨੀ ਵਾਲੇ ਦੇਸ਼ਾਂ ਅੰਦਰ 2021 ਦੇ ਅਖ਼ੀਰ ਤਕ ਸਿਖਿਆ ਬਜਟ ਵਿਚ 77 ਅਰਬ ਡਾਲਰ ਦੀ ਕਮੀ ਆਵੇਗੀ। ਸੇਵ ਦੀ ਚਿਲਡਰਨ ਦੀ ਸੀਈਓ ਏਸਿੰਗ ਮੁਤਾਬਕ ਕਰੀਬ 1 ਕਰੋੜ ਬੱਚੇ ਕਦੇ ਵੀ ਸਕੂਲ ਨਹੀਂ ਪਰਤ ਸਕਣਗੇ। ਇਹ ਇਕ ਵੱਡਾ ਸਿੱਖਿਆ ਸੰਕਟਕਾਲ ਹੈ, ਇਸ ਲਈ ਸਰਕਾਰਾਂ ਨੂੰ ਤੁਰੰਤ ਸਿੱਖਿਆ ਵਿਚ ਨਿਵੇਸ਼ ਕਰਨ ਵੱਲ ਢੁਕਵੇਂ ਕਦਮ ਚੁੱਕਣ ਦੀ ਲੋੜ ਪਵੇਗੀ। ਸੰਸਥਾ ਨੇ ਸਰਕਾਰਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਅਦੇ ਦਾਨ ਕਰਤਾਵਾਂ ਨੂੰ ਅਪੀਲ ਕੀਤੀ ਹੈ ਕਿ ਸਕੂਲਾਂ ਦੇ ਦੁਬਾਰਾ ਖੁਲ੍ਹਣ ਬਾਅਦ ਉਨ੍ਹਾਂ ਨੂੰ ਸਿੱਖਿਆ ਵਿਚ ਹੋਰ ਨਿਵੇਸ਼ ਕਰਨ ਦੇ ਨਾਲ-ਨਾਲ ਡਿਸਟੈਂਸ ਲਰਨਿੰਗ ਨੂੰ ਉਤਸ਼ਾਹਿਤ ਕਰਨ ਵੱਲ ਕਦਮ ਚੁੱਕਣ ਦੀ ਲੋੜ ਹੈ।

EducationEducation

ਸੰਸਥਾ ਦੀ ਸੀਈਓ ਮੁਤਾਬਕ ਇਸ ਦਾ ਸਭ ਤੋਂ ਵਧੇਰੇ ਅਸਰ ਉਨ੍ਹਾਂ ਗ਼ਰੀਬ ਬੱਚਿਆਂ 'ਤੇ ਪਵੇਗਾ, ਜਿਹੜੇ ਪਹਿਲਾਂ ਹੀ ਹਾਸ਼ੀਏ 'ਤੇ ਸਨ। ਇਸ ਵਿਚ ਪਿਛਲੇ ਅੱਧੇ ਅਕਾਦਮਿਕ ਸਾਲ ਤੋਂ ਡਿਸਟੈਂਸ ਲਰਨਿੰਗ ਜਾਂ ਕਿਸੇ ਵੀ ਤਰ੍ਹਾਂ ਨਾਲ ਸਿਖਿਆ ਤਕ ਉਨ੍ਹਾਂ ਦੀ ਪਹੁੰਚ ਹੀ ਨਹੀਂ ਹੈ। ਉਨ੍ਹਾਂ ਨੇ ਲੈਣਦਾਰਾਂ ਤੋਂ ਘੱਟ ਆਮਦਨ ਵਾਲੇ ਦੇਸ਼ਾਂ ਲਈ ਕਰਜ਼ੇ ਚੁਕਾਉਣ ਦੀ ਸੀਮਾ ਨੂੰ ਮੁਅੱਤਲ ਕਰਨ ਦੀ ਅਪੀਲ ਵੀ ਕੀਤੀ ਹੈ। ਇਸ ਨਾਲ ਸਿਖਿਆ ਬਜਟ ਵਿਚ 14 ਅਰਬ ਡਾਲਰ ਬੱਚ ਸਕਣਗੇ। ਏਸਿੰਗ ਮੁਤਾਬਕ ਜੇਕਰ ਅਸੀਂ ਸਿਖਿਆ ਸੰਕਟ ਨੂੰ ਸ਼ੁਰੂ ਹੋਣ ਦਿਤਾ ਤਾਂ ਬੱਚਿਆਂ ਦੇ ਭਵਿੱਖ 'ਤੇ ਇਸ ਦਾ ਬੁਰਾ ਅਸਰ ਹੋਵੇਗਾ, ਜੋ ਲੰਬੇ ਸਮੇਂ ਤਕ ਬਰਕਰਾਰ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਦੁਨੀਆਂ ਭਰ ਅੰਦਰ 2030 ਤਕ ਸਾਰੇ ਬੱਚਿਆਂ ਨੂੰ ਸਿਖਿਆ ਦਾ ਅਧਿਕਾਰ ਦਿਵਾਉਣ ਦੇ ਲਏ ਗਏ ਸੰਕਲਪ 'ਤੇ ਵੀ ਅਸਰ ਪਵੇਗਾ, ਜੋ ਕਈ ਸਾਲ ਪਿੱਛੇ ਪੈ ਸਕਦਾ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement