
ਤਾਲਾਬੰਦੀ ਅਤੇ ਸਮਾਜਕ ਦੂਰੀ ਦੀ ਜ਼ਰੂਰਤ ਖ਼ਤਮ ਹੋਣ ਤੋਂ ਬਾਅਦ ਵੀ ਬੱਚਿਆਂ ਦੀ ਮਾਨਸਿਕ ਸਿਹਤ ਇਸ ਦਾ ਅਸਰ
ਤਾਲਾਬੰਦੀ ਅਤੇ ਸਮਾਜਕ ਦੂਰੀ ਦੀ ਜ਼ਰੂਰਤ ਖ਼ਤਮ ਹੋਣ ਤੋਂ ਬਾਅਦ ਵੀ ਬੱਚਿਆਂ ਦੀ ਮਾਨਸਿਕ ਸਿਹਤ ਇਸ ਦਾ ਅਸਰ ਬਹੁਤ ਲੰਮੇ ਸਮੇਂ ਤਕ ਰਹਿ ਸਕਦਾ ਹੈ। ਇਸ ਲਈ ਬੱਚਿਆਂ ਦੀ ਮਾਨਸਿਕ ਸਿਹਤ ਬਾਰੇ ਡਾਕਟਰਾਂ ਦੀ ਮੰਗ 'ਚ ਵਾਧਾ ਹੋ ਸਕਦਾ ਹੈ
File
ਜਿਸ ਲਈ ਹੁਣੇ ਤੋਂ ਤਿਆਰੀ ਕਰਨ ਦੀ ਜ਼ਰੂਰਤ ਹੈ। ਇਸ ਬਾਰੇ ਅਮਰੀਕਾ 'ਚ ਕੀਤੇ ਗਏ ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਨੌਜੁਆਨਾਂ ਅੰਦਰ ਇਕਲਾਪੇ ਅਤੇ ਤਣਾਅ 'ਚ ਬਹੁਤ ਡੂੰਘਾ ਸਬੰਧ ਹੈ।
File
ਇਕੱਲੇ ਨੌਜੁਆਨਾਂ ਦੇ ਭਵਿੱਖ 'ਚ ਤਣਾਅਗ੍ਰਸਤ ਹੋਣ ਦੀ ਸੰਭਾਵਨਾ ਤਿੰਨ ਗੁਣਾਂ ਜ਼ਿਆਦਾ ਹੈ। ਇਸ ਇਕਲਾਪੇ ਦਾ ਮਾਨਸਿਕ ਸਿਹਤ 'ਤੇ ਅਸਰ 9 ਸਾਲਾਂ ਤਕ ਰਹਿ ਸਕਦਾ ਹੈ।
File
ਬੱਚਿਆਂ ਨੂੰ ਸਕੂਲ ਭੇਜਣ ਤੋਂ ਲਈ ਸਾਨੂੰ ਖੇਡਾਂ ਦੀ ਮਹੱਤਤਾ 'ਤੇ ਜ਼ੋਰ ਦੇਣਾ ਹੋਵੇਗਾ ਤਾਕਿ ਉਹ ਅਪਣੇ ਦੋਸਤਾਂ ਨਾਲ ਜੁੜ ਸਕਣ ਅਤੇ ਇਕਲਾਪੇ ਦੇ ਲੰਮੇ ਸਮੇਂ ਤੋਂ ਬਾਅਦ ਖ਼ੁਦ ਨੂੰ ਮਾਹੌਲ 'ਚ ਢਾਲ ਸਕਣ।
File
ਮਾਹਰਾਂ ਅਨੁਸਾਰ ਤਾਲਾਬੰਦੀ 'ਚ ਢਿੱਲ ਇਸ ਤਰ੍ਹਾਂ ਦਿਤੀ ਜਾਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਅਪਣੇ ਸਾਥੀਆਂ ਨਾਲ ਸਕੂਲ ਦੇ ਅੰਦਰ ਅਤੇ ਬਾਹਰ ਖੇਡਣ ਦਾ ਮੌਕਾ ਮਿਲੇ, ਨਾਲ ਹੀ ਸਮਾਜਕ ਦੂਰੀ ਦੇ ਨਿਯਮਾਂ ਦੀ ਵੀ ਪਾਲਣਾ ਹੁੰਦੀ ਰਹੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।