
Sreeja Verma USA News: ਸ਼੍ਰੀਜਾ ਵਰਮਾ ਵਾਸੀ ਹੈਦਰਾਬਾਦ ਵਜੋਂ ਹੋਈ ਪਛਾਣ
Indian student Sreeja Verma dies in road accident in US : ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ। ਵਿਦਿਆਰਥਣ ਦੀ ਪਛਾਣ ਸ਼੍ਰੀਜਾ ਵਰਮਾ (23) (Sreeja Verma) ਵਜੋਂ ਹੋਈ ਹੈ, ਜੋ ਕਿ ਹੈਦਰਾਬਾਦ ਨਾਲ ਸਬੰਧਿਤ ਸੀ। ਸ਼੍ਰੀਜਾ ਹਾਲ ਹੀ ਵਿੱਚ ਉੱਚ ਸਿੱਖਿਆ ਲਈ ਅਮਰੀਕਾ ਗਈ ਸੀ। ਉਹ ਸ਼ਿਕਾਗੋ ਵਿੱਚ ਰਹਿੰਦੀ ਸੀ। ਸੋਮਵਾਰ ਰਾਤ ਨੂੰ, ਉਹ ਆਪਣੇ ਅਪਾਰਟਮੈਂਟ ਤੋਂ ਰਾਤ ਦੇ ਖਾਣੇ ਲਈ ਨੇੜਲੇ ਰੈਸਟੋਰੈਂਟ ਜਾ ਰਹੀ ਸੀ।
ਇਸ ਦੌਰਾਨ ਇੱਕ ਟਰੱਕ ਨੇ ਸ਼੍ਰੀਜਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਸ਼੍ਰੀਜਾ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
(For more news apart from “Indian student Sreeja Verma dies in road accident in US , ” stay tuned to Rozana Spokesman.)