
ਚੀਨ ਦੇ ਹੁਨਾਨ ਸੂਬੇ ਦੀ ਹੇਂਗਡਾਂਗ ਕਾਉਂਟੀ ਵਿਚ ਇੱਕ ਵਿਅਕਤੀ ਨੇ ਭੀੜ ਭਰੇ ਇਲਾਕੇ ਵਿਚ ਤੇਜ਼ ਰਫਤਾਰ ਕਾਰ ਵਾੜ ਦਿੱਤੀ
ਬੀਜਿੰਗ, ਚੀਨ ਦੇ ਹੁਨਾਨ ਸੂਬੇ ਦੀ ਹੇਂਗਡਾਂਗ ਕਾਉਂਟੀ ਵਿਚ ਇੱਕ ਵਿਅਕਤੀ ਨੇ ਭੀੜ ਭਰੇ ਇਲਾਕੇ ਵਿਚ ਤੇਜ਼ ਰਫਤਾਰ ਕਾਰ ਵਾੜ ਦਿੱਤੀ। ਦੱਸ ਦਈਏ ਕਿ ਇਸ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ ਅਤੇ 46 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਿਸ ਨੇ ਸ਼ੱਕੀ ਹਮਲਾਵਰ ਨੂੰ ਗਿਰਫਤਾਰ ਕਰ ਲਿਆ ਹੈ। ਫਿਲਹਾਲ ਉਹ ਸ਼ਖਸ਼ ਕਿ ਚਾਹੁੰਦਾ ਸੀ ਅਤੇ ਉਸਨੇ ਅਜਿਹਾ ਕਿਉਂ ਕੀਤਾ ਇਸ ਬਾਰੇ ਪਤਾ ਨਹੀਂ ਚਲ ਸਕਿਆ ਹੈ ਅਤੇ ਘਟਨਾ ਨੂੰ ਕੋਈ ਅਤਿਵਾਦੀ ਹਮਲੇ ਨਾਲ ਵੀ ਨਹੀਂ ਜੋੜਕੇ ਦੇਖਿਆ ਜਾ ਰਿਹਾ।
ਮੀਡੀਆ ਰਿਪੋਰਟਾਂ ਦੇ ਮੁਤਾਬਕ, 54 ਸਾਲ ਦੇ ਆਰੋਪੀ ਦਾ ਨਾਮ ਯਾਂਗ ਜੇਨਿਉਨ ਦੱਸਿਆ ਜਾ ਰਿਹਾ ਹੈ ਜੋ ਹੇਂਗਡਾਂਗ ਕਾਉਂਟੀ ਦਾ ਹੀ ਰਹਿਣ ਵਾਲਾ ਹੈ। ਯਾਂਗ ਪਹਿਲਾਂ ਹੀ ਕਈ ਮਾਮਲਿਆਂ ਵਿਚ ਜੇਲ੍ਹ ਵਿਚ ਸਜ਼ਾ ਕੱਟ ਚੁੱਕਿਆ ਹੈ। ਪਿਛਲੇ ਕੁਝ ਸਾਲਾਂ ਵਿਚ ਚੀਨ ਵਿਚ ਹਿੰਸਕ ਘਟਨਾਵਾਂ ਜਿਵੇਂ ਬੰਬਾਰੀ, ਬੱਸਾਂ ਅਤੇ ਇਮਾਰਤਾਂ ਵਿਚ ਅਗਜਨੀ, ਹੜ੍ਹ ਆਦਿ ਵਧੀਆਂ ਹਨ।
ਕਈ ਵਾਰ ਲੋਕ ਆਪਣੇ ਨਿਜੀ ਕਾਰਨਾਂ ਜਾਂ ਸਮਾਜ ਤੋਂ ਨਰਾਜ਼ਗੀ ਦੀ ਵਜ੍ਹਾ ਨਾਲ ਹਿੰਸਾ ਨੂੰ ਅੰਜਾਮ ਦਿੰਦੇ ਹਨ। ਦੱਸਣਯੋਗ ਹੈ ਕਿ ਕਦੇ - ਕਦੇ ਇਨ੍ਹਾਂ ਘਟਨਾਵਾਂ ਵਿਚ ਅਤਿਵਾਦੀਆਂ ਦਾ ਹੱਥ ਹੁੰਦਾ ਹੈ। 2013 ਵਿਚ ਬੀਜਿੰਗ ਦੀ 'ਫਾਰਬਿਡਨ ਸਿਟੀ' ਵਿਚ ਭੀੜ ਵਿਚ ਇੱਕ ਕਾਰ ਵਾੜ ਦਿੱਤੀ ਸੀ, ਜਿਸ ਦੌਰਾਨ ਕਾਰ ਵਿਚ ਬੈਠੇ ਤਿੰਨ ਲੋਕਾਂ ਸਮੇਤ 8 ਲੋਕ ਮਾਰੇ ਗਏ ਸਨ। ਪੁਲਿਸ ਨੇ ਇਸ ਦੇ ਪਿੱਛੇ ਮੁਸਲਿਮ ਵਖਵਾਦੀਆਂ ਦਾ ਹੱਥ ਦੱਸਿਆ ਸੀ।