
ਅਮਰੀਕਾ ਵਿਚ ਚਕਰਵਾਤੀ ਤੂਫਾਨ ਮਾਈਕਲ ਦੇ ਕਾਰਨ ਹੁਣ ਤੱਕ 12 ਲੋਕਾਂ ਦੀ ਜਾਨ ਜਾ ਚੁੱਕੀ ਹੈ। ਵੀਰਵਾਰ ਨੂੰ ਜਦੋਂ ਇਹ ਤੂਫਾਨ ਫਲੋਰੀਡਾ ਦੇ ਉਤਰ ਪੱਛਮ ਵਾਲੇ ਤਟ ...
ਵਾਸ਼ਿੰਗਟਨ : (ਪੀਟੀਆਈ) ਅਮਰੀਕਾ ਵਿਚ ਚਕਰਵਾਤੀ ਤੂਫਾਨ ਮਾਈਕਲ ਦੇ ਕਾਰਨ ਹੁਣ ਤੱਕ 12 ਲੋਕਾਂ ਦੀ ਜਾਨ ਜਾ ਚੁੱਕੀ ਹੈ। ਵੀਰਵਾਰ ਨੂੰ ਜਦੋਂ ਇਹ ਤੂਫਾਨ ਫਲੋਰੀਡਾ ਦੇ ਉਤਰ ਪੱਛਮ ਵਾਲੇ ਤਟ ਨਾਲ ਟਕਰਾਇਆ, ਹਵਾ 250 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਸੀ। ਸ਼੍ਰੇਣੀ ਚਾਰ ਦੇ ਇਸ ਤੂਫਾਨ ਨੂੰ ਮੌਸਮ ਵਿਗਿਆਨੀ ਅਮਰੀਕਾ ਦਾ ਸੱਭ ਤੋਂ ਸ਼ਕਤੀਸ਼ਾਲੀ ਤੂਫਾਨ ਵਿਚ ਦੱਸ ਰਹੇ ਹਨ।
Hurricane Michael death toll rises to 12
ਤੂਫਾਨ ਨਾਲ ਫਲੋਰੀਡਾ ਤੋਂ ਇਲਾਵਾ ਜਾਰਜੀਆ ਅਤੇ ਉਤਰੀ ਕੈਰੋਲਿਨਾ ਵਿਚ ਵੀ ਭਾਰੀ ਤਬਾਹੀ ਹੋਈ ਹੈ। ਕਈ ਜਗ੍ਹਾਵਾਂ 'ਤੇ ਭਾਰੀ ਮੀਂਹ ਦੇ ਕਾਰਨ ਹੜ੍ਹ ਦੀ ਹਾਲਤ ਬਣ ਗਈ ਹੈ। ਤੇਜ਼ ਹਵਾਵਾਂ ਦੇ ਕਾਰਨ ਕਈ ਦਰਖਤ ਜਡ਼ ਤੋਂ ਉੱਖਡ਼ ਗਏ। ਇਕ ਹਜ਼ਾਰ ਤੋਂ ਜ਼ਿਆਦਾ ਘਰ ਅਤੇ ਇਮਾਰਤਾਂ ਧਰਾਸ਼ਾਈ ਹੋ ਗਏ। 20 ਹਜ਼ਾਰ ਲੋਕ ਅਪਣਾ ਘਰ ਛੱਡ ਕਰ ਆਸਰਾ ਘਰਾਂ ਵਿਚ ਸ਼ਰਨ ਲੈਣ ਨੂੰ ਮਜਬੂਰ ਹੋਏ। ਫੌਜ ਅਤੇ ਬਚਾਅ ਕਰਮੀ ਤੂਫਾਨ ਵਿਚ ਫਸੇ ਲੋਕਾਂ ਦੀ ਤਲਾਸ਼ ਕਰ ਰਹੇ ਹਨ।
Hurricane Michael death toll rises to 12
ਤੂਫਾਨ ਤੋਂ ਲਗਭੱਗ 12 ਲੱਖ ਘਰਾਂ ਦੀ ਬਿਜਲੀ ਚਲੀ ਗਈ। ਅਮਰੀਕਾ ਦੇ ਖੇਤੀਬਾੜੀ ਵਿਭਾਗ ਦੇ ਮੁਤਾਬਕ ਤੂਫਾਨ ਦੇ ਕਾਰਨ ਕਪਾਸ ਅਤੇ ਮੂੰਗਫਲੀ ਦੀਆਂ ਫਸਲਾਂ ਬਰਬਾਦ ਹੋਈਆਂ ਹਨ। ਇਸ ਤੋਂ 1.9 ਅਰਬ ਡਾਲਰ (ਲਗਭੱਗ 14 ਹਜ਼ਾਰ ਕਰੋਡ਼ ਰੁਪਏ) ਦੇ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।