
ਆਸਟ੍ਰੇਲੀਆ ਵਿਚ ਜ਼ਿਆਦਾਤਰ ਨਵਜੰਮੇ ਬੱਚੇ ਦਾ ਔਸਤ ਵਜ਼ਨ 3.3 ਕਿਲੋਗ੍ਰਾਮ ਹੁੰਦਾ ਹੈ।
ਸਿਡਨੀ : ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਸਥਿਤ ਵਾਲੋਗੋਂਗ ਹਸਪਤਾਲ ਵਿਚ 27 ਸਾਲ ਦੀ ਇਮਾ ਮਿਲਰ ਨੇ ਸੋਮਵਾਰ ਨੂੰ 5.88 ਕਿਲੋ ਵਜ਼ਨੀ ਬੱਚੀ ਨੂੰ ਜਨਮ ਦਿਤਾ। ਆਸਟ੍ਰੇਲੀਆ ਵਿਚ ਜ਼ਿਆਦਾਤਰ ਨਵਜੰਮੇ ਬੱਚੇ ਦਾ ਔਸਤ ਵਜ਼ਨ 3.3 ਕਿਲੋਗ੍ਰਾਮ ਹੁੰਦਾ ਹੈ ਪਰ ਬੇਬੀ ਰੇਮੀ ਮਿਲਰ ਦਾ ਵਜ਼ਨ ਇਸ ਨਾਲੋਂ ਦੁਗਣਾ ਹੈ। ਇਸ ਕਾਰਨ ਬੱਚੀ ਨੂੰ 'ਬੇਬੀ ਸੂਮੋ ਰੈਸਲਰ' ਕਿਹਾ ਜਾ ਰਿਹਾ ਹੈ। ਸੀਜ਼ੇਰੀਅਨ ਆਪਰੇਸ਼ਨ ਦੇ ਬਾਅਦ ਬੱਚੀ ਦਾ ਵਜ਼ਨ ਨੂੰ ਦੇਖ ਕੇ ਹਸਪਤਾਲ ਸਟਾਫ ਅਤੇ ਮਾਂ ਸਾਰੇ ਹੈਰਾਨ ਸਨ।
Australian woman gives birth to almost 6kg baby girl
ਪਿਤਾ ਡੈਨੀਅਲ ਨੇ ਦਸਿਆ ਕਿ ਇਮਾ ਨੇ ਰੇਮੀ ਨੂੰ 38 ਹਫਤੇ ਅਤੇ ਦੋ ਦਿਨ ਦੀ ਗਰਭ ਅਵਸਥਾ ਦੇ ਬਾਅਦ ਜਨਮ ਦਿਤਾ। ਜੋੜੇ ਨੇ ਕਿਹਾ,''ਉਹ ਜਾਣਦੇ ਸਨ ਕਿ ਗਰਭ ਅਵਸਥਾ ਦੌਰਾਨ ਮਾਂ ਨੂੰ ਡਾਇਬੀਟੀਜ਼ ਹੈ। ਇਸ ਕਾਰਨ ਬੱਚੇ ਦਾ ਵਜ਼ਨ ਸਧਾਰਨ ਨਾਲੋਂ ਜ਼ਿਆਦਾ ਹੋਵੇਗਾ ਪਰ ਰੇਮੀ ਦੇ ਵਜ਼ਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।''
Australian woman gives birth to almost 6kg baby girl
27 ਸਾਲ ਦੀ ਇਮਾ ਨੇ ਦਸਿਆ ਕਿ 35ਵੇਂ ਹਫ਼ਤੇ ਵਿਚ ਜਦੋਂ ਅਲਟਰਾਸਾਊਂਡ ਕਰਵਾਇਆ ਸੀ ਉਦੋਂ ਬੱਚੀ ਦਾ ਵਜ਼ਨ ਕਰੀਬ 4 ਕਿਲੋਗ੍ਰਾਮ ਸੀ । ਉਦੋਂ ਤੋਂ ਉਹ ਆਮ ਨਾਲੋਂ ਜ਼ਿਆਦਾ ਵਜ਼ਨੀ ਬੱਚੇ ਨੂੰ ਜਨਮ ਦੇਣ ਲਈ ਤਿਆਰ ਸੀ।