...ਜਦੋਂ ਕੁਆਰੀ ਲੜਕੀ ਨੇ ਜਹਾਜ਼ ਦੇ ਟਾਇਲਟ 'ਚ ਜੰਮਿਆ ਬੱਚਾ
Published : Jul 26, 2018, 10:38 am IST
Updated : Jul 26, 2018, 10:38 am IST
SHARE ARTICLE
Flight Air Asia
Flight Air Asia

ਫਾਲ ਤੋਂ ਗੁਹਾਟੀ ਹੁੰਦੇ ਹੋਏ ਦਿੱਲੀ ਆ ਰਹੀ ਫਲਾਈਟ ਵਿਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਮੁਤਾਬਕ ਜਹਾਜ਼ ਵਿਚ ਸਫ਼ਰ ਕਰ ਰਹੀ 19 ਸਾਲਾ ਲੜਕੀ ਦੀ ...

ਗੁਹਾਟੀ : ਇੰਫਾਲ ਤੋਂ ਗੁਹਾਟੀ ਹੁੰਦੇ ਹੋਏ ਦਿੱਲੀ ਆ ਰਹੀ ਫਲਾਈਟ ਵਿਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਮੁਤਾਬਕ ਜਹਾਜ਼ ਵਿਚ ਸਫ਼ਰ ਕਰ ਰਹੀ 19 ਸਾਲਾ ਲੜਕੀ ਦੀ ਡਿਲੀਵਰੀ ਹੋ ਗਈ। ਜਹਾਜ਼ ਦਿੱਲੀ ਵਿਚ ਉਤਰਨ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਜਦੋਂ ਹਵਾ ਵਿਚ ਸੀ ਤਾਂ ਇਹ ਘਟਨਾ ਹੋਈ। ਡਿਲੀਵਰੀ ਤੋਂ ਬਾਅਦ ਲੜਕੀ ਅਪਣੀ ਸੀਟ 'ਤੇ ਆ ਕੇ ਬੈਠ ਗਈ।

Flight Air AsiaFlight Air Asiaਇਕ ਏਅਰ ਹੋਸਟੈਸ ਨੇ ਹਵਾਈ ਜਹਾਜ਼ ਦੇ ਟਾਇਲਟ ਵਿਚ ਨਵਜੰਮਿਆ ਬੱਚਾ ਦੇਖਿਆ ਤਾਂ ਫਲਾਈਟ ਕੈਪਟਨ ਨੂੰ ਸੂਚਨਾ ਦਿਤੀ। ਉਸ ਤੋਂ ਬਾਅਦ ਮਹਿਲਾ ਯਾਤਰੀਆਂ ਤੋਂ ਪੁਛਗਿਛ ਸ਼ੁਰੂ ਹੋਈ। ਫਿਰ ਜਾ ਕੇ ਲੜਕੀ ਨੇ ਦਸਿਆ ਕਿ ਇਹ ਉਸੇ ਦੀ ਡਿਲੀਵਰੀ ਹੋਈ ਸੀ। ਪਤਾ ਚੱਲਿਆ ਹੈ ਕਿ  19 ਸਾਲ ਦੀ ਜਿਸ ਲੜਕੀ ਦੇ ਇਹ ਬੱਚਾ ਹੋਇਆ ਹੈ, ਉਹ ਅਸਾਮ ਦੀ ਰਹਿਣ ਵਾਲੀ ਹੈ ਅਤੇ ਵਿਆਹੁਤਾ ਨਹੀਂ ਹੈ। ਸੂਤਰਾਂ ਅਨੁਸਾਰ ਉਹ ਤਾਈਕੋਵਾਂਡੋ ਖਿਡਾਰਨ ਹੈ ਅਤੇ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਵਿਦੇਸ਼ ਜਾ ਰਹੀ ਸੀ। ਵੀਰਵਾਰ ਨੂੰ ਉਸ ਨੇ ਦਿੱਲੀ ਤੋਂ ਵਿਦੇਸ਼ ਦੀ ਫਲਾਈਟ ਲੈਣੀ ਸੀ। 

Flight Air Asia in pre Mature Delivery Flight Air Asia in pre Mature Deliveryਏਅਰ ਏਸ਼ੀਆ ਦੀ ਫਲਾਈਟ ਨੰਬਰ 15-784 ਨੇ ਬੁਧਵਾਰ ਦੁਪਹਿਰ ਕਰੀਬ 3 ਵਜੇ ਆਈਜੀਆਈ ਏਅਰਪੋਰਟ ਦੇ ਟਰਮੀਨਲ-3 'ਤੇ ਲੈਂਡ ਕੀਤਾ, ਉਦੋਂ ਏਅਰਲਾਈਨਜ਼ ਦੇ ਮੈਨੇਜਰ ਨੇ ਦਿੱਲੀ ਪੁਲਿਸ ਨੂੰ ਘਟਨਾ ਦੀ ਸੂਚਨਾ ਦਿਤੀ। ਪੁਲਿਸ ਨੇ ਨਵਜੰਮੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਜਹਾਜ਼ ਦੇ ਟਾਇਲਟ ਵਿਚ ਜਿਸ ਸਮੇਂ ਭਰੂਣ ਮਿਲਿਆ ਸੀ, ਦਸਿਆ ਜਾ ਰਿਹਾ ਹੈ ਕਿ ਬੱਚੇ ਦੇ ਮੂੰਹ ਵਿਚ ਟਿਸ਼ੂ ਪੇਪਰ ਤੁੰਨਿਆ ਹੋਇਆ ਸੀ। ਪੁਲਿਸ ਪੋਸਟਮਾਰਟਮ ਤੋਂ ਪਤਾ ਲਗਾਏਗੀ ਕਿ ਪੈਦਾ ਹੁੰਦੇ ਸਮੇਂ ਬੱਚਾ ਕਿਤੇ ਜਿੰਦਾ ਤਾਂ ਨਹੀਂ ਸੀ, ਜਿਸ ਤੋਂ ਬਾਅਦ ਵਿਚ ਮਾਰ ਦਿਤਾ ਗਿਆ ਹੋਵੇ। 

Flight Air AsiaFlight Air Asiaਪੁਲਿਸ ਨੂੰ ਸ਼ੱਕ ਹੈ ਕਿ ਲੜਕੀ ਨੇ ਡਿਲੀਵਰੀ ਕਰਵਾਉਣ ਲਈ ਕੁੱਝ ਖਾ ਲਿਆ ਹੋਵੇਗਾ ਤਾਕਿ ਫਲਾਈਟ ਦੇ ਦਿੱਲੀ ਵਿਚ ਉਤਰਨ ਤੋਂ ਪਹਿਲਾਂ ਉਹੀ ਬੱਚੇ ਨੂੰ ਜਨਮ ਦੇ ਸਕੇ ਅਤੇ ਮਾਮਲਾ ਉਥੇ ਹੀ ਖ਼ਤਮ ਹੋ ਜਾਵੇ ਪਰ ਆਖ਼ਰਕਾਰ ਭੇਦ ਖੁੱਲ੍ਹ ਗਿਆ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement