ਆਸਟ੍ਰੇਲੀਆ : ਇੱਕ ਸਾਲ 'ਚ 22 ਮਰਦਾਂ ਨੇ ਪ੍ਰੈਗਨੈਂਸੀ ਤੋਂ ਬਾਅਦ ਦਿੱਤਾ ਬੱਚੀਆਂ ਨੂੰ ਜਨਮ
Published : Aug 8, 2019, 10:16 am IST
Updated : Aug 8, 2019, 10:16 am IST
SHARE ARTICLE
Australia 22 men give birth in a year after pregnancy
Australia 22 men give birth in a year after pregnancy

ਆਏ ਦਿਨ ਕੋਈ ਨਾ ਕੋਈ ਅਜਿਹਾ ਮਾਮਲਾ ਸਾਹਮਣੇ ਆ ਜਾਂਦਾ ਹੈ ਜੋ ਸਾਨੂੰ ਹੈਰਾਨ ਕਰ ਦਿੰਦਾ ਹੈ.......

ਮੈਲਬਰਨ :  ਆਏ ਦਿਨ ਕੋਈ ਨਾ ਕੋਈ ਅਜਿਹਾ ਮਾਮਲਾ ਸਾਹਮਣੇ ਆ ਜਾਂਦਾ ਹੈ ਜੋ ਸਾਨੂੰ ਹੈਰਾਨ ਕਰ ਦਿੰਦਾ ਹੈ। ਅਜਿਹਾ ਇੱਕ ਮਾਮਲਾ ਹੁਣ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ। ਜਿਸਨੇ ਸਭ ਨੂੰ ਹੈਰਾਨ ਨੂੂੰ ਕਰ ਦਿੱਤਾ ਹੈ। ਆਸਟ੍ਰੇਲੀਆ 'ਚ ਪਿਛਲੇ ਸਾਲ 22 ਮਰਦਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਬਾਰੇ ਹਾਲ ਹੀ 'ਚ ਜਾਰੀ ਅੰਕੜਿਆਂ 'ਚ ਜਾਣਕਾਰੀ ਮਿਲੀ ਹੈ। ਇਕ ਰਿਪੋਰਟ ਮੁਤਾਬਕ ਡਿਪਾਰਟਮੈਂਟ ਆਫ ਹਿਊਮਨ ਸਰਵਿਸ ਨੇ ਡਾਟਾ ਜਾਰੀ ਕੀਤਾ ਹੈ।

Australia 22 men give birth in a year after pregnancyAustralia 22 men give birth in a year after pregnancy

ਜਿਸ 'ਚ ਇਹ ਦੱਸਿਆ ਗਿਆ ਹੈ ਕਿ ਜਨਮ ਦੇਣ ਵਾਲਿਆਂ 'ਚੋਂ 22 ਟ੍ਰਾਂਸਜੈਂਡਰ ਮਰਦ ਸਨ। ਇਸ ਦੇ ਨਾਲ ਹੀ ਇਨ੍ਹਾਂ ਮਰਦਾਂ ਦਾ ਨਾਂ ਉਨ੍ਹਾਂ 228 ਮਰਦਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਪਿਛਲੇ ਇਕ ਦਹਾਕੇ 'ਚ ਬੱਚਿਆਂ ਨੂੰ ਜਨਮ ਦਿੱਤਾ ਸੀ ਅਤੇ ਇਸ ਬਾਰੇ ਅਧਿਕਾਰਕ ਪੁਸ਼ਟੀ ਵੀ ਕੀਤੀ ਸੀ। ਇਸ ਤੋਂ ਪਹਿਲਾਂ ਸਾਲ 2009 ਤਕ ਇਸ ਬਾਰੇ ਕੋਈ ਅਧਿਕਾਰਕ ਜਾਣਕਾਰੀ ਜਾਂ ਅੰਕੜਾ ਸਾਹਮਣੇ ਨਹੀਂ ਆਇਆ ਸੀ। ਹਾਲਾਂਕਿ ਇਕ ਮਾਮਲਾ ਜ਼ਰੂਰ ਹਾਈਲਾਈਟ ਹੋਇਆ ਸੀ, ਜਿਸ ਨੂੰ ਅਣਪਛਾਤਾ ਕਰਾਰ ਦਿੱਤਾ ਗਿਆ ਸੀ।

Australia 22 men give birth in a year after pregnancyAustralia 22 men give birth in a year after pregnancy

ਮਰਦਾਨਗੀ ਨੂੰ ਚੁਣੌਤੀ ਸੈਕਸ ਚੇਂਜ ਨਾਲ ਮਰਦ ਬਣਨ ਤੋਂ ਬਾਅਦ ਵੀ ਬੱਚਿਆਂ ਨੂੰ ਜਨਮ ਦੇਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਝ ਲੋਕਾਂ ਨੇ ਇਸ ਨੂੰ ਮਰਦਾਨਗੀ 'ਤੇ ਸਵਾਲ' ਕਰਾਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕੋਈ ਮਰਦ ਬੱਚੇ ਨੂੰ ਜਨਮ ਦਿੰਦਾ ਹੈ ਤਾਂ ਉਹ ਅਸਲ 'ਚ ਮਰਦ ਕਦੇ ਹੋ ਹੀ ਨਹੀਂ ਸਕਦਾ। ਰਿਪੋਰਟਾਂ ਅਨੁਸਾਰ ਇਸ ਸੋਚ ਨੂੰ ਮੈਲਬਰਨ ਯੂਨੀਵਰਸਿਟੀ ਦੀ ਇਕ ਪ੍ਰੋਫੈਸਰ ਨੇ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਰਦਾਨਗੀ ਦਾ ਮਤਲਬ ਹਰ ਕਿਸੇ ਲਈ ਵੱਖ ਹੁੰਦਾ ਹੈ। ਇਥੋਂ ਤੱਕ ਕਿ ਮਰਦਾਂ ਦੀ ਸੋਚ ਵੀ ਇਸ ਮਾਮਲੇ 'ਚ ਇਕ-ਦੂਜੇ ਨਾਲੋਂ ਵੱਖ ਹੋ ਸਕਦੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਸਮਾਜ ਜੈਂਡਰ ਨੂੰ ਲੈ ਕੇ ਆਪਣੀ ਸੋਚ ਬਦਲੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement