ਇਜ਼ਰਾਈਲ ਦੀ ਗੋਲੀਬਾਰੀ ਨਾਲ ਛੇ ਦੀ ਮੌਤ : ਅਧਿਕਾਰੀ
Published : Nov 13, 2018, 12:37 pm IST
Updated : Nov 13, 2018, 12:37 pm IST
SHARE ARTICLE
Israel's firing
Israel's firing

ਗਾਜਾ ਪੱਟੀ ਵਿਚ ਇਜ਼ਰਾਇਲੀ ਫ਼ੌਜ ਦੀ ਮੁਹਿੰਮ ਦੇ ਦੌਰਾਨ ਸੋਮਵਾਰ ਨੂੰ ਗੋਲੀਬਾਰੀ ਦੋਵੇਂ ਪਾਸੇ ਤੋਂ ਹੋਈ............

ਗਾਜ਼ਾ ਸਿਟੀ : ਗਾਜਾ ਪੱਟੀ ਵਿਚ ਇਜ਼ਰਾਇਲੀ ਫ਼ੌਜ ਦੀ ਮੁਹਿੰਮ ਦੇ ਦੌਰਾਨ ਸੋਮਵਾਰ ਨੂੰ ਗੋਲੀਬਾਰੀ ਦੋਵੇਂ ਪਾਸੇ ਤੋਂ ਹੋਈ। ਫਲਸਤੀਨੀ ਅਧਿਕਾਰੀਆਂ ਨੇ ਹਮਾਸ ਆਰਮਡ ਵਿੰਗ ਦੇ ਸਥਾਨਕ ਕਮਾਂਡ ਸਮੇਤ ਛੇ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਜ਼ਰਾਈਲੀ ਫ਼ੌਜ ਨੇ ਇੱਕ ਬਿਆਨ ਵਿਚ ਕਿਹਾ, ''ਗਾਜ਼ਾ ਪੱਟੀ ਵਿਚ ਮੁਹਿੰਮ ਦੇ ਦੌਰਾਨ ਦੋਵੇਂ ਪਾਸੇ ਗੋਲੀਬਾਰੀ ਹੋਈ ਸੀ। ਫ਼ਲਸਤੀਨੀ ਸੁਰੱਖਿਆ ਸੂਤਰਾਂ ਨੇ ਕਿਹਾ ਕਿ ਇਹ ਮੁਕਾਬਲਾ ਦਖਣੀ ਗਾਜਾ ਪੱਟੀ ਵਿਚ ਖਾਨ ਯੂਨਿਸ ਦੇ ਪੂਰਬੀ ਇਲਾਕੇ ਵਿਚ ਹੋਇਆ ਸੀ। ਗਾਜਾ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਅਸ਼ਰਫ ਅਲਕੁਦਰ ਨੇ ਦਸਿਆ ਕਿ ਛੇ ਫਲਸਤੀਨੀ ਮਾਰੇ ਗਏ ਹਨ।

ਇਕ ਸਥਾਨਕ ਹਸਪਤਾਲ ਨੇ ਕਿਹਾ ਕਿ ਮ੍ਰਿਤਕਾਂ ਦੇ ਵਿਚ ਹਾਮਾਦ ਦੇ ਹਥਿਆਰਬੰਦ ਵਿੰਗ 'ਅਜ਼ਦਿਨ ਅਲ-ਕਾਸਮ ਬਰਿਗੇਡ' ਦਾ ਇਕ ਸਥਾਨਕ ਕਮਾਂਡਰ ਵੀ ਸੀ। ਇਸ ਲੜਾਈ ਤੋਂ ਬਾਅਦ ਦਖਣੀ ਇਜ਼ਰਾਈਲ ਵਿਚ ਚਿਤਾਵਨੀ ਦੇਣ ਵਾਲੀ ਇਕ ਸੂਚਨਾ ਸੀ, ਜਿਸ ਵਿਚ ਗਾਜ਼ਾ ਪੱਟੀ ਤੋਂ ਇਕ ਸੰਭਾਵੀ ਰਾਕੇਟ ਹਮਲੇ ਦਾ ਸੰਕੇਤ ਮਿਲਿਆ ਹੈ। ਇਜ਼ਰਾਇਲ ਫ਼ੌਜੀ ਬੁਲਾਰੇ ਜੋਨਾਥਨ ਕਨਰੀਚਿਸ ਨੇ ਕਿਹਾ ਕਿ ਇਸ ਮੁਹਿੰਮ ਵਿਚ ਸ਼ਾਮਿਲ ਸਾਰੇ ਇਜ਼ਰਾਇਲੀ ਸਿਪਾਹੀ ਇਸਰਾਏਲ ਵਾਪਸ ਆ ਗਏ ਹਨ। (ਪੀ.ਟੀ.ਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement