
ਕਿਸ਼ਨਗੜ੍ਹ ਬਾਸ ਹਾਈਵੇ ਉਤੇ ਬਾਲਾਜੀ ਢਾਬੇ ਦੇ ਕੋਲ ਦੇਰ ਰਾਤ ਇਕ ਅਲਟੋ ਕਾਰ.....
ਰਾਜਸਥਾਨ (ਭਾਸ਼ਾ): ਕਿਸ਼ਨਗੜ੍ਹ ਬਾਸ ਹਾਈਵੇ ਉਤੇ ਬਾਲਾਜੀ ਢਾਬੇ ਦੇ ਕੋਲ ਦੇਰ ਰਾਤ ਇਕ ਅਲਟੋ ਕਾਰ ਅਨਿਯੰਤਰਨ ਹੋ ਕੇ ਪਿੱਛੇ ਤੋਂ ਟਰੱਕ ਵਿਚ ਜਾ ਵੜੀ। ਹਾਦਸੇ ਵਿਚ ਕਾਰ ਸਵਾਰ 4 ਜਵਾਨਾਂ ਵਿਚੋਂ 3 ਦੀ ਮੌਕੇ ਉਤੇ ਮੌਤ ਹੋ ਗਈ। ਇਕ ਯੁਵਕ ਗੰਭੀਰ ਜਖ਼ਮੀ ਹੋ ਗਿਆ ਹੈ। ਥਾਣੇ ਅਧਿਕਾਰੀ ਰਾਜੇਸ਼ ਮੀਣਾ ਨੇ ਦੱਸਿਆ ਕਿ ਰਾਤ ਕਰੀਬ 3 ਵਜੇ ਇਕ ਅਲਟੋ ਕਾਰ ਅਲਵਰ ਤੋਂ ਭਿਵਾੜੀ ਜਾ ਰਹੀ ਸੀ। ਬਾਲਾਜੀ ਢਾਬੇ ਦੇ ਕੋਲ ਕਾਰ ਨੇ ਪਿੱਛੇ ਤੋਂ ਟਰੱਕ ਵਿਚ ਟੱਕਰ ਮਾਰ ਦਿਤੀ।
Accident
ਇਸ ਵਿਚ ਕਾਰ ਸਵਾਰ ਅਲਵਰ ਨਿਵਾਸੀ ਮੋਹਿਤ ਸ਼ਰਮਾ 21 ਸਾਲ, ਸੁਪ੍ਰੀਤ ਨਾਗਪਾਲ 24 ਸਾਲ ਅਤੇ ਵੇਸਟ ਬੰਗਾਲ ਨਿਵਾਸੀ ਅਲਵਰ ਰੋਹਿਤ ਅੱਗਰਵਾਲ 25 ਸਾਲ ਦੀ ਘਟਨਾ ਸਥਲ ਉਤੇ ਹੀ ਮੌਤ ਹੋ ਗਈ। ਹਿਤੇਸ਼ ਸੈਨੀ 24 ਵਰਸ਼ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ।
Accident
ਦੱਸ ਦਈਏ ਕਿ ਤਿੰਨਾਂ ਦੇ ਮ੍ਰਿਤਕ ਸ਼ਰੀਰਾਂ ਨੂੰ ਕਿਸ਼ਨਗੜ੍ਹ ਬਾਸ ਹਸਪਤਾਲ ਦੀ ਮੋਚਰੀ ਵਿਚ ਰੱਖਿਆ ਗਿਆ। ਸਵੇਰੇ ਤਿੰਨਾਂ ਦਾ ਪੋਸਟਮਾਰਟਮ ਕਰਵਾ ਕੇ ਪਰਵਾਰ ਨੂੰ ਸੌਂਪ ਦਿਤਾ ਗਿਆ ਹੈ। ਜਖ਼ਮੀ ਹਿਤੇਸ਼ ਨੂੰ ਅਲਵਰ ਰੈਫਰ ਕਰ ਦਿਤਾ। ਕਾਰ ਵਿਚ ਸਵਾਰ ਚਾਰੋਂ ਅਲਵਰ ਦੇ ਇਕ ਪ੍ਰਾਇਵੇਟ ਸਕੂਲ ਵਿਚ ਟੀਚਰ ਸਨ।