
ਕਿਰਗਿਸਤਾਨ ਤੋਂ ਆ ਰਿਹਾ ਇਕ ਈਰਾਨੀ ਬੋਇੰਗ 707 ਕਾਰਗੋ ਜਹਾਜ਼ ਸੋਮਵਾਰ ਨੂੰ ਤਹਿਰਾਨ ਵਿਚ ਉਤਰਦੇ ਸਮੇਂ ਕੰਧ ਨਾਲ ਟਕਰਾ ਗਿਆ। ਜਿਸ ਦੇ ਨਾਲ ਜਹਾਜ਼ ਵਿਚ...
ਕਿਰਗਿਸਤਾਨ : ਕਿਰਗਿਸਤਾਨ ਤੋਂ ਆ ਰਿਹਾ ਇਕ ਈਰਾਨੀ ਬੋਇੰਗ 707 ਕਾਰਗੋ ਜਹਾਜ਼ ਸੋਮਵਾਰ ਨੂੰ ਤਹਿਰਾਨ ਵਿਚ ਉਤਰਦੇ ਸਮੇਂ ਕੰਧ ਨਾਲ ਟਕਰਾ ਗਿਆ। ਜਿਸ ਦੇ ਨਾਲ ਜਹਾਜ਼ ਵਿਚ ਸਵਾਰ 16 ਲੋਕਾਂ ਵਿਚੋਂ 15 ਦੀ ਮੌਤ ਹੋ ਗਈ। ਐਮਰਜੈਂਸੀ ਸੇਵਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਫੈਥ ਹਵਾਈ ਅੱਡੇ 'ਤੇ ਉਤਰਦੇ ਸਮੇਂ ਫਿਸਲ ਕੇ ਇਕ ਕੰਧ ਨਾਲ ਟਕਰਾ ਗਿਆ ਅਤੇ ਉਸ ਵਿਚ ਤੁਰਤ ਅੱਗ ਲੱਗ ਗਈ।
Cargo Plane Crashes in Iran
ਮੀਡੀਆ ਵਿਚ ਜਾਰੀ ਤਸਵੀਰਾਂ ਵਿਚ ਜਹਾਜ਼ ਦੇ ਪਿੱਛੇ ਦਾ ਹਿੱਸਾ ਨਜ਼ਰ ਆ ਰਿਹਾ ਹੈ ਜੋ ਸੜਿਆ ਹੋਇਆ ਹੈ। ਦੁਰਘਟਨਾਗ੍ਰਸਤ ਜਹਾਜ਼ ਨੂੰ ਅਸਲੀਅਤ ਵਿਚ ਤਹਿਰਾਨ ਤੋਂ ਲਗਭੱਗ 40 ਕਿਲੋਮੀਟਰ ਦੂਰ ਇਕ ਹੋਰ ਹਵਾਈ ਅੱਡੇ 'ਤੇ ਉਤਰਨਾ ਸੀ। ਅਧਿਕਾਰੀਆਂ ਨੇ ਹੁਣੇ ਇਸ ਗੱਲ ਦੀ ਜਾਣਕਾਰੀ ਨਹੀਂ ਦਿਤੀ ਕਿ ਚਾਲਕ ਦਲ ਦੇ ਮੈਬਰਾਂ ਨੇ ਜਹਾਜ਼ ਨੂੰ ਉੱਥੇ ਉਤਾਰਣ ਦਾ ਫ਼ੈਸਲਾ ਕਿਉਂ ਲਿਆ।
Cargo Plane Crashes in Iran
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਤਰਨ ਤੋਂ ਪਹਿਲਾਂ ਚਾਲਕ ਦਲ ਦੇ ਮੈਬਰਾਂ ਨੇ ਐਮਰਜੈਂਸੀ ਹਾਲਤ ਦਾ ਐਲਾਨ ਕਰ ਦਿਤਾ ਸੀ। ਮੀਡੀਆ ਰਿਪੋਰਟ ਦੇ ਮੁਤਾਬਕ, ਜਹਾਜ਼ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਤੋਂ ਮਾਸ ਲੈ ਕੇ ਈਰਾਨ ਆ ਰਿਹਾ ਸੀ।
Cargo Plane Crashes in Iran
ਈਰਾਨੀ ਹਵਾਈ ਫੌਜ ਨੇ ਇਕ ਬਿਆਨ ਵਿਚ ਦੱਸਿਆ ਕਿ ਹਾਦਸੇ ਵਿਚ ਨੁਕਸਾਨੀ ਹੋਏ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜਹਾਜ਼ ਦੇ ਮਾਲਕੀ ਨੂੰ ਲੈ ਕੇ ਹਾਲੇ ਤੱਕ ਕੁੱਝ ਪਤਾ ਨਹੀਂ ਚੱਲ ਪਾਇਆ ਹੈ। ਹਾਲਾਂਕਿ ਫੌਜ ਨੇ ਕਿਹਾ ਕਿ ਜਹਾਜ਼ ਅਤੇ ਉਸ ਵਿਚ ਸਵਾਰ ਲੋਕ ਈਰਾਨੀ ਸਨ।