CAA: ਭਾਰਤ ਦੇ ਹਲਾਤਾਂ ‘ਤੇ ਅਮਰੀਕੀ ਅਰਬਪਤੀ ਨੇ ਜਤਾਈ ਚਿੰਤਾ, ਕਿਹਾ...
Published : Dec 21, 2019, 9:33 am IST
Updated : Dec 21, 2019, 9:33 am IST
SHARE ARTICLE
Tim Draper
Tim Draper

ਅਮਰੀਕਾ ਦੇ ਮਸ਼ਹੂਰ ਅਰਬਪਤੀ ਨਿਵੇਸ਼ਕ ਟ੍ਰਿਪ ਡਰਾਪਰ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਭਾਰਤ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਤੇ ਚਿੰਤਾ ਜ਼ਾਹਰ ਕੀਤੀ ਹੈ।

ਵਾਸ਼ਿੰਗਟਨ: ਅਮਰੀਕਾ ਦੇ ਮਸ਼ਹੂਰ ਅਰਬਪਤੀ ਨਿਵੇਸ਼ਕ ਟ੍ਰਿਪ ਡਰਾਪਰ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਭਾਰਤ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਤੇ ਚਿੰਤਾ ਜ਼ਾਹਰ ਕੀਤੀ ਹੈ। ਟ੍ਰਿਪ ਡਰਾਪਰ ਨੇ ਟਵੀਟ ਕਰਦਿਆਂ ਇਕ ਖ਼ਬਰ ਖਬਰ ਸਾਂਝੀ ਕਰਦਿਆਂ ਕਿਹਾ, "ਭਾਰਤ ਵਿਚ ਧਰਮ ਨੂੰ ਲੈ ਕੇ ਜੋ ਕੁਝ ਹੋ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ ਅਤੇ ਮੈਨੂੰ ਹੁਣ ਇੱਥੇ ਵਪਾਰ ਲਈ ਫੰਡ ਦੇਣ ਦੀ ਯੋਜਨਾ ਬਾਰੇ ਸੋਚਣਾ ਪਏਗਾ।"


ਟ੍ਰਿਪ ਡਰਾਪਰ ਨੂੰ ਸਕਾਈਪ ਸਮੇਤ ਕਈ ਵੱਡੀਆਂ ਕੰਪਨੀਆਂ ਜਿਵੇਂ ਕਿ ਟੇਸਲਾ, ਬਾਇਡੂ ਵਿਚ ਨਿਵੇਸ਼ ਕਰਨ ਲਈ ਜਾਣਿਆ ਜਾਂਦਾ ਹੈ। ਉਹ ਹਾਲ ਹੀ ਵਿਚ ਬਲੂਮ ਵੈਂਚਰਜ਼ ਦੀ ਭਾਈਵਾਲੀ ਵਿਚ ਇਕ ਵਾਰ ਫਿਰ ਭਾਰਤੀ ਬਾਜ਼ਾਰ ਵਿਚ ਉਤਰੇ ਹਨ। ਇਸ ਤੋਂ ਪਹਿਲਾਂ ਡਰਾਪਰ ਨੇ ਲਗਭਗ 6 ਸਾਲ ਪਹਿਲਾਂ ਭਾਰਤੀ ਬਾਜ਼ਾਰ ਵਿਚੋਂ ਅਪਣਾ ਹੱਥ ਵਾਪਸ ਲੈ ਲਿਆ ਸੀ।

Tim DraperTim Draper

ਡਰਾਪਰ ਫਿਸ਼ਰ ਜੈਰਵੇਟਸ਼ਨ (ਡੀਐਫਜੇ) ਦੀ ਸਥਾਪਨਾ ਕਰਨ ਵਾਲੇ ਡਰਾਪਰ ਨੇ ਸਭ ਤੋਂ ਪਹਿਲਾਂ 2007 ਵਿਚ ਭਾਰਤ ਵਿਚ ਇਕ ਦੁਕਾਨ ਦੀ ਸ਼ੁਰੂਆਤ ਕੀਤੀ ਅਤੇ ਫਿਰ ਕਲੀਅਰਟ੍ਰਿਪ ਸਮੇਤ, ਕੋਮਲੀ ਮੀਡੀਆ ਅਤੇ ਆਈਯੋਗੀ ਵਰਗੀਆਂ ਕੰਪਨੀਆਂ ਵਿਚ  70 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਸੀ। 2013 ਵਿਚ ਡੀਐਫਜੇ ਨੇ ਦੇਸ਼ ਵਿਚ ਆਪਣੇ ਸਾਰੇ ਦਫ਼ਤਰ ਬੰਦ ਕਰ ਦਿੱਤੇ ਅਤੇ ਭਾਰਤ ਵਿਚ ਆਪਣਾ ਸਾਰਾ ਪੋਰਟਫੋਲੀਓ ਨਿਊਕਵੈਸ ਕੈਪੀਟਲ ਪਾਰਟਨਰ ਨੂੰ ਵੇਚ ਦਿੱਤਾ ਸੀ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement