
ਮ੍ਰਿਤਕ ਡਰਾਈਵਰ ਨੌਜਵਾਨ ਛੇ ਸੱਤ ਮਹੀਨੇ ਪਹਿਲਾਂ ਹੀ ਬਰੈਂਪਟਨ ਤੋਂ ਵਿਨੀਪੈੱਗ ਵਿਖੇ ਰਹਿਣ ਲਈ ਆਇਆ ਸੀ ।
ਬਰੈਂਪਟਨ :ਟਰੱਕ ਹਾਦਸੇ ਵਿੱਚ ਵਿਨੀਪੈਗ ਕੈਨੇਡਾ ਦੇ ਇੱਕ ਪੰਜਾਬੀ ਨੌਜਵਾਨ ਗੁਰਸਿਮਰਤ ਸਿੰਘ ਸਿੰਮੂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ । ਕੈਨੇਡਾ ਦੇ ਹਾਈਵੇ ਤੇ ਇਕ ਟਰੱਕ ਹਾਦਸਾ ਵਾਪਰਿਆ ਜਿਸ ਵਿਚ ਪੰਜਾਬ ਦੇ ਨੌਜਵਾਨ ਦੀ ਮੌਤ ‘ਤੇ ਪੂਰੇ ਪੰਜਾਬੀਆਂ ਦੀ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ । ਮ੍ਰਿਤਕ ਡਰਾਈਵਰ ਨੌਜਵਾਨ ਛੇ ਸੱਤ ਮਹੀਨੇ ਪਹਿਲਾਂ ਹੀ ਬਰੈਂਪਟਨ ਤੋਂ ਵਿਨੀਪੈੱਗ ਵਿਖੇ ਰਹਿਣ ਲਈ ਆਇਆ ਸੀ ।
photoਹਾਦਸੇ ਦਾ ਸ਼ਿਕਾਰ ਹੋਏ ਟਰੱਕ ਵਿੱਚ ਭਰਿਆ ਗਿਆ ਸਾਮਾਨ ਸਹੀ ਢੰਗ ਨਾਲ ਸੀ ਰੱਖਿਆ ਗਿਆ , ਜਿਸ ਕਾਰਨ ਟਰੱਕ ਹਾਈਵੇਅ ‘ਤੇ ਪਲਟ ਗਿਆ ਅਤੇ ਨੌਜਵਾਨ ਡਰਾਈਵਰ ਦੀ ਮੌਤ ਹੋ ਗਈ । ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਮਿਸੀਸਾਗਾ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਜਿਸ ਵਿੱਚ ਤਿੰਨ ਜਣਿਆਂ ਦੀਆਂ ਮੌਤਾਂ ਹੋਈਆਂ ਸਨ ਤੇ 5 ਗੰਭੀਰ ਰੂਪ ਚ’ ਜ਼ਖ਼ਮੀ ਹੋਏ ਸਨ ਦੇ
photoਉਸ ਦੇ ਸਬੰਧ ਵਿੱਚ ਸਥਾਨਕ ਪੁਲਿਸ ਨੇ ਬਰੈਂਪਟਨ ਵਾਸੀ 21 ਸਾਲਾਂ ਹਰਪ੍ਰੀਤ ਰਾਮਗੜ੍ਹੀਆ ਨੂੰ ਚਾਰਜ਼ ਕੀਤਾ ਸੀ ।ਇਹ ਹਾਦਸਾ ਲੰਘੇ ਅਕਤੂਬਰ ਦੀ 8 ਤਾਰੀਖ਼ ਨੂੰ ਵਾਪਰਿਆ ਸੀ ਇਸ ਹਾਦਸੇ ਵਿੱਚ 19 ਸਾਲਾਂ ਦੀ ਇਕ ਨੋਜਵਾਨ ਲੜਕੀ ਪਰਵਿੰਦਰ ਸਧਿਔਰਾ , 64 ਸਾਲਾਂ ਬੀਬੀ ਸੁਖਵਿੰਦਰ ਕੋਰ ਪੂਨੀ ਤੇ 64 ਸਾਲਾਂ ਵਿਅਕਤੀ ਬਲਦੇਵ ਸਿੰਘ ਪੂਨੀ ਨਾਂ ਦੇ ਲੋਕਾਂ ਦੀ ਮੌਤ ਹੋ ਗਈ ਸੀ ।