
ਕਰੀਬ 60 ਲੋਕ ਹੋਏ ਜ਼ਖਮੀ
ਜੋਹਾਨਸਬਰਗ: ਲਿਮਪੋਪੋ ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਦੱਸਿਆ ਕਿ ਦੱਖਣੀ ਅਫਰੀਕਾ ਵਿਚ ਇਕ ਟਰੱਕ ਅਤੇ ਇਕ ਬੱਸ ਵਿਚਕਾਰ ਹੋਈ ਟੱਕਰ ਵਿਚ 20 ਲੋਕਾਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਟਰੱਕ ਦੇ ਸੰਤੁਲਨ ਗੁਆਉਣ ਕਾਰਨ ਵਾਪਰਿਆ ਹੈ।
ਇਹ ਵੀ ਪੜ੍ਹੋ: ਵਕੀਲ ਤੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਲਰਕ ਰੰਗੇ ਹੱਥੀਂ ਕਾਬੂ
ਸਿਨਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਲਿਮਪੋਪੋ ਸੂਬਾਈ ਟਰਾਂਸਪੋਰਟ ਅਤੇ ਕਮਿਊਨਿਟੀ ਸੇਫਟੀ ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ ਇਹ ਹਾਦਸਾ ਸੋਮਵਾਰ ਸ਼ਾਮ ਕਰੀਬ 5 ਵਜੇ ਵੇਮਬੇ ਜ਼ਿਲ੍ਹੇ 'ਚ ਮੁਸੀਨਾ ਵੱਲ N1-29 ਮਾਸ਼ੋਵੇਲਾ ਰੋਡ 'ਤੇ ਵਾਪਰਿਆ। ਵਿਭਾਗ ਨੇ ਦੱਸਿਆ ਕਿ ਕਈ ਯਾਤਰੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਹੈ। ਵਿਭਾਗ ਅਨੁਸਾਰ ਨਜ਼ਦੀਕੀ ਨਦੀ 'ਚ ਰੁੜ੍ਹੇ ਲੋਕਾਂ ਦੀ ਭਾਲ ਲਈ ਪੁਲਿਸ ਦੀ ਗੋਤਾਖੋਰੀ ਟੀਮ ਸਰਗਰਮ ਹੋ ਗਈ ਹੈ |