
ਕਾਨਸਾਸ ਤੇ ਇੰਡੀਆਨਾ ਦੇ ਸਕੂਲਾਂ ’ਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ
ਸਿੱਖ ਇਤਿਹਾਸ ਨੂੰ ਭਾਰਤ ਦੇ ਨਾਲ ਨਾਲ ਵਿਦੇਸ਼ਾ ਵਿਚ ਵੀ ਕਾਫੀ ਮੰਨਿਆ ਜਾਂਦਾ ਹੈ। ਕਈ ਬਾਰ ਸਿੱਖ ਇਤਿਹਾਸ ਨੂੰ ਸਕੂਲਾਂ ਵਿਚ ਵੀ ਸ਼ਾਮਲ ਕਰਨ ਨੂੰ ਲੈ ਕੇ ਵੀ ਚਰਚਾ ਹੋਈ ਹੈ। ਵਿਦੇਸ਼ਾ ਦੇ ਸਕੂਲਾਂ ਵਿਚ ਸਿੱਖ ਇਤਿਹਾਸ ਨੂੰ ਪਾਠਕ੍ਰਮ ਦੇ ਰੂਪ ਵਿਚ ਸ਼ਾਮਲ ਕਰਨ ਦੀ ਚਰਚਾ ਹੋਈ ਹੈ। ਅਮਰੀਕੀ ਸੂਬੇ ਕਾਨਸਾਸ ਦੇ ਸਕੂਲਾਂ ਦੇ ਪਾਠਕ੍ਰਮ (ਸਿਲੇਬਸ) ਵਿੱਚ ਹੁਣ ਸਿੱਖ ਧਰਮ ਦੇ ਇਤਿਹਾਸ ਤੇ ਸਿੱਖਿਆਵਾਂ ਬਾਰੇ ਇੱਕ ਅਧਿਆਇ ਸ਼ਾਮਲ ਕਰਨ ਦਾ ਇਤਿਹਾਸਕ ਫ਼ੈਸਲਾ ਲਿਆ ਗਿਆ ਹੈ।
School
ਕਾਨਸਾਸ ਹੁਣ ਅਮਰੀਕਾ ਦਾ 14ਵਾਂ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਸਿੱਖ ਧਰਮ ਦੇ ਇਤਿਹਾਸ ਤੇ ਸਿੱਖਿਆਵਾਂ ਦੇ ਪਾਠ ਸਮਾਜਕ–ਅਧਿਐਨ ਵਿਸ਼ੇ ਦੇ ਸਿਲੇਬਸ ’ਚ ਸ਼ਾਮਲ ਕੀਤੇ ਗਏ ਹਨ। ਉੱਧਰ ਇੰਡੀਆਨਾ ਸੂਬੇ ਦੇ ਸਿੱਖਿਆ ਬੋਰਡ ਨੇ ਵੀ ਬੀਤੀ 4 ਮਾਰਚ ਨੂੰ ਆਪਣੇ ਸਕੂਲਾਂ ਦੇ ਸਿਲੇਬਸ ਵਿੱਚ ਸਿੱਖ ਇਤਿਹਾਸ ਬਾਰੇ ਸਪੈਸ਼ਲ ਅਧਿਆਇ ਜੋੜਨ ਦਾ ਫ਼ੈਸਲਾ ਕੀਤਾ ਹੈ।
File
ਕਾਨਸਾਸ ਤੇ ਇੰਡੀਆਨਾ ਦੇ ਵਿਦਿਆਰਥੀਆਂ ਦੀ ਗਿਣਤੀ ਜੋੜਨ ਤੋਂ ਬਾਅਦ ਹੁਣ 2 ਕਰੋੜ 30 ਲੱਖ ਤੋਂ ਵੱਧ ਅਮਰੀਕੀ ਵਿਦਿਆਰਥੀ ਸਿੱਖ ਇਤਿਹਾਸ ਬਾਰੇ ਖ਼ਾਸ ਅਧਿਆਇ ਪੜ੍ਹਨਗੇ। ਮੀਡੀਆ ਰਿਪੋਰਟ ਮੁਤਾਬਕ ਇੰਝ ਹੁਣ ਅਮਰੀਕਾ ਦੇ ਕੁੱਲ 45 ਫ਼ੀਸਦੀ ਸਕੂਲਾਂ ਵਿੱਚ ਸਿੱਖ ਇਤਿਹਾਸ ਤੇ 10 ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਪੜ੍ਹਾਈਆਂ ਜਾ ਰਹੀਆਂ ਹਨ।
File
ਇੱਥੇ ਵਰਨਣਯੋਗ ਹੈ ਕਿ ਨਿਊ ਜਰਸੀ, ਟੈਕਸਾਸ, ਨਿਊ ਯਾਰਕ, ਕੈਲੀਫ਼ੋਰਨੀਆ, ਇਦਾਹੋ, ਟੈਨੇਸੀ, ਕੋਲੋਰਾਡੋ, ਏਰੀਜ਼ੋਨਾ, ਓਕਲਾਹੋਮਾ, ਮਿਸ਼ੀਗਨ, ਨੌਰਥ ਡਕੋਟਾ ਤੇ ਨੇਬਰਾਸਕਾ ਜਿਹੇ ਸੂਬਿਆਂ ਦੇ ਸਕੂਲਾਂ ਦੇ ਸਿਲੇਬਸ ਵਿੱਚ ਵੀ ਸਿੱਖ ਇਤਿਹਾਸ ਬਾਰੇ ਖ਼ਾਸ ਅਧਿਆਇ ਸ਼ਾਮਲ ਕੀਤੇ ਗਏ ਹਨ। ਕਾਨਸਾਸ ਸਕੂਲ ਸਿੱਖਿਆ ਬੋਰਡ ਨੇ ਹਰ ਉਮਰ ਦੇ ਸਰਕਾਰੀ ਸਕੂਲੀ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਤੇ ਸਿੱਖਿਆਵਾਂ ਪੜ੍ਹਾਉਣ ਦਾ ਫ਼ੈਸਲਾ ਕੀਤਾ ਹੈ।
File
ਮਿਡਲ ਕਲਾਸਾਂ ਦੇ ਭੂਗੋਲ ਤੇ ਉਚੇਰੀਆਂ ਕਲਾਸਾਂ ਦੇ ਵਿਸ਼ਵ–ਇਤਿਹਾਸ ਦੇ ਸਿਲੇਬਸ ਵਿੱਚ ਇਹ ਵਿਸ਼ੇਸ਼ ਅਧਿਆਇ ਸ਼ਾਮਲ ਕੀਤੇ ਜਾਣਗੇ। ਅਮਰੀਕਾ, ਖ਼ਾਸ ਕਰ ਕੇ ਕਾਨਸਾਸ ਸੂਬੇ ’ਚ ਰਹਿੰਦੇ ਸਿੱਖਾਂ ਸਮੇਤ ਸਮੂਹ ਪੰਜਾਬੀਆਂ ਨੇ ਕਾਨਸਾਸ ਤੇ ਇੰਡੀਆਨਾ ਸੂਬਿਆਂ ਵੱਲੋਂ ਲਏ ਉਪਰੋਕਤ ਫ਼ੈਸਲੇ ਦਾ ਸੁਆਗਤ ਕੀਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।