ਕੋਰੋਨਾ ਵਾਇਰਸ: ਦੋ ਦਿਨ ਤੋਂ ਭੈਣ ਦੀ ਲਾਸ਼ ਨਾਲ ਘਰ 'ਚ ਬੰਦ ਵਿਅਕਤੀ ਨੇ ਵੀਡੀਓ ਜ਼ਰੀਏ ਸੁਣਾਇਆ ਦਰਦ
Published : Mar 14, 2020, 3:13 pm IST
Updated : Mar 14, 2020, 3:56 pm IST
SHARE ARTICLE
File
File

ਪੂਰੇ ਇਟਲੀ ਦੇਸ਼ 'ਚ ਮਚਿਆ ਅਫ਼ਰਾ ਤਫਰੀ ਦਾ ਮਾਹੌਲ

ਇਟਲੀ ਵਿਚ ਕੋਰੋਨਾ ਵਾਇਰਸ ਦੇ ਅਸਰ ਨੇ ਭਿਆਨਕ ਰੂਪ ਧਾਰਨ ਕਰ ਲਿਐ। ਜੇਕਰ ਇਹ ਕਹਿ ਲਈਏ ਕਿ ਕੋਰੋਨਾ ਨੂੰ ਲੈ ਕੇ ਇਟਲੀ ਦੂਜਾ ਵੂਹਾਨ ਬਣਦਾ ਜਾ ਰਿਹਾ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਸ਼ੁੱਕਰਵਾਰ ਨੂੰ ਇਟਲੀ ਵਿਚ 24 ਘੰਟਿਆਂ ਅੰਦਰ ਕੋਰੋਨਾ ਕਾਰਨ 250 ਲੋਕਾਂ ਦੀ ਮੌਤ ਹੋ ਗਈ ਅਤੇ ਦੇਸ਼ ਵਿਚ ਹੁਣ ਤਕ 1200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਸ ਕਰਕੇ ਸ਼ੁੱਕਰਵਾਰ ਦਾ ਦਿਨ ਇਟਲੀ ਦੇ ਲਈ 'ਬਲੈਕ ਫਰਾਈਡੇ' ਸਾਬਤ ਹੋਇਆ।

FileFile

ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਟਲੀ ਵਿਚ ਅਫ਼ਰਾ ਤਫ਼ਰੀ ਦਾ ਮਾਹੌਲ ਹੈ। ਇਸੇ ਦੌਰਾਨ ਲੂਕਾ ਫ੍ਰੇਂਜੀ ਨਾਂਅ ਦੇ ਇਕ ਵਿਅਕਤੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਉਸ ਨੇ ਅਪੀਲ ਕਰਦਿਆਂ ਆਖਿਆ ਕਿ ਉਸ ਦੀ ਭੈਣ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਐ ਅਤੇ ਉਹ ਦੋ ਦਿਨ ਤੋਂ ਉਸ ਦੀ ਲਾਸ਼ ਦੇ ਨਾਲ ਘਰ ਵਿਚ ਬੰਦ ਹੈ। ਉਸ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ।

FileFile

ਇਹ ਵੀਡੀਓ ਇਟਲੀ ਵਿਚ ਫੈਲੇ ਕੋਰੋਨਾ ਵਾਇਰਸ ਦੀ ਦਰਦਨਾਕ ਤਸਵੀਰ ਨੂੰ ਪੇਸ਼ ਕਰ ਰਹੀ ਹੈ। ਇਸ ਵੀਡੀਓ ਵਿਚ ਪਿੱਛੇ ਬਿਸਤਰ 'ਤੇ ਉਸ ਵਿਅਕਤੀ ਦੀ ਭੈਣ ਦੀ ਲਾਸ਼ ਵੀ ਪਈ ਹੋਈ ਦਿਖਾਈ ਦੇ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉਥੋਂ ਦੇ ਪ੍ਰਸਾਸ਼ਨ ਨੇ ਲੂਕਾ ਦੇ ਪਰਿਵਾਰ ਨੂੰ ਆਈਸੋਲੇਸ਼ਨ ਵਿਚ ਰੱਖਿਆ ਹੋਵੇ ਕਿਉਂਕਿ ਹੋ ਸਕਦਾ ਹੈ ਕਿ ਪਰਿਵਾਰ ਦੇ ਹੋਰ ਮੈਂਬਰ ਵੀ ਇਸ ਬਿਮਾਰੀ ਤੋਂ ਪੀੜਤ ਹੋਣ। ਉਥੇ ਮੀਡੀਆ ਵਿਚ ਆਈਆਂ ਖ਼ਬਰਾਂ ਦੀ ਮੰਨੀਏ ਤਾਂ ਅਧਿਕਾਰੀਆਂ ਨੇ ਲੂਕਾ ਦੀ ਭੈਣ ਦਾ ਅੰਤਮ ਸਸਕਾਰ ਕਰਵਾਉਣ ਵਿਚ ਮਦਦ ਕੀਤੀ ਹੈ।

FileFile

ਸ਼ੁੱਕਰਵਾਰ ਨੂੰ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਮੌਤਾਂ ਇਟਲੀ ਵਿਚ ਹੋਈਆਂ, ਚੀਨ ਤੋਂ ਵੀ ਜ਼ਿਆਦਾ। ਚੀਨ ਦੇ ਵੂਹਾਨ ਤੋਂ ਕੋਰੋਨਾ ਵਾਇਰਸ ਫੈਲਣਾ ਸ਼ੁਰੂ ਹੋਇਆ ਸੀ ਅਤੇ ਸਭ ਤੋਂ ਜ਼ਿਆਦਾ ਤਬਾਹੀ ਵੀ ਕੋਰੋਨਾ ਨੇ ਉਥੇ ਹੀ ਮਚਾਈ ਸੀ ਪਰ ਹੁਣ ਇੰਝ ਲੱਗ ਰਿਹੈ ਕਿ ਜਿਵੇਂ ਕੋਰੋਨਾ ਲਈ ਇਟਲੀ ਹੀ ਨਵਾਂ ਵੂਹਾਨ ਬਣ ਗਿਆ ਹੋਵੇ। ਪਹਿਲਾਂ ਕੋਰੋਨਾ ਦਾ ਕੇਂਦਰ ਚੀਨ ਸੀ, ਪਰ ਹੁਣ ਯੂਰਪ ਇਸ ਦਾ ਕੇਂਦਰ ਬਣ ਚੁੱਕਿਆ ਹੈ।

FileFile

ਦੱਸ ਦਈਏ ਕਿ ਇਟਲੀ ਵਿਚ 60 ਹਜ਼ਾਰ ਦੇ ਕਰੀਬ ਭਾਰਤੀ ਨਾਗਰਿਕ ਵੀ ਰਹਿੰਦੇ ਹਨ। ਭਾਰਤੀ ਦੂਤਾਵਾਸ ਦਾ ਕਹਿਣਾ ਹੈ ਕਿ ਉਸ ਵੱਲੋਂ ਲਗਾਤਾਰ ਭਾਰਤੀ ਵਿਦਿਆਰਥੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਯਕੀਨਨ ਤੌਰ 'ਤੇ ਇਟਲੀ ਵਿਚ ਹੋਈਆਂ ਮੌਤਾਂ ਨੇ ਦੁਨੀਆ ਭਰ ਦੇ ਵਿਗਿਆਨੀਆਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਪਤਾ ਨਹੀਂ ਕਦੋਂ ਇਸ ਖ਼ਤਰਨਾਕ ਵਾਇਰਸ ਦਾ ਇਲਾਜ ਲੱਭੇਗਾ ਅਤੇ ਲੋਕਾਂ ਨੂੰ ਰਾਹਤ ਮਿਲੇਗੀ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement