ਕਰੋਨਾ ਦੇ ਕਾਰਨ 6 ਮਹੀਨੇ ‘ਚ 5 ਲੱਖ ਏਡਜ਼ ਮਰੀਜਾਂ ਦੀ ਹੋ ਸਕਦੀ ਹੈ ਮੌਤ! : WHO ਦੀ ਸਟੱਡੀ
Published : May 14, 2020, 11:58 am IST
Updated : May 14, 2020, 11:58 am IST
SHARE ARTICLE
Photo
Photo

ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਥੋੜੇ ਸਮੇਂ ਵਿਚ ਹੀ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ।

ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਥੋੜੇ ਸਮੇਂ ਵਿਚ ਹੀ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਹੁਣ ਤੱਕ ਇਸ ਵਾਇਰਸ ਨਾਲ ਪੂਰੀ ਦੁਨੀਆਂ ਵਿਚ 45 ਲੱਖ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 2 ਲੱਖ 97 ਹਜ਼ਾਰ ਦੇ ਕਰੀਬ ਲੋਕਾਂ ਦੀ ਇਸ ਵਿਚ ਮੌਤ ਹੋ ਚੁੱਕੀ ਹੈ। ਭਾਵੇਂ ਕਿ ਦੁਨੀਆਂ ਦੇ ਵੱਡੇ-ਵੱਡੇ ਵਿਗਿਆਨੀ ਅਤੇ ਡਾਕਟਰ ਇਸ ਵਾਇਰਸ ਦੇ ਇਲਾਜ਼ ਦੀ ਖੋਜ ਵਿਚ ਲੱਗੇ ਹੋਏ ਹਨ ਪਰ ਹਾਲੇ ਤੱਕ ਇਸ ਵਾਇਰਸ ਨੂੰ ਰੋਕਣ ਵਾਲਾ ਕੋਈ ਟੀਕਾ ਸਾਹਮਣੇ ਨਹੀਂ ਆਇਆ ਹੈ। ਇਸ ਦੇ ਨਾਲ ਹੀ ਹੁਣ ਇਕ ਸਟੱਡੀ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਵਾਇਰਸ ਨਾਲ 5 ਲੱਖ ਏਡਜ਼ ਮਰੀਜ਼ਾਂ ਦੀ ਮੌਤ ਹੋ ਸਕਦੀ ਹੈ।

Aids PatientsAids Patients

ਵਿਸ਼ਵ ਸਿਹਤ ਸੰਗਠਨ (WHO) ਅਤੇ ਯੂਐੱਨ ਏਡਜ਼ ਦੀ ਮਾਡਲਿੰਗ ਸਟੱਡੀ ਅਨੁਸਾਰ ਵਿਚ ਇਹ ਅਨੁਮਾਨ ਲਗਾਇਆ ਹੈ ਕਿ ਅਫਰੀਕਾ ਦੇ ਸਬ-ਸਹਾਰਾ ਇਲਾਕੇ ਵਿਚ ਅਗਲੇ 6 ਮਹੀਨੇ ਵਿਚ 5 ਲੱਖ ਤੋਂ ਜ਼ਿਆਦਾ ਏਡਜ਼ ਮਰੀਜਾਂ ਦੀ ਮੌਤ ਹੋ ਜਾਵੇਗੀ। ਜੇਕਰ ਅਜਿਹਾ ਹੋਇਆ ਤਾਂ ਇਹ 2008 ਵਿਚ ਏਡਜ਼ ਨਾਲ ਹੋਣ ਵਾਲੀਆਂ ਮੌਤਾਂ ਦਾ ਰਿਕਾਰਡ ਤੋਂ ਦੇਵੇਗੀ। ਦੱਸ ਦੱਈਏ ਕਿ 2010 ਤੋਂ ਲੈ ਕੇ ਹੁਣ ਤੱਕ ਅਫ਼ਰੀਕਾ ਵਿਚ ਬੱਚਿਆਂ ਚ HIV ਦੀ 43 ਫੀਸਦੀ ਤੱਕ ਕਮੀਂ ਆਈ ਸੀ। ਇਹ ਐਂਟੀਰੀਟ੍ਰੋਵਾਇਰਲ (ਏਆਰਵੀ) ਥੈਰੇਪੀ ਦੇ ਕਾਰਨ ਹੋਇਆ ਹੈ, ਪਰ ਜੇ ਉਨ੍ਹਾਂ ਨੂੰ ਸਹੀ ਸਮੇਂ 'ਤੇ ਦਵਾਈ ਅਤੇ ਥੈਰੇਪੀ ਨਹੀਂ ਮਿਲਦੀ ਹੈ, ਤਾਂ ਮੋਜ਼ਾਮਬੀਕ ਵਿੱਚ ਅਗਲੇ ਛੇ ਮਹੀਨਿਆਂ ਵਿੱਚ, ਮਰੀਜ਼ਾਂ ਦੀ 37 ਪ੍ਰਤੀਸ਼ਤ ਵਾਧਾ ਹੋ ਜਾਵੇਗਾ। ਮਾਲਾਵੀ ਅਤੇ ਜ਼ਿੰਬਾਬਵੇ ਵਿਚ 78-78 ਪ੍ਰਤੀਸ਼ਤ ਅਤੇ ਯੂਗਾਂਡਾ ਵਿਚ 104 ਪ੍ਰਤੀਸ਼ਤ ਬੱਚੇ ਐੱਚਆਈਵੀ ਦੀ ਲਾਗ ਨਾਲ ਸੰਕਰਮਿਤ ਹੋ ਸਕਦੇ ਹਨ।

Indias aggressive planning controls number of coronavirus cases says whoWHO

WHO ਅਤੇ UNAIDS ਨੇ ਆਪਣੇ ਅਧਿਐਨ ਵਿੱਚ ਦੱਸਿਆ ਹੈ ਕਿ ਸਾਲ 2018 ਵਿੱਚ 257 ਮਿਲੀਅਨ ਲੋਕ ਸਬ-ਸਹਾਰਨ ਅਫਰੀਕਾ ਵਿੱਚ ਐਚਆਈਵੀ ਵਿੱਚ ਰਹਿ ਰਹੇ ਸਨ। ਇਨ੍ਹਾਂ ਵਿੱਚੋਂ, 64 ਪ੍ਰਤੀਸ਼ਤ ਐਂਟੀਰੇਟ੍ਰੋਵਾਇਰਸ (ਏਆਰਵੀ) ਥੈਰੇਪੀ ਦੀ ਸਹਾਇਤਾ ਨਾਲ ਜਿਉਂਦੇ ਹਨ। ਹੁਣ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਇਨ੍ਹਾਂ ਇਲਾਕਿਆਂ ਦੀ ਸਿਹਤ ਪ੍ਰਣਾਲੀ ਵਿਗੜ ਗਈ ਹੈ। ਕਿਉਂਕਿ ਏ.ਆਰ.ਵੀ (ARV) ਦੀ ਐਚਆਈਵੀ (HIV) ਕਲੀਨਿਕਾਂ ਨੂੰ ਸਪਲਾਈ ਨਹੀਂ ਹੋਰ ਰਹੀ ਹੈ ਜਿਸ ਕਰਕੇ ਏਡਜ਼ ਦੇ ਮਰੀਜ਼ ਆਪਣੀਆਂ ਦਵਾਈਆਂ ਦੀ ਖੁਰਾਕ ਨਹੀਂ ਲੈ ਪਾ ਰਹੇ। WHO ਨੇ ਕਿਹਾ ਕਿ ਇਹ ਸਟੱਡੀ ਦੱਸ ਰਹੀ ਹੈ ਕਿ ਏਡਜ਼, ਮਲੇਰੀਆਂ, ਟੀਵੀ ਵਰਗੀਆਂ ਹੋਰ ਬੀਮਾਰੀਆਂ ਦੇ ਨਾਲ ਗ੍ਰਸਿਤ ਲੋਕਾਂ ਲਈ ਕਰੋਨਾ ਵਾਇਰਸ ਕਿੰਨਾ ਖਤਰਨਾਕ ਹੈ। ਅਜਿਹੀਆਂ ਬਿਮਾਰੀਆਂ ਤੋਂ ਪ੍ਰੇਸ਼ਾਨ ਲੋਕ ਭਾਵੇਂ ਕਿ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਨਾ ਹੋਣ ਪਰ ਉਹ ਕਿਸੇ ਨਾਂ ਕਿਸੇ ਤਰੀਕੇ ਵਿਚ ਉਹ ਪ੍ਰੇਸ਼ਾਨੀ ਵਿਚ ਆ ਸਕਦੇ ਹਨ।

Pakistans above 400 children diagnosed with HIV AidsHIV Aids

ਉਧਰ ਡਬਲਯੂਐਚਓ ਦੇ ਡਾਇਰੈਕਟਰ ਜਨਰਲ, ਡਾ. ਟੇਡਰੋਸ ਅਧਨੋਮ ਘੇਬਰੇਸੁਸ ਨੇ ਦੁੱਖ ਜ਼ਾਹਰ ਕੀਤਾ ਕਿ ਇਹ ਰਿਪੋਰਟ ਅਜੀਬ ਸਥਿਤੀ ਵੱਲ ਲੈ ਜਾ ਰਹੀ ਹੈ। ਜੇ ਅਫਰੀਕਾ ਵਿੱਚ ਏਡਜ਼ ਨਾਲ ਸਬੰਧਤ ਬਿਮਾਰੀਆਂ ਕਾਰਨ 5 ਲੱਖ ਲੋਕ ਮਰੇ ਤਾਂ ਇਹ ਸਾਨੂੰ ਇਤਿਹਾਸ ਵਿੱਚ ਵਾਪਸ ਧੱਕੇਗਾ। ਡਾ: ਟੇਡਰੋਸ ਨੇ ਕਿਹਾ ਕਿ ਸਾਨੂੰ ਜਾਗਣਾ ਪਏਗਾ। ਸਿਰਫ ਕੋਰੋਨਾ ਹੀ ਨਹੀਂ, ਹੋਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਵੀ ਇਸ ਕਾਰਨ ਬਚਾਅ ਕਰਨਾ ਪਏਗਾ। ਡਾ.ਟੇਡਰੋਸ ਨੇ ਦੁਨੀਆ ਭਰ ਦੀਆਂ ਕੰਪਨੀਆਂ ਅਤੇ ਸਿਹਤ ਨਾਲ ਜੁੜੇ ਲੋਕਾਂ ਨੂੰ ਏਡਜ਼ ਨਾਲ ਸਬੰਧਤ ਟੈਸਟਿੰਗ ਕਿੱਟਾਂ ਅਤੇ ਦਵਾਈਆਂ ਦੀ ਮਾਤਰਾ ਵਧਾਉਣ ਅਤੇ ਅਫਰੀਕਾ ਵਿੱਚ ਲੋਕਾਂ ਦੀ ਮਦਦ ਕਰਨ ਲਈ ਕਿਹਾ।

Who warns the world about spread corona virus via cured patients for economy Covid 19

ਜ਼ਿਕਰਯੋਗ ਹੈ ਕਿ ਅਫਰੀਕਾ ਵਿਚ ਹੁਣ HIV ਏਡਜ਼ ਦੇ ਫੈਲਣ ਦਾ ਖ਼ਤਰਾ ਹੋਰ ਵੀ ਵੱਧ ਗਿਆ ਹੈ ਕਿਉਂਕਿ ਇੱਥੇ ਕੋੰਡਮ ਦੀ ਵੀ ਘਾਟ ਹੋ ਰਹੀ ਹੈ। ਇਸ ਤੋਂ ਇਲਾਵਾ ARV ਥੈਰਪੀ, ਟੈਸਟਿੰਗ ਕਿਟਾਂ ਆਦਿ ਦੀ ਕਮੀਂ ਹੋ ਰਹੀ ਹੈ। ਜੇਕਰ ARV ਥੈਰਪੀ ਪੂਰੀ ਨਹੀਂ ਹੁੰਦੀ ਤਾਂ HIV ਦੀ ਸਰੀਰ ਵਿਚ ਮਾਤਰਾ ਫਿਰ ਤੋਂ ਵੱਧਣ ਲੱਗਦੀ ਹੈ। ਅਜਿਹੇ ਵਿਚ ਜੇਕਰ ਪੀੜਿਤ ਵਿਅਕਤੀ ਕਿਸੇ ਦੂਜੇ ਵਿਅਕਤੀ ਦੇ ਸੰਪਰਕ ਵਿਚ ਆ ਕੇ ਉਸ ਨੂੰ ਸੰਕਰਮਿਤ ਕਰਦਾ ਹੈ ਤਾਂ ਇਸ ਨਾਲ ਏਡਜ਼ ਦੇ ਮਰੀਜ਼ਾਂ ਦੀ ਸੰਖਿਆ ਵੱਧਦੀ ਹੈ।

AIDS PatientsAIDS Patients

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement