ਗੂਗਲ ਨੂੰ ਮਨਮਰਜ਼ੀ ਕਰਨੀ ਪਈ ਭਾਰੀ! ਇਟਲੀ ਵਿਚ ਲੱਗਿਆ 904 ਕਰੋੜ ਰੁਪਏ ਜੁਰਮਾਨਾ
Published : May 14, 2021, 12:56 pm IST
Updated : May 14, 2021, 2:03 pm IST
SHARE ARTICLE
Italy fines Google for excluding Enel e-car app from Android Auto
Italy fines Google for excluding Enel e-car app from Android Auto

ਤਕਨੀਕੀ ਖੇਤਰ ਵਿਚ ਅਪਣੀ ਮਜ਼ਬੂਤੀ ਕਾਰਨ ਗੂਗਲ ਨੂੰ ਅਪਣੀ ਮਨਮਰਜ਼ੀ ਕਰਨੀ ਭਾਰੀ ਪੈ ਗਈ ਹੈ।

ਰੋਮ: ਤਕਨੀਕੀ ਖੇਤਰ ਵਿਚ ਅਪਣੀ ਮਜ਼ਬੂਤੀ ਕਾਰਨ ਗੂਗਲ ਨੂੰ ਅਪਣੀ ਮਨਮਰਜ਼ੀ ਕਰਨੀ ਭਾਰੀ ਪੈ ਗਈ ਹੈ। ਇਟਲੀ ਨੇ ਗੂਗਲ ’ਤੇ 904 ਕਰੋੜ ਰੁਪਏ ਜੁਰਮਾਨਾ ਲਗਾਇਆ ਹੈ। ਦਰਅਸਲ ਗੂਗਲ ’ਤੇ ਦੋਸ਼ ਸੀ ਕਿ ਉਸ ਨੇ ਇਲੈਕਟ੍ਰਿਕ ਵਾਹਨਾਂ ਦੇ ਚਾਰਜਿੰਗ ਸਟੇਸ਼ਨ ਦਾ ਪਤਾ ਦੱਸਣ ਵਾਲੀ ਇਕ ਸਰਕਾਰੀ ਮੋਬਾਈਲ ਐਪ ਨੂੰ ਅਪਣੇ ਐਂਡ੍ਰਾਇਡ ਆਟੋ ਪਲੇਟਫਾਰਮ ’ਤੇ ਨਹੀਂ ਚੱਲਣ ਦਿੱਤਾ।

GoogleGoogle

ਇਟਲੀ ਦੀ ਕੰਪੀਟੀਸ਼ਨ ਅਤੇ ਮਾਰਕਿਟ ਅਥਾਰਟੀ (ਏਜੀਸੀਐਮ) ਨੇ ਵੀ ਗੂਗਲ ਨੂੰ ਇਸ ਐਪ ਜੂਸਪਾਸ ਨੂੰ ਐਂਡਰਾਇਡ ਆਟੋ 'ਤੇ ਤੁਰੰਤ ਉਪਲਬਧ ਕਰਾਉਣ ਦੇ ਆਦੇਸ਼ ਦਿੱਤੇ ਹਨ। ਏਜੀਸੀਐਮ ਨੇ ਕਿਹਾ ਕਿ ਲਗਭਗ ਹਰ ਦੂਜੇ ਸਮਾਰਟਫੋਨ ਵਿਚ ਇਸਤੇਮਾਲ ਕੀਤੇ ਜਾ ਰਹੇ ਓਪਰੇਟਿੰਗ ਸਿਸਟਮ ਐਂਡਰਾਇਡ ਤੋਂ ਮਿਲੇ ਏਕਾਧਿਕਾਰ ਦੀ ਦੁਰਵਰਤੋਂ ਕਰਕੇ ਉਸ ਨੇ ਮੁਕਾਬਲੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ।

Italy fines Google for excluding Enel e-car app from Android AutoItaly fines Google for excluding Enel e-car app from Android Auto

ਏਜੀਸੀਐਮ ਨੇ ਕਿਹਾ ਕਿ ਗੂਗਲ ਨੇ ਅਪਣੇ ਐਪ ਸਟੋਰ ਗੂਗਲ ਪਲੇ ਦੀ ਵੀ ਦੁਰਵਰਤੋਂ ਕਰਕੇ ਐਪ ਨੂੰ ਉਪਭੋਗਤਾਵਾਂ ਤੱਕ ਪਹੁੰਚ ਨੂੰ ਸੀਮਤ ਕਰ ਦਿੱਤਾ। ਇਸ ਮਾਮਲੇ ਸਬੰਧੀ ਗੂਗਲ ਦੇ ਬੁਲਾਰੇ ਨੇ ਬਿਆਨ ਦਿੱਤਾ ਕਿ ਉਹ ਏਜੀਸੀਐਮ ਦੇ ਆਦੇਸ਼ ਨਾਲ ਸਹਿਮਤ ਨਹੀਂ ਹਨ ਅਤੇ ਇਸ ਖਿਲਾਫ ਪਟੀਸ਼ਨ ਦਰਜ ਕੀਤੀ ਜਾਵੇਗੀ।GoogleGoogle

ਦੱਸ ਦਈਏ ਕਿ ਇਟਲੀ ਵਿਚ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਵਧ ਗਈ ਹੈ। ਇਹਨਾਂ ਵਾਹਨਾਂ ਲਈ ਇਟਲੀ ਸਮੇਤ ਯੂਰਪੀਅਨ ਯੂਨੀਅਨ ਵਿਚ 95 ਹਜ਼ਾਰ ਪਬਲਿਕ ਚਾਰਜਿੰਗ ਸਟੇਸ਼ਨ ਬਣਾਏ ਗਏ। ਇਸ ਕਾਰਨ ਲੋਕਾਂ ਨੂੰ ਰਸਤੇ ਵਿਚ ਵਾਹਨ ਦੀ ਚਾਰਜਿੰਗ ਖਤਮ ਹੋਣ ਦੀ ਚਿੰਤਾ ਨਹੀਂ ਰਹਿੰਦੀ। ਸਹੂਲਤ ਨੂੰ ਹੋਰ ਵਧਾਉਣ ਲਈ ਇਟਲੀ ਦੀ ਸਰਕਾਰੀ ਸੰਸਥਾ ਏਨਿਲ ਦੀ ਇਕ ਸ਼ਾਖਾ ਐਕਸ ਨੇ ਜੂਸਪਾਸ ਨਾਮਕ ਐਪ ਬਣਾਇਆ। ਇਸ ਦੀ ਮਦਦ ਨਾਲ ਲੋਕ ਨਜ਼ਦੀਕੀ ਚਾਰਜਿੰਗ ਸਟੇਸ਼ਨ ਦਾ ਪਤਾ ਲਗਾ ਸਕਦੇ ਹਨ। ਗੂਗਲ ਨੇ ਅਪਣੇ ਐਂਡ੍ਰਾਇਡ ਆਟੋ ਪਲੇਟਫਾਰਮ ਉੱਤੇ ਇਸ ਐਪ ਨੂੰ ਚੱਲਣ ਨਹੀਂ ਦਿੱਤਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement