ਨਾਈਜੀਰੀਆ 'ਚ ਪਲਟੀ ਕਿਸ਼ਤੀ, 103 ਮੌਤਾਂ, 97 ਲਾਪਤਾ, 100 ਲੋਕਾਂ ਨੂੰ ਬਚਾਇਆ ਗਿਆ
Published : Jun 14, 2023, 1:44 pm IST
Updated : Jun 14, 2023, 1:45 pm IST
SHARE ARTICLE
photo
photo

ਵਿਆਹ ਸਮਾਗਮ ਤੋਂ ਪਰਤ ਰਹੇ ਸਨ 300 ਲੋਕ

 

ਨਾਈਜੀਰੀਆ : ਨਾਈਜੀਰੀਆ ਦੇ ਕਵਾਰਾ ਵਿਚ ਸੋਮਵਾਰ ਤੜਕੇ ਨਾਈਜਰ ਨਦੀ ਵਿਚ ਇੱਕ ਕਿਸ਼ਤੀ ਡੁੱਬ ਗਈ। ਇਸ ਹਾਦਸੇ 'ਚ 103 ਲੋਕਾਂ ਦੀ ਮੌਤ ਹੋ ਗਈ ਸੀ, 97 ਲੋਕ ਲਾਪਤਾ ਹੋ ਗਏ ਸਨ। ਇਸ ਦੇ ਨਾਲ ਹੀ 100 ਲੋਕਾਂ ਨੂੰ ਬਚਾਇਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਕਿਸ਼ਤੀ 'ਤੇ 300 ਲੋਕ ਸਵਾਰ ਸਨ। ਸਾਰੇ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ।

ਪੁਲਿਸ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਕ ਨਿਊਜ਼ ਰਿਪੋਰਟ ਮੁਤਾਬਕ ਸਥਾਨਕ ਨਿਵਾਸੀ ਨੇ ਦਸਿਆ ਕਿ ਅਗਬੋਤੀ ਪਿੰਡ ਵਿਚ ਕੁਝ ਲੋਕ ਵਿਆਹ ਵਿਚ ਗਏ ਹੋਏ ਸਨ। ਇਸ ਦੌਰਾਨ ਭਾਰੀ ਮੀਂਹ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ। ਅਜਿਹੀ ਸਥਿਤੀ ਵਿਚ ਵਿਆਹ ਦੇ ਕੁਝ ਮਹਿਮਾਨਾਂ ਨੇ ਪਿੰਡ ਛੱਡਣ ਲਈ ਕਿਸ਼ਤੀ ਰਾਹੀਂ ਦਰਿਆ ਪਾਰ ਕਰਨ ਦਾ ਸਹਾਰਾ ਲਿਆ।

ਉਨ੍ਹਾਂ ਨੇ ਦਸਿਆ ਕਿ ਦੂਜੇ ਪਾਸੇ ਕੰਢੇ ਵੱਲ ਆਉਂਦੇ ਸਮੇਂ ਉਨ੍ਹਾਂ ਦੀ ਕਿਸ਼ਤੀ ਪਾਣੀ ਵਿਚ ਲੁਕੇ ਇੱਕ ਦਰੱਖਤ ਦੇ ਤਣੇ ਨਾਲ ਟਕਰਾ ਗਈ ਅਤੇ ਟੁੱਟ ਗਈ। ਇਸ ਤੋਂ ਬਾਅਦ ਉਹ ਦੋ ਹਿੱਸਿਆਂ ਵਿਚ ਵੰਡੀ ਗਈ ਅਤੇ ਪਾਣੀ ਵਿਚ ਡੁੱਬ ਗਈ।

ਇਸ ਤੋਂ ਪਹਿਲਾਂ ਮਈ ਵਿਚ ਨਾਈਜੀਰੀਆ ਦੇ ਸੋਕੋਟੋ ਵਿਚ ਇੱਕ ਕਿਸ਼ਤੀ ਪਲਟਣ ਨਾਲ 15 ਲੋਕਾਂ ਦੀ ਮੌਤ ਹੋ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਨਾਈਜੀਰੀਆ ਦੇ ਅਜਿਹੇ ਇਲਾਕਿਆਂ 'ਚ ਕਿਸ਼ਤੀ ਹਾਦਸੇ ਕਾਫੀ ਆਮ ਹਨ। ਇਹ ਇਸ ਲਈ ਹੈ ਕਿਉਂਕਿ ਇੱਥੇ ਲੋਕ ਆਮ ਤੌਰ 'ਤੇ ਆਉਣ-ਜਾਣ ਲਈ ਸਵੈ-ਬਣਾਈਆਂ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement