
ਮੀਡੀਆ ਮੁਤਾਬਕ ਬੁਧਵਾਰ ਨੂੰ ਜਿਸ ਔਰਤ ਦੀ ਮੌਤ ਹੋਈ ਉਹ ਬੱਚੇ ਦੀ ਮਾਂ ਹੈ ਅਤੇ ਉਸ ਦੇ ਸਿਰ ਵਿਚ ਗੋਲੀ ਲੱਗੀ ਸੀ।
ਅਲਟਾਮੋਰਟੇ ਸਪ੍ਰੀਂਗ: ਅਮਰੀਕਾ ਦੇ ਮੱਧ ਫ਼ਲੋਰੀਡਾ ਵਿਚ ਇਕ ਅਪਾਰਟਮੈਂਟ ਵਿਚ ਇਕ ਬੱਚੇ ਨੇ ਬੰਦੂਕ ਨਾਲ ਉਸ ਸਮੇਂ ਔਰਤ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਜਦੋਂ ਉਹ ਕੰਮ ਨੂੰ ਲੈ ਕੇ ਵੀਡੀਉ ਕਾਲ (Video Call) ’ਤੇ ਗੱਲ ਕਰ ਰਹੀ ਸੀ। ਸਥਾਨਕ ਪੁਲਿਸ ਨੇ ਇਹ ਜਾਣਕਾਰੀ ਦਿਤੀ। ਮੀਡੀਆ ਮੁਤਾਬਕ ਬੁਧਵਾਰ ਨੂੰ ਜਿਸ ਔਰਤ ਦੀ ਮੌਤ ਹੋਈ ਉਹ ਬੱਚੇ ਦੀ ਮਾਂ ਹੈ ਅਤੇ ਉਸ ਦੇ ਸਿਰ ਵਿਚ ਗੋਲੀ ਲੱਗੀ ਸੀ।
In US a mother talking on a video call was shot by a child
ਅਲਟਾਮੋਰਟੇ ਸਪ੍ਰੀਂਗ ਪੁਲਿਸ ਨੇ ਵੀਰਵਾਰ ਨੂੰ ਦਸਿਆ ਕਿ ਵੀਡੀਉ ਕਾਲ ਦੌਰਾਨ ਪਿੱਠ ਭੂਮੀ ਵਿਚ ਬੱਚੇ ਦੇ ਹੋਣ ਅਤੇ ਸ਼ੋਰ ਸੁਣਾਈ ਦੇਣ ਤੋਂ ਬਾਅਦ 911 ਨੰਬਰ ਡਾਇਲ ਕਰ ਕੇ ਘਟਨਾ ਦੀ ਜਾਣਕਾਰੀ ਦਿਤੀ ਗਈ। ਉਨ੍ਹਾਂ ਦਸਿਆ ਕਿ ਕਾਲ ’ਤੇ ਮੌਜੂਦ ਵਿਅਕਤੀ ਨੇ ਔਰਤ ਦੀ ਪਛਾਣ 21 ਸਾਲਾ ਸ਼ਾਮਿਆ ਲਿਨ (Child Shot his Mother) ਦੇ ਤੌਰ ’ਤੇ ਕੀਤੀ ਜੋ ਵੀਡੀਉ ਕਾਲ ਦੌਰਾਨ ਡਿੱਗੀ ਅਤੇ ਦੁਬਾਰਾ ਨਹੀਂ ਉਠੀ।
Death
ਪੁਲਿਸ ਨੇ ਦਸਿਆ,‘‘ਅਧਿਕਾਰੀਆਂ ਅਤੇ ਪੈਰਾਮੈਡੀਕਸ ਨੇ ਲਿਨ ਨੂੰ ਬਚਾਉਣ ਦੀ ਪੂਰੀ ਕੋਸ਼ਿਸ ਕੀਤੀ ਪਰ ਸਿਰ ਵਿਚ ਲੱਗੀ ਗੋਲੀ ਉਸ ਲਈ ਜਾਨਲੇਵਾ ਸਾਬਤ ਹੋਈ।’’ ਪੁਲਿਸ ਮੁਤਾਬਕ ਅਪਾਰਟਮੈਂਟ ਵਿਚ ਹਥਿਆਰ ਬਿਨਾ ਸੁਰੱਖਿਆ ਦੇ ਰਖਿਆ ਹੋਇਆ ਸੀ। ਪੁਲਿਸ ਮਾਮਲਾ ਦਰਜ ਕਰਨ ਜਾਂ ਨਾ ਕਰਨ ਬਾਰੇ ਵਿਚਾਰ ਕਰ ਰਹੀ ਹੈ।