
ਸੂਬੇ ਨੇ ਤੇਜ਼ ਹਵਾਵਾਂ ਅਤੇ ਹੜ੍ਹਾਂ ਨਾਲ ਨਜਿੱਠਣ ਲਈ ਐਮਰਜੈਂਸੀ ਯੋਜਨਾ ਕੀਤੀ ਅਖਤਿਆਰ
ਚੀਨ : ਚਕਰਵਾਤੀ ਤੂਫ਼ਾਨ ਕੋਮਪਾਸੂ ਨੇ ਚੀਨ ਦੇ ਤੱਟਵਰਤੀ ਸੂਬੇ ਹੈਨਾਨ ਵਿੱਚ ਦਸਤਕ ਦਿੱਤੀ ਹੈ। ਇਕ ਸਮਾਚਾਰ ਏਜੰਸੀ ਨੇ ਹੈਨਾਨ ਮੌਸਮ ਵਿਗਿਆਨ ਸੇਵਾ ਦੇ ਹਵਾਲੇ ਨਾਲ ਕਿਹਾ ਕਿ ਇਹ ਤੂਫ਼ਾਨ ਬੁੱਧਵਾਰ ਦੁਪਹਿਰ 3.30 ਵਜੇ ਕਿਓਨਘਾਈ ਸ਼ਹਿਰ ਦੇ ਬੋਆਓ ਟਾਉਨਸ਼ਿਪ ਦੇ ਤਟ ਨਾਲ ਟਕਰਾਇਆ , ਜਿਸ ਨਾਲ 118.8 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ।
ਇਹ ਤੂਫਾਨ ਲੈਂਡਿੰਗ ਤੋਂ ਬਾਅਦ ਕਮਜ਼ੋਰ ਹੋ ਗਿਆ ਹੈ ਅਤੇ ਵੀਰਵਾਰ ਤੜਕੇ ਇਸ ਦੇ ਬੀਬੂ ਖਾੜੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੈਨਾਨ ਦੇ ਦੱਖਣੀ ਹਿੱਸੇ ਦੇ ਪਾਰ ਜਾਣ ਦਾ ਅਨੁਮਾਨ ਲਗਾਇਆ ਗਿਆ।
Cyclone
ਜਾਣਕਾਰੀ ਅਨੁਸਾਰ ਹੈਨਾਨ ਦੇ ਜ਼ਮੀਨੀ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿਖਵਾਣੀ ਕੀਤੀ ਗਈ ਹੈ। ਲੈਂਡਫਾਲ ਤੋਂ ਪਹਿਲਾਂ, ਅਧਿਕਾਰੀਆਂ ਨੇ ਸੂਬੇ ਦੇ ਮੁੱਖ ਹਵਾਈ ਅੱਡਿਆਂ 'ਤੇ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ ਅਤੇ ਸਥਾਨਕ ਹਾਈ-ਸਪੀਡ ਰੇਲਵੇ ਲੂਪ ਲਾਈਨ ਸੇਵਾ, ਨਾਲ ਹੀ ਕਿਯੋਂਗਝੌ ਸਟਰੇਟ ਦੇ ਪਾਰ ਕਿਸ਼ਤੀਆਂ ਜੋ ਹੈਨਾਨ ਨੂੰ ਗੁਆਂਗਡੋਂਗ ਸੂਬੇ ਨਾਲ ਜੋੜਦੀਆਂ ਹਨ, ਨੂੰ ਮੁਅੱਤਲ ਕਰ ਦਿੱਤਾ ਹੈ।
ਹੋਰ ਵੀ ਪੜ੍ਹੋ: ਹਾਈਕਮਾਂਡ ਨੂੰ ਮਿਲਣ ਲਈ ਦਿੱਲੀ ਰਵਾਨਾ ਹੋਏ ਨਵਜੋਤ ਸਿੱਧੂ
ਤੱਟਵਰਤੀ ਸੂਬੇ ਨੇ ਤੇਜ਼ ਹਵਾਵਾਂ ਅਤੇ ਹੜ੍ਹਾਂ ਨਾਲ ਨਜਿੱਠਣ ਲਈ ਐਮਰਜੈਂਸੀ ਯੋਜਨਾ ਅਖਤਿਆਰ ਕੀਤੀ ਹੈ, ਜਿਸ ਵਿੱਚ ਕੰਮ, ਬਾਜ਼ਾਰਾਂ ਅਤੇ ਕਲਾਸਾਂ ਨੂੰ ਮੁਅੱਤਲ ਕਰਨਾ, ਅਤੇ ਸੈਲਾਨੀ ਸੈਰਗਾਹਾਂ ਨੂੰ ਬੰਦ ਕਰਨਾ ਸ਼ਾਮਲ ਹੈ।
Chakravarti Toofan
ਗੁਆਂਗਡੋਂਗ ਸੂਬੇ ਨੇ ਵਸਨੀਕਾਂ ਦੇ ਜੀਵਨ ਅਤੇ ਸੰਪਤੀ ਦੀ ਰਾਖੀ ਲਈ ਸਾਵਧਾਨੀਆਂ ਵੀ ਆਪਣੀਆਂ ਹਨ। ਸਕੂਲ, ਕਿੰਡਰਗਾਰਟਨ, ਨਿਰਮਾਣ ਅਧੀਨ ਸਥਾਨ ਅਤੇ ਗੁਆਂਗਝੂ, ਸ਼ੇਨਜ਼ੇਨ ਅਤੇ ਫੋਸ਼ਾਨ ਵਿੱਚ ਸੈਲਾਨੀਆਂ ਦੀ ਖਿੱਚ ਕੇਂਦਰ ਅਸਥਾਈ ਤੌਰ 'ਤੇ ਬੰਦ ਕਰ ਦਿੱਤੇ ਗਏ ਹਨ।