
ਆਸਿਆਨ ਸੰਮੇਲਨ ਵਿਚ ਹਿੱਸਾ ਲੈਣ ਗਏ ਸਿੰਗਾਪੁਰ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੈਂਸ ਨਾਲ ਮੁਲਾਕਾਤ ਕੀਤੀ।
ਸਿੰਗਾਪੁਰ , ( ਭਾਸ਼ਾ ) : ਆਸਿਆਨ ਸੰਮੇਲਨ ਵਿਚ ਹਿੱਸਾ ਲੈਣ ਗਏ ਸਿੰਗਾਪੁਰ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੈਂਸ ਨਾਲ ਮੁਲਾਕਾਤ ਕੀਤੀ। ਪੈਂਸ ਨੇ 10 ਸਾਲ ਪਹਿਲਾਂ ਹੋਏ 26 ਨਵੰਬਰ ਹਮਲਿਆਂ ਦਾ ਜ਼ਿਕਰ ਕਰਦੇ ਹੋਏ ਅਤਿਵਾਦ ਵਿਰੁਧ ਲੜਾਈ ਵਿਚ ਦੋਹਾਂ ਦੇਸ਼ਾਂ ਦੇ ਸਹਿਯੋਗ ਤੇ ਗੱਲ ਕੀਤੀ। ਇਸ ਤੇ ਮੋਦੀ ਨੇ ਕਿਹਾ ਕਿ ਮੁੰਬਈ ਹਮਲਿਆਂ ਦੇ ਲਈ ਜ਼ਿਮ੍ਹੇਵਾਰ ਅਤਿਵਾਦੀ ਹਾਫਿਜ਼ ਸਈਦ
Hafiz saeed
ਦਾ ਪਾਕਿਸਤਾਨ ਦੀ ਰਾਜਨੀਤਕ ਮੁੱਖ ਧਾਰਾ ਵਿਚ ਆਉਣਾ ਸਾਰੇ ਅੰਤਰਰਾਸ਼ਟਰੀ ਸਮੁਦਾਇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮੋਦੀ ਨੇ ਪਾਕਿਸਤਾਨ ਦਾ ਨਾਮ ਲਏ ਬਿਨਾਂ ਕਿਹਾ ਕਿ ਦੁਨੀਆ ਦੇ ਅਤਿਵਾਦ ਲਈ ਸਿਰਫ ਇਕ ਦੇਸ਼ ਜ਼ਿਮ੍ਹੇਵਾਰ ਹੈ। ਹਾਲਾਂਕਿ ਇਸ਼ਾਰੇ ਵਿਚ ਉਨ੍ਹਾਂ ਨੇ ਗੁਆਂਢੀ ਦੇਸ਼ ਦੇ ਚੋਣਾਂ ਵਿਚ ਜਮਾਤ-ਉਦ-ਦਾਵਾ ਵਿਚ ਸ਼ਾਮਲ ਹੋਣ ਨੂੰ ਖ਼ਤਰਨਾਕ ਦੱਸਿਆ। ਜਮਾਤ-ਉਦ-ਦਾਵਾ ਮੁੰਬਈ ਹਮਲੇ ਦੇ ਮੁੱਖ ਸਾਜਸ਼ਕਰਤਾ ਹਾਫਿਜ਼ ਸਈਦ ਦਾ ਸੰਗਠਨ ਹੈ।
East Asian summmit
ਇਸ ਨੂੰ ਲਸ਼ਕਰ ਦਾ ਮੁਖੌਟਾ ਮੰਨਿਆ ਜਾਂਦਾ ਹੈ। ਮੇਕ ਇਨ ਇੰਡੀਆ ਤੇ ਜ਼ੋਰ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਅਮਰੀਕਾ ਕੋਲ ਭਾਰਤ ਵਿਚ ਰੱਖਿਆ ਉਤਪਾਦਨ ਕਰਨ ਦਾ ਬਿਹਤਰੀਨ ਮੌਕਾ ਹੈ। ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਵਿਚਕਾਰ ਕਈ ਆਰਥਿਕ ਮਾਮਲਿਆਂ ਤੇ ਵੀ ਗੱਲਬਾਤ ਹੋਈ। ਪੈਂਸ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਰਿਸ਼ਤਿਆਂ ਵਿਚ ਮਜ਼ਬੂਤੀ ਲਈ ਭਾਰਤ ਦੀ ਸ਼ਲਾਘਾ ਕੀਤੀ। ਇਹ ਮੁਲਾਕਾਤ ਉਸ ਸਮੇਂ ਹੋਈ ਹੈ ਜਦਕਿ ਅਗਲੇ ਸਾਲ ਗਣਤੰਤਰ ਦਿਵਸ ਮੌਕੇ ਟਰੰਪ ਨੇ ਭਾਰਤ ਆਉਣ ਤੋਂ ਇਨਕਾਰ ਕਰ ਦਿਤਾ ਹੈ।