ਕਰਤਾਰਪੁਰ ਲਾਂਘੇ ਦੇ ਬਦਲੇ ਪਾਕਿਸਤਾਨ ਨੇ ਕੀਤੀ ਅਜਮੇਰ ਲਾਂਘੇ ਦੀ ਮੰਗ
Published : Nov 14, 2019, 10:09 am IST
Updated : Nov 14, 2019, 10:10 am IST
SHARE ARTICLE
Pakistan demand Ajmer corridor
Pakistan demand Ajmer corridor

ਕਰਤਾਰਪੁਰ ਲਾਂਘੇ ਲਈ ਰਸਤਾ ਦੇਣ ਦੇ ਬਦਲੇ ਹੁਣ ਪਾਕਿਸਤਾਨ ਨੇ ਵੀ ਉੱਥੋਂ ਦੇ ਮੁਸਲਮਾਨਾਂ ਲਈ ਅਜਮੇਰ ਲਾਂਘੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ।

ਚੰਡੀਗੜ੍ਹ: ਕਰਤਾਰਪੁਰ ਲਾਂਘੇ ਲਈ ਰਸਤਾ ਦੇਣ ਦੇ ਬਦਲੇ ਹੁਣ ਪਾਕਿਸਤਾਨ ਨੇ ਵੀ ਉੱਥੋਂ ਦੇ ਮੁਸਲਮਾਨਾਂ ਲਈ ਅਜਮੇਰ ਲਾਂਘੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਦੇ ਸੂਬਾ ਸਿੰਧ ਦੇ ਸੰਸਕ੍ਰਿਤੀ ਅਤੇ ਆਵਾਜਾਈ ਮੰਤਰੀ ਸਰਦਾਰ ਅਲੀ ਸ਼ਾਹ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਕਰਤਾਰਪੁਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ, ਉਸੇ ਤਰ੍ਹਾਂ ਹੀ ਭਾਰਤ ਸਰਕਾਰ ਵੀ ਪਾਕਿਸਤਾਨ ਦੇ ਮੁਸਲਮਾਨਾਂ ਦੇ ਪਵਿੱਤਰ ਅਸਥਾਨਾਂ ‘ਤੇ ਜਾਣ ਦੀ ਇਜਾਜ਼ਤ ਦੇਵੇ।

Syed Sardar Ali ShahSyed Sardar Ali Shah

ਮੰਤਰੀ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਅਜਮੇਰ ਸ਼ਰੀਫ ਉਹਨਾਂ ਦੀ ਪਵਿੱਤਰ ਦਰਗਾਹ ਹੈ ਜੋ ਕਿ ਭਾਰਤ ਦੇ ਰਾਜਸਥਾਨ ਸੂਬੇ ਦੇ ਅਜਮੇਰ ਵਿਚ ਹੈ ਪਰ ਉਹਨਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਮਿਲਦੀ। ਬੇਸ਼ੱਕ ਕਰਤਾਰਪੁਰ ਸਾਹਿਬ ਖੋਲਣ ਤੋਂ ਬਾਅਦ ਦੋਵੇਂ ਦੇਸ਼ਾਂ ਵਿਚ ਚੰਗੇ ਮਾਹੌਲ ਦੇ ਸੰਕੇਤ ਨਜ਼ਰ ਆਏ ਹਨ ਪਰ ਪਾਕਿਸਤਾਨ ਸਰਕਾਰ ਦੀ ਸਿੱਖਾਂ ਨੂੰ ਲੈ ਕੇ ਦਰਿਆਦਿਲੀ ਨੂੰ ਭਾਰਤੀ ਸੁਰੱਖਿਆ ਏਜੰਸੀਆਂ ਗੰਭੀਰਤਾ ਨਾਲ ਦੇਖ ਰਹੀਆਂ ਹਨ।

Kartarpur Sahib Kartarpur Sahib

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਸਿਰਫ਼ ਸਿੱਖਾਂ ਲਈ ਹੀ ਧਾਰਮਕ ਆਸਥਾਨ ਦੇ ਦਰਵਾਜ਼ੇ ਨਹੀਂ ਖੋਲੇ ਬਲਕਿ ਇਕ ਸ਼ਿਵ ਮੰਦਰ ਨੂੰ ਪਾਕਿਸਤਾਨ ਦੇ ਹਿੰਦੂਆਂ ਦੇ ਹਵਾਲੇ ਕਰਕੇ ਭਾਰਤ ਦੇ ਅਰੋਪਾਂ ਨੂੰ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ  ਭਾਰਤ ਦੀਆਂ ਖੂਫੀਆ ਏਜੰਸੀਆਂ ਦੀਆਂ ਚਿੰਤਾਵਾਂ ਪਾਕਿਸਤਾਨ ਵਿਚ ਖਾਲਿਸਤਾਨੀ ਸੰਗਠਨਾਂ ਨੂੰ ਦਿੱਤੀ ਜਾ ਰਹੀ ਖੁੱਲ ਨੂੰ ਲੈ ਕੇ ਹਨ।

Gopal Singh ChawlaGopal Singh Chawla

ਗੁਰਪੁਰਬ ਵਾਲੇ ਦਿਨ ਨਨਕਾਣਾ ਸਾਹਿਬ ਵਿਚ ਪਾਕਿਸਤਾਨ ਦੀਆਂ ਕੱਟੜਪੰਥੀ ਸਿੱਖ ਸੰਸਥਾਵਾਂ ਦੇ ਨਾਲ-ਨਾਲ ਸਿੱਖਾਂ ਨੇ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਵੀ ਪ੍ਰਦਰਸ਼ਨ ਕੀਤਾ। ਉਹਨਾਂ ਨੇ ਹੱਥਾਂ ਵਿਚ ਅਮਰੀਕਾ ਅਤੇ ਖਾਲਿਸਤਾਨ ਦੇ ਝੰਡੇ ਫੜੇ ਹੋਏ ਸਨ। ਖਾਲਿਸਤਾਨੀ ਸਮਰਥਕ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਗੋਪਾਲ ਸਿੰਘ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement