ਪਾਬੰਦੀ ਦੇ ਬਾਵਜੂਦ ਪੋਰਨ ਸਮੱਗਰੀ ਦੇਖਣ ਵਾਲੇ ਦੁਨੀਆਂ ਦੇ ਮੁੱਖ -3 ਦੇਸ਼ਾਂ 'ਚ ਭਾਰਤੀ : ਪੋਰਨਹਬ
Published : Dec 14, 2018, 5:10 pm IST
Updated : Dec 14, 2018, 5:19 pm IST
SHARE ARTICLE
Pornhub
Pornhub

ਅਡਲਟ ਵੈਬਸਾਈਟ ਪੋਰਨਹਬ ਦੀ ਰੀਪੋਰਟ ਮੁਤਾਬਕ ਉਸ ਦੀ ਵੈਬਸਾਈਟ ਦੀ ਵਰਤੋਂ ਕਰਨ ਵਾਲਿਆਂ ਵਿਚ ਤੀਜੇ ਨੰਬਰ 'ਤੇ ਭਾਰਤੀ ਹਨ।

  ਕੈਨੇਡਾ , ( ਭਾਸ਼ਾ ) : ਭਾਰਤ ਵਿਚ ਵਿਚ ਇਸੇ ਸਾਲ ਲਗਭਗ 827 ਪੋਰਨ ਵੈਬਸਾਈਟਸ 'ਤੇ ਪਾਬੰਦੀ ਲਗਾਈ ਗਈ ਸੀ। ਫਿਰ ਵੀ ਅਜਿਹੇ ਵਿਸ਼ਿਆਂ ਨੂੰ ਦੇਖਣ ਦੇ ਮਾਮਲੇ ਵਿਚ ਭਾਰਤੀ ਦੁਨੀਆਂ ਦੇ 3 ਮੁੱਖ ਦੇਸ਼ਾਂ ਵਿਚੋਂ ਤੀਜੇ ਨਬੰਰ ਤੇ ਹਨ। ਅਡਲਟ ਵੈਬਸਾਈਟ ਪੋਰਨਹਬ ਦੀ 2018 ਦੀ ਰੀਪੋਰਟ ਮੁਤਾਬਕ ਉਸ ਦੀ ਵੈਬਸਾਈਟ ਦੀ ਵਰਤੋਂ ਕਰਨ ਵਾਲਿਆਂ ਵਿਚ ਸੱਭ ਤੋਂ ਵੱਧ ਅਮਰੀਕੀ, ਦੂਜੇ ਨੰਬਰ 'ਤੇ ਬ੍ਰਿਟੇਨ ਅਤੇ ਤੀਜੇ ਨੰਬਰ 'ਤੇ ਭਾਰਤੀ ਹਨ। ਪੋਰਨਹਬ ਤੇ ਪੋਰਨ ਸਮੱਗਰੀ ਨੂੰ ਦੇਖਣ ਵਿਚ ਜੁੜੇ ਹੋਰਨਾਂ ਦੇਸ਼ਾਂ ਦੀ ਇਸ ਸੂਚੀ ਵਿਚ ਜਾਪਾਨ ਦਾ ਚੌਥਾ, ਕੇਨੈਡਾ ਦਾ ਪੰਜਵਾਂ, ਫਰਾਂਸ ਦਾ ਛੇਵਾਂ ਅਤੇ ਜਰਮਨੀ ਦਾ ਸਤਵਾਂ ਨਬੰਰ ਹੈ।

Indians are at No.3 in watching porn contentIndians are at No.3 in watching porn content

ਜਦਕਿ ਇਟਲੀ ਦਾ ਅਠਵਾਂ, ਆਸਟਰੇਲੀਆ ਦਾ ਨੌਵਾਂ ਅੇਤ ਫਿਲੀਪੀਂਸ ਦਾ ਨੰਬਰ ਦਸਵਾਂ ਹੈ। ਅੰਕੜਿਆਂ ਮੁਤਾਬਕ ਅਡਲਟ ਸਾਈਟ 'ਤੇ ਵਿਜ਼ੀਟ ਕਰਨ ਵਾਲੇ ਹਰ ਭਾਰਤੀ 10 ਵਿਜ਼ੀਟਰਸ ਵਿਚੋਂ 3 ਔਰਤਾਂ ਹੁੰਦੀਆਂ ਹਨ। ਜਦਕਿ ਫਿਲੀਪੀਂਸ ਵਿਚ ਲਗਭਗ 38 ਫ਼ੀ ਸਦੀ ਔਰਤਾਂ ਪੋਰਨ   ਸਮੱਗਰੀ ਦੇਖਦੀਆਂ ਹਨ। ਇਕ ਭਾਰਤੀ ਔਸਤਨ 8 ਮਿੰਟ 23 ਸੈਕੰਡ ਤੱਕ ਪੋਰਨ ਸਾਈਟ ਦੀ ਵਰਤੋਂ ਕਰਦਾ ਹੈ। ਪੋਰਨਹਬ ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਸਸਤੇ ਡਾਟਾ ਉਪਲਬਧ ਹੋਣ ਕਾਰਨ ਉਥੇ ਮੋਬਾਈਲ ਅਤੇ ਇੰਟਰਨੈਟ ਦੀ ਵਰਤੋਂ ਵੱਧ ਕਰਨਾ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ।

Ban on Porn websitesBan on Porn websites

ਉਥੇ ਹੀ ਇਸ ਸਾਲ 95 ਫ਼ੀ ਸਦੀ ਲੋਕ ਮੋਬਾਈਲ ਦੀ ਵਰਤੋਂ ਕਰਨ ਲਗੇ ਹਨ। ਅੰਕੜਿਆਂ ਮੁਤਾਬਕ ਭਾਰਤੀ ਲੋਕ ਸਰਚ ਦੌਰਾਨ ਸੱਭ ਤੋਂ ਵੱਧ ਇੰਡੀਅਨ ਅਤੇ ਹਿੰਦੀ ਕੀਵਰਡ ਤੋਂ ਸਮੱਗਰੀ ਲੱਭਦੇ ਹਨ। ਉਥੇ ਹੀ ਸੱਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਪੋਰਨ ਸਿਤਾਰਿਆਂ ਦੀ ਗੱਲ ਕਰੀਏ ਤਾਂ ਇਸ ਮਾਮਲੇ ਵਿਚ ਸਨੀ ਲਿਓਨੀ ਇਸ ਮਾਮਲੇ ਵਿਚ ਪਹਿਲੇ ਨੰਬਰ 'ਤੇ ਹੈ।  ਦੱਸ ਦਈਏ ਕਿ ਸਾਲ 2016 ਵਿਚ ਅਮਰੀਕਾ ਅਤੇ ਬ੍ਰਿਟੇਨ ਤੋਂ ਬਾਅਦ ਤੀਜੇ ਨੰਬਰ 'ਤੇ ਭਾਰਤ ਦੀ ਥਾਂ 'ਤੇ ਕੈਨੇਡਾ ਦਾ ਨਾਮ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement