ਹੁਣ ਚਾਈਲਡ ਪੋਰਨੋਗ੍ਰਾਫ਼ੀ ਦੇਖਣ ਵਾਲਿਆਂ ਦੀ ਖ਼ੈਰ ਨਹੀਂ, ਹੁਣ ਹੋਵੇਗੀ ਵੱਡੀ ਕਾਰਵਾਈ
Published : Nov 24, 2018, 2:32 pm IST
Updated : Nov 24, 2018, 3:27 pm IST
SHARE ARTICLE
Child Pornography
Child Pornography

ਚਾਈਲਡ ਪੋਰਨੋਗਰਾਫੀ ਦੇ ਸ਼ੌਕੀਨ ਲੋਕਾਂ ਲਈ ਮਾੜੀ ਖਬਰ ਹੈ। ਸਰਕਾਰ ਨੇ ਹੁਣ ਵਪਾਰਕ ਉਦੇਸ਼ ਲਈ ਇਸਤੇਮਾਲ ਹੋਣ ਵਾਲੀ ਚਾਈਲਡ ਪੋਰਨੋਗਰਾਫੀ ਉਤੇ ਪਾਬੰਦੀ...

ਨਵੀਂ ਦਿੱਲੀ : (ਭਾਸ਼ਾ) ਚਾਈਲਡ ਪੋਰਨੋਗਰਾਫੀ ਦੇ ਸ਼ੌਕੀਨ ਲੋਕਾਂ ਲਈ ਮਾੜੀ ਖਬਰ ਹੈ। ਸਰਕਾਰ ਨੇ ਹੁਣ ਵਪਾਰਕ ਉਦੇਸ਼ ਲਈ ਇਸਤੇਮਾਲ ਹੋਣ ਵਾਲੀ ਚਾਈਲਡ ਪੋਰਨੋਗਰਾਫੀ ਉਤੇ ਪਾਬੰਦੀ ਲਗਾ ਦਿਤਾ ਹੈ। ਇਸ ਦੇ ਨਾਲ ਹੀ ਇਸ ਤਰ੍ਹਾਂ ਦੀ ਪੋਰਨੋਗਰਾਫੀ ਨੂੰ ਦੇਖਣ ਉਤੇ ਪੰਜ ਸਾਲ ਦੀ ਸਜ਼ਾ ਦੇ ਨਾਲ ਹੀ ਜੁਰਮਾਨਾ ਲਗਾਉਣ ਦਾ ਐਲਾਣ ਕੀਤਾ ਹੈ। ਸਰਕਾਰ ਨੇ ਲੋਕਾਂ ਵਲੋਂ ਵਪਾਰ ਲਈ ਵਰਤੋਂ ਕੀਤੀ ਜਾਣ ਵਾਲੀ ਚਾਈਲਡ ਪੋਰਨੋਗਰਾਫੀ ਦੀ ਸਮੱਗਰੀ ਨੂੰ ਰੱਖਣ ਅਤੇ ਦੇਖਣ ਉਤੇ ਇਹ ਸਖਤ ਕਦਮ ਚੁੱਕਿਆ ਹੈ। ਨਵੇਂ ਪ੍ਰਬੰਧ ਦੇ ਮੁਤਾਬਕ ਇਸ ਦੋਸ਼ ਨੂੰ ਹੁਣ ਗੈਰ ਜ਼ਮਾਨਤੀ ਦੋਸ਼ ਮੰਨਿਆ ਜਾਵੇਗਾ।

Child PornographyChild Pornography

ਉਥੇ ਹੀ, ਦੂਜੀ ਵਾਰ ਦੋਸ਼ੀ ਪਾਏ ਜਾਣ 'ਤੇ ਦੋਸ਼ੀ ਨੂੰ ਸੱਤ ਸਾਲ ਤੱਕ ਦੀ ਸਜ਼ਾ ਮਿਲ ਸਕਦੀ ਹੈ। ਦਰਅਸਲ, ਲਿੰਗ ਅਪਰਾਧ ਤੋਂ ਬੱਚਿਆਂ ਦਾ ਪ੍ਰੋਟੈਕਸ਼ਨ ਐਕਟ (ਪਾਕਸੋ) ਦੇ ਮੁਤਾਬਕ ਇਸ ਪ੍ਰਸਤਾਵਿਤ ਸੋਧ ਵਿਚ ਚਾਈਲਡ ਪੋਰਨੋਗਰਫੀ ਨਾਲ ਜੁਡ਼ੀ ਹਰ ਜਾਣਕਾਰੀ ਦੇ ਨਾਲ - ਨਾਲ ਇਸ ਨਾਲ ਜੁਡ਼ੀ ਅਸ਼ਲੀਲ ਤਸਵੀਰਾਂ ਅਤੇ ਵਿਡੀਓਜ਼ ਵਟਸਐਪ ਉਤੇ ਰੱਖੇ ਜਾਣ ਦੀ ਸੂਚਨਾ ਨਾ ਦੇਣ 'ਤੇ ਵੀ ਜੁਰਮਾਨੇ ਦਾ ਪ੍ਰਬੰਧ ਸ਼ਾਮਿਲ ਹੈ। ਇਸ ਪ੍ਰਬੰਧ ਨੂੰ ਹੁਣੇ ਕਾਨੂੰਨ ਮੰਤਰਾਲਾ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵਲੋਂ ਮਨਜ਼ੂਰੀ ਮਿਲਣਾ ਬਾਕੀ ਹੈ।

Child PornographyChild Pornography

ਮੰਨਿਆ ਜਾ ਰਿਹਾ ਹੈ ਕਿ ਦੋਨੇ ਹੀ ਮੰਤਰਾਲੇ ਇਸ ਨੂੰ ਅਗਲੇ ਹਫਤੇ ਤੱਕ ਮਨਜ਼ੂਰੀ ਦੇ ਦੇ ਦੇਣਗੇ ਤਾਂ ਜੋ ਸੋਧ ਨੂੰ ਕੈਬੀਨਟ ਦੇ ਸਾਹਮਣੇ ਰੱਖਿਆ ਜਾ ਸਕੇ।ਸੂਤਰਾਂ ਦੇ ਮੁਤਾਬਕ ਦੇਸ਼ ਵਿਚ ਲਗਾਤਾਰ ਵੱਧ ਰਹੇ ਚਾਈਲਡ ਪੋਰਨੋਗਰਾਫੀ ਦੇ ਮਾਮਲਿਆਂ ਤੋਂ ਪ੍ਰਧਾਨ ਮੰਤਰੀ ਦਫ਼ਤਰ ਬਹੁਤ ਚਿੰਤਾ ਵਿਚ ਹਨ। ਸਮਾਜ ਵਿਚ ਵੱਧ ਰਹੀ ਇਸ ਸਮੱਸਿਆ ਉਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵੀ ਕਈ ਵਾਰ ਅਪਣੀ ਚਿੰਤਾ ਸਾਫ਼ ਕਰ ਚੁੱਕਿਆ ਹੈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਮੇਨਕਾ ਗਾਂਧੀ ਚਾਈਲਡ ਪੋਰਨੋਗਰਾਫੀ ਅਤੇ ਰਿਵੈਂਜ ਪੋਰਨ ਨੂੰ ਰੋਕਣ ਲਈ ਕਈ ਵਾਰ ਕਾਨੂੰਨ ਵਿਚ ਨਵੇਂ ਪ੍ਰਬੰਧ ਦੀ ਮੰਗ ਕੀਤੀ ਜਾ ਚੁਕੀ ਹੈ।

Child PornographyChild Pornography

ਦਰਅਸਲ, ਨਵੇਂ ਸੋਧ ਦੇ ਮੁਤਾਬਕ ਪਾਕਸੋ ਐਕਟ ਦੀ ਧਾਰਾ 14  ਦੇ ਤਹਿਤ ਚਾਈਲਡ ਪੋਰਨੋਗਰਾਫੀ ਨਾਲ ਜੁਡ਼ੀ ਕੋਈ ਵੀ ਸਮੱਗਰੀ ਰੱਖਣ ਉਤੇ ਘੱਟ ਤੋਂ ਘੱਟ 1,000 ਰੁਪਏ ਦਾ ਜੁਰਮਾਨਾ ਅਤੇ ਅਜਿਹੀ ਸਮੱਗਰੀ ਪੂਰੀ ਤਰ੍ਹਾਂ ਨਾਲ ਡਿਲੀਟ ਨਾ ਕਰਨ ਉਤੇ ਉਸ ਵਿਅਕਤੀ ਫਿਰ ਤੋਂ ਦੋਸ਼ੀ ਪਾਇਆ ਜਾਵੇਗਾ ਅਤੇ 5000 ਰੁਪਏ ਤੱਕ ਦਾ ਜੁਰਮਾਨਾ ਵਸੂਲਿਆ ਜਾਵੇਗਾ। ਇਸ ਦੇ ਨਾਲ ਹੀ ਤਿੰਨ ਸਾਲ ਤੱਕ ਦੀ ਸਜ਼ਾ ਅਤੇ ਦੂਜੀ ਵਾਰ ਦੋਸ਼ੀ ਪਾਏ ਜਾਣ 'ਤੇ ਸੱਤ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement