
ਬ੍ਰਾਜ਼ੀਲ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਸ਼ਾਇਦ ਕੁੱਝ ਲੋਕਾਂ ਦੀ ਰੂਹ ਕੰਬ ਜਾਵੇਗੀ। ਦਰਅਸਲ ਇਸ ਵੀਡੀਓ ਵਿਚ ...
ਬ੍ਰਾਸੀਲੀਆ : ਬ੍ਰਾਜ਼ੀਲ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਸ਼ਾਇਦ ਕੁੱਝ ਲੋਕਾਂ ਦੀ ਰੂਹ ਕੰਬ ਜਾਵੇਗੀ। ਦਰਅਸਲ ਇਸ ਵੀਡੀਓ ਵਿਚ ਅਸਮਾਨ ਤੋਂ ਮੱਕੜੀਆਂ ਦਾ ਮੀਂਹ ਹੁੰਦੇ ਹੋਏ ਦਿੱਖ ਰਿਹਾ ਹੈ। ਇਕ ਅੰਗਰੇਜ਼ੀ ਵੈਬਸਾਈਟ ਦੇ ਮੁਤਾਬਕ ਵੀਡੀਓ ਬਣਾਉਣ ਵਾਲੇ ਮੁੰਡੇ ਨੇ ਕਿਹਾ ਕਿ ਇਹ ਦੇਖ ਕੇ ਮੈਂ ਨੱਠ ਗਿਆ ਅਤੇ ਕਾਫ਼ੀ ਡਰ ਗਿਆ।
ਖ਼ਬਰ ਦੇ ਮੁਤਾਬਕ ਬ੍ਰਾਜ਼ੀਲ ਦੇ ਦੱਖਣੀ ਮਿਨਸ ਗੇਰੈਸ ਦੇ ਰਹਿਣ ਵਾਲੇ ਜੋਆ ਪੇਡਰੋ ਮਾਰਟਿਨੇਲੀ ਫੋਂਸੇਕਾ ਨੇ ਇਹ ਵੀਡੀਓ ਅਪਣੀ ਦਾਦੀ ਦੇ ਫ਼ਾਰਮ 'ਤੇ ਜਾਂਦੇ ਹੋਏ ਰਸਤੇ ਵਿਚ ਬਣਾਈ। ਉਸ ਨੇ ਅੱਗੇ ਕਿਹਾ ਕਿ ਰਸਤੇ ਵਿਚ ਸਾਨੂੰ ਅਸਮਾਨ ਵਿਚ ਕਾਫ਼ੀ ਸਾਰੀ ਬਲੈਕ ਡਾਟਸ ਵਿੱਖਣ ਲੱਗੀ ਪਰ ਧਿਆਨ ਨਾਲ ਦੇਖਣ 'ਤੇ ਪਤਾ ਲਗਿਆ ਕਿ ਇਹ ਡਾਟਸ ਨਹੀਂ ਸਗੋਂ ਮੱਕੜੀਆਂ ਹਨ। ਇਸ ਵੀਡੀਓ ਨੂੰ ਮੁੰਡੇ ਦੀ ਮਾਂ ਨੇ ਫੇਸਬੁਕ 'ਤੇ ਸ਼ੇਅਰ ਕੀਤਾ, ਜਿਸ ਤੋਂ ਬਾਅਦ ਇਸ ਨੂੰ ਹੁਣ ਤੱਕ 3.5 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਅਤੇ ਕਰੀਬ 300 ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ।
ਇਹ ਸਾਫ਼ ਹੈ ਕਿ ਮੱਕੜੀ ਤੋਂ ਡਰਨ ਵਾਲੇ ਲੋਕਾਂ ਲਈ ਇਹ ਵੀਡੀਓ ਕਿਸੇ ਬੁਰੇ ਸਪਨੇ ਤੋਂ ਘੱਟ ਨਹੀਂ ਹੈ। ਬਾਇਓਲੋਜੀ ਦੇ ਪ੍ਰੋਫੈਸਰ ਅਡਾਲਬਰਟੋ ਡਾਸ ਸੈਂਟੋਸ ਜੋ ਕਿ ਆਰਚਲੋਨੋਜੀ ਮਾਹਰ ਵੀ ਹਨ ਨੇ ਕਿਹਾ ਕਿ Guardian ਨੂੰ ਦੱਸਿਆ ਕਿ ਵੀਡੀਓ ਵਿਚ ਅਜਿਹਾ ਲੱਗ ਰਿਹਾ ਹੈ ਕਿ ਮੱਕੜੀਆਂ ਹਵਾ ਵਿਚ ਤੈਰ ਰਹੀਆਂ ਹਨ ਪਰ ਅਸਲ ਵਿਚ ਇਹ ਇਕ ਵੱਡੀ ਮੱਕੜੀ ਦੇ ਜਾਲੇ ਵਿਚ ਸ਼ਿਕਾਰ ਫੜਨ ਲਈ ਲਮਕੀ ਹੋਈ ਹੈ।
Parawixia Bistriata
ਇਕ Parawixia Bistriata ਪ੍ਰਜਾਤੀ ਦੀਆਂ ਮੱਕੜੀਆਂ ਇੰਨਾ ਬਰੀਕ ਜਾਲ ਬੁਣਦੀਆਂ ਹਨ ਕਿ ਇਨਸਾਨੀ ਅੱਖਾਂ ਨਾਲ ਉਸ ਨੂੰ ਵੇਖਣਾ ਲਗਭੱਗ ਨਾਮੁਮਕਿਨ ਹੁੰਦਾ ਹੈ। ਜਿਸ ਦੀ ਵਜ੍ਹਾ ਨਾਲ ਅਜਿਹਾ ਭੁਲੇਖਾ ਹੁੰਦਾ ਹੈ ਕਿ ਉਹ ਹਵਾ ਵਿਚ ਤੈਰ ਰਹੀ ਹੈ। 2013 ਵਿਚ ਵੀ ਦੱਖਣੀ ਬ੍ਰਾਜ਼ੀਲ ਵਿਚ ਅਜਿਹੀ ਹੀ ਘਟਨਾ ਨੇ ਅੰਤਰਰਾਸ਼ਟਰੀ ਚਰਚਾ ਹਾਸਲ ਕੀਤੀ ਸੀ, ਜਦੋਂ ਇਸੇ ਤਰ੍ਹਾਂ ਕਾਫ਼ੀ ਗਿਣਤੀ ਵਿਚ ਮੱਕੜੀਆਂ ਟੈਲੀਫੋਨ ਪੋਲਸ ਦੇ ਆਸਪਾਸ ਹਵਾ ਵਿਚ ਤੈਰਦੀਆਂ ਨਜ਼ਰ ਆਈਆਂ ਸਨ।