
ਉੱਜੈਨ ਦੇ ਇਕ ਜਿਲ੍ਹਾ ਹਸਪਤਾਲ ਵਿਚ ਸਿਵਲ ਸਰਜਨ ਦਾ ਕਥਿਤ ਤੌਰ 'ਤੇ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਦੀ ਵਜ੍ਹਾ ਨਾਲ ਉਸਦੇ ਉਤੇ ਪ੍ਰਸ਼ਾਸਨ ਦੀ ਗਾਜ ਡਿੱਗੀ ਹੈ...
ਉੱਜੈਨ : ਉੱਜੈਨ ਦੇ ਇਕ ਜਿਲ੍ਹਾ ਹਸਪਤਾਲ ਵਿਚ ਸਿਵਲ ਸਰਜਨ ਦਾ ਕਥਿਤ ਤੌਰ 'ਤੇ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਦੀ ਵਜ੍ਹਾ ਨਾਲ ਉਸਦੇ ਉਤੇ ਪ੍ਰਸ਼ਾਸਨ ਦੀ ਗਾਜ ਡਿੱਗੀ ਹੈ। ਵੀਡੀਓ ਵਿਚ ਆਪਰੇਸ਼ਨ ਥਿਏਟਰ ਦੇ ਅੰਦਰ ਡਾਕਟਰ ਅਤੇ ਮਹਿਲਾ ਵਿਚਕਾਰ ਨੇੜਤਾ ਵਿਖਾਈ ਦੇ ਰਹੀ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਮਹਿਲਾ ਨਰਸ ਹੈ। ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਇਸ ਮਾਮਲੇ 'ਤੇ ਜਿਲ੍ਹਾ ਅਧਿਕਾਰੀ ਸ਼ਸ਼ਾਂਕ ਮਿਸ਼ਰਾ ਨੇ ਐਤਵਾਰ ਨੂੰ ਕਿਹਾ ਕਿ 49 ਸਾਲ ਦੇ ਸਿਵਲ ਸਰਜਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਇਕ ਅਧਿਕਾਰੀ ਵਲੋਂ ਕੀਤੇ ਗਏ ਅਣ-ਉਚਿਤ ਸੁਭਾਅ ਕਰਨ ਕਾਰਨ ਹਟਾ ਦਿਤਾ ਗਿਆ ਹੈ।
Doctor kiss nurse
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਵੀਡੀਓ ਵਿਚ ਸਰਜਨ ਮਹਿਲਾ ਨੂੰ ਆਪਰੇਸ਼ਨ ਥਿਏਟਰ ਦੇ ਅੰਦਰ ਕਿਸ ਕਰਦੇ ਹੋਏ ਵਿਖ ਰਹੇ ਹਨ। ਸ਼ਸ਼ਾਂਕ ਮਿਸ਼ਰਾ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਜਿਲ੍ਹਾ ਹਸਪਤਾਲ ਦੇ ਸਿਵਲ ਸਰਜਨ ਅਹੁਦੇ ਤੋਂ ਹਟਾ ਦਿਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੀਨੀਅਰ ਡਾਕਟਰ ਤੋਂ ਘਟਨਾ ਨੂੰ ਲੈ ਕੇ ਸਪਸ਼ਟੀਕਰਨ ਮੰਗਿਆ ਹੈ। ਸਿਵਲ ਸਰਜਨ ਦੀ ਜਗ੍ਹਾ ਡਾਕਟਰ ਪੀਐਨ ਸ਼ਰਮਾ ਦੀ ਨਿਯੁਕਤੀ ਕੀਤੀ ਗਈ ਹੈ।
Doctor
ਜਿਲ੍ਹਾ ਅਧਿਕਾਰੀ ਨੂੰ ਜਦੋਂ ਪੁੱਛਿਆ ਗਿਆ ਕਿ ਡਾਕਟਰ ਉਤੇ ਅਗਲੀ ਕਾਰਵਾਈ ਹੋਵੇਗੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਉਹ ਪਿਛਲੇ ਦੋ ਦਿਨਾਂ ਤੋਂ ਛੁੱਟੀ 'ਤੇ ਹਨ। ਜ਼ਿਲ੍ਹਾ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾਕਟਰ ਮੋਹਨ ਮਾਲਵੀਆ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਵਿਭਾਗੀ ਕਮਿਸ਼ਨਰ ਘਟਨਾ ਦੀ ਜਾਂਚ ਦੇ ਆਦੇਸ਼ ਦੇਣਗੇ।
doctor
ਸੂਤਰਾਂ ਦੇ ਮੁਤਾਬਕ ਵੀਡੀਓ ਵਿਚ ਨਜ਼ਰ ਆ ਰਹੀ ਮਹਿਲਾ ਜਿਲ੍ਹਾ ਹਸਪਤਾਲ ਵਿਚ ਨਰਸ ਹੈ। ਆਪਰੇਸ਼ਨ ਥਿਏਟਰ ਜਿਲ੍ਹਾ ਹਸਪਤਾਲ ਦਾ ਹੀ ਹੈ। ਡਾਕਟਰ ਮਾਲਵੀਆ ਨੇ ਇਸ ਘਟਨਾ 'ਤੇ ਟਿੱਪਣੀ ਕਰਨ ਤੋਂ ਮਨਾ ਕਰ ਦਿਤਾ। ਉਥੇ ਹੀ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਮਾਮਲੇ ਨਾਲ ਸਬੰਧਤ ਕੋਈ ਸ਼ਿਕਾਇਤ ਨਹੀਂ ਮਿਲੀ ਹੈ।