ਨਾਸਾ ਦੇ 2 ਸੀਨੀਅਰ ਵਿਗਿਆਨੀਆਂ ਦੀ ਹੋਈ ਮਿਸ਼ਨ ਲਈ ਚੋਣ
ਵਾਸ਼ਿੰਗਟਨ: ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਸਪੇਸ ਸਟੇਸ਼ਨ ਬਣਾਉਣ ਅਤੇ ਇਸ ਨੂੰ ਪੁਲਾੜ ਵਿਚ ਭੇਜਣ ਦੇ ਮਿਸ਼ਨ ’ਤੇ ਕੰਮ ਕਰ ਰਹੀ ਹੈ। ਇਸ ਮਿਸ਼ਨ ਲਈ ਨਾਸਾ ਦੀ ਮਦਦ ਲਈ ਗਈ ਹੈ। ਬੋਇੰਗ ਕੰਪਨੀ ਪਹਿਲਾਂ ਵੀ ਮਨੁੱਖ ਰਹਿਤ ਪੁਲਾੜ ਸਟੇਸ਼ਨ ਭੇਜ ਚੁੱਕੀ ਹੈ ਪਰ ਹੁਣ ਇਨਸਾਨਾਂ ਦੀ ਵਾਰੀ ਹੈ। ਨਾਸਾ ਦੇ 2 ਸੀਨੀਅਰ ਵਿਗਿਆਨੀ ਬੁਚ ਵਿਲਮੋਰ ਅਤੇ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਨੂੰ ਮਿਸ਼ਨ ਲਈ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ : ਤਾਜਪੋਸ਼ੀ ਦੌਰਾਨ ਕੋਹਿਨੂਰ ਵਾਲਾ ਤਾਜ ਨਹੀਂ ਪਹਿਨੇਗੀ ਨਵੀਂ ਮਹਾਰਾਣੀ, ਜਾਣੋ ਕਿਉਂ ਲੈਣਾ ਪਿਆ ਫ਼ੈਸਲਾ
ਹੁਣ ਤੱਕ ਕਈ ਪੁਲਾੜ ਯਾਨ ਮਨੁੱਖਾਂ ਨੂੰ ਪੁਲਾੜ ਵਿਚ ਲੈ ਜਾ ਚੁੱਕੇ ਹਨ ਪਰ ਬੋਇੰਗ ਸਟਾਰਲਾਈਨਰ ਕੈਲਿਪਸੋ ਮਨੁੱਖਾਂ ਨੂੰ ਲੈ ਕੇ ਜਾਣ ਵਾਲਾ ਪਹਿਲਾ ਜਹਾਜ਼ ਹੋਵੇਗਾ। ਇਹ ਜਾਣਕਾਰੀ ਸੁਨੀਤਾ ਵਿਲੀਅਮਜ਼ ਦੇ ਪਰਿਵਾਰ ਦੀ ਕਰੀਬੀ ਦੋਸਤ ਨੇ ਦਿੱਤੀ। ਹਾਲਾਂਕਿ ਇਹ ਮਿਸ਼ਨ ਜੁਲਾਈ 2022 'ਚ ਆਯੋਜਿਤ ਕੀਤਾ ਜਾਣਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਇਕ ਸਾਲ ਲਈ ਟਾਲ ਦਿੱਤਾ ਗਿਆ ਸੀ। ਹੁਣ ਅਪ੍ਰੈਲ ਦੇ ਦੂਜੇ ਜਾਂ ਤੀਜੇ ਹਫ਼ਤੇ ਬੋਇੰਗ ਸਟਾਰਲਾਈਨਰ ਕੈਲਿਪਸੋ ਨਾਂ ਦਾ ਛੋਟਾ ਵਾਹਨ ਦੋ ਪੁਲਾੜ ਯਾਤਰੀਆਂ ਨੂੰ ਲੈ ਕੇ ਪੁਲਾੜ ਵਿਚ ਉਡਾਣ ਭਰੇਗਾ। ਦੋਵੇਂ ਯਾਤਰੀ ਦੋ ਹਫ਼ਤਿਆਂ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਵਿਚ ਰਹਿਣਗੇ। ਇਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਪੰਜਾਬ ਦੇ ਤਿੰਨ ਹੋਰ ਟੋਲ ਪਲਾਜ਼ੇ ਕਰਵਾਏ ਬੰਦ, ਲੋਕਾਂ ਦੇ ਰੋਜ਼ਾਨਾ ਬਚਣਗੇ 10.52 ਲੱਖ ਰੁਪਏ
ਸੁਨੀਤਾ ਵਿਲੀਅਮਜ਼ ਦੇ ਨਾਂਅ ਪੁਲਾੜ ਵਿਚ ਅਨੇਕਾਂ ਪ੍ਰਾਪਤੀਆਂ ਦਰਜ ਹਨ। ਨਾਸਾ ਪ੍ਰੋਫਾਈਲ ਅਨੁਸਾਰ ਸੁਨੀਤਾ ਅਮਰੀਕਾ ਵਿਚ ਸਭ ਤੋਂ ਵੱਧ ਸਹਿਣਸ਼ਕਤੀ ਵਾਲੇ ਲੋਕਾਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਹੈ। ਉਸ ਦੀ ਤਾਕਤ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਉਸ ਕੋਲ ਇਕ ਮਹਿਲਾ ਪੁਲਾੜ ਯਾਤਰੀ ਦੇ ਰੂਪ ਵਿਚ ਸਭ ਤੋਂ ਲੰਬਾ ਸਪੇਸਵਾਕ ਰਿਕਾਰਡ ਦਰਜ ਹੈ।
ਇਹ ਵੀ ਪੜ੍ਹੋ : ਸਿਰਫ ਇਕ ਵਿਚਾਰਧਾਰਾ ਜਾਂ ਇਕ ਵਿਅਕਤੀ ਦੇਸ਼ ਨੂੰ ਬਣਾ ਜਾਂ ਵਿਗਾੜ ਨਹੀਂ ਸਕਦਾ : ਮੋਹਨ ਭਾਗਵਤ
ਸੁਨੀਤਾ ਵਿਲੀਅਮਜ਼ ਨੂੰ 1998 ਵਿਚ ਨਾਸਾ ਦੁਆਰਾ ਇਕ ਪੁਲਾੜ ਯਾਤਰੀ ਵਜੋਂ ਚੁਣਿਆ ਗਿਆ ਸੀ ਅਤੇ ਉਹ ਦੋ ਪੁਲਾੜ ਮਿਸ਼ਨਾਂ ਦੀ ਇਕ ਅਨੁਭਵੀ ਹੈ। ਸਿਖਲਾਈ ਅਤੇ ਵਿਸ਼ਲੇਸ਼ਣ ਤੋਂ ਬਾਅਦ ਸੁਨੀਤਾ ਨੇ ਮਾਸਕੋ ਵਿਚ ਰੂਸੀ ਪੁਲਾੜ ਏਜੰਸੀ ਦੇ ਨਾਲ ਪੁਲਾੜ ਸਟੇਸ਼ਨ 'ਤੇ ਪਹਿਲੇ ਮਿਸ਼ਨ ਦੇ ਚਾਲਕ ਦਲ ਦੇ ਨਾਲ ਕੰਮ ਕੀਤਾ। ਹੁਣ ਭਾਰਤੀ-ਅਮਰੀਕੀ ਸੁਨੀਤਾ ਵਿਲੀਅਮਸ ਬੋਇੰਗ ਸਟਾਰਲਾਈਨਰ ਕੈਪਸੂਲ ਵਿਚ ਆਪਣੀ ਪਹਿਲੀ ਉਡਾਣ ਭਰੇਗੀ।