ਭਾਰਤੀ-ਅਮਰੀਕੀ ਪੁਲਾੜ ਯਾਤਰੀ ਅਮਰੀਕੀ ਹਵਾਈ ਫ਼ੌਜ ਦੇ ਬ੍ਰਿਗੇਡੀਅਰ ਜਨਰਲ ਅਹੁਦੇ ਲਈ ਨਾਮਜ਼ਦ
Published : Jan 28, 2023, 10:15 am IST
Updated : Jan 28, 2023, 10:15 am IST
SHARE ARTICLE
Raja Chari
Raja Chari

ਫਿਲਹਾਲ ਚਾਰੀ ਦੀ ਨਾਮਜ਼ਦਗੀ ਦੀ ਅਮਰੀਕੀ ਸੈਨੇਟ ਵੱਲੋਂ ਪੁਸ਼ਟੀ ਹੋਣੀ ਬਾਕੀ ਹੈ।

 

ਵਾਸ਼ਿੰਗਟਨ: ਸੰਯੁਕਤ ਰਾਜ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ  ਭਾਰਤੀ-ਅਮਰੀਕੀ ਪੁਲਾੜ ਯਾਤਰੀ ਰਾਜਾ ਚਾਰੀ ਨੂੰ ਅਮਰੀਕੀ ਹਵਾਈ ਫੌਜ ਦੇ ਬ੍ਰਿਗੇਡੀਅਰ ਜਨਰਲ ਅਹੁਦੇ ਲਈ ਨਾਮਜ਼ਦ ਕੀਤਾ ਹੈ। ਫਿਲਹਾਲ ਚਾਰੀ ਦੀ ਨਾਮਜ਼ਦਗੀ ਦੀ ਅਮਰੀਕੀ ਸੈਨੇਟ ਵੱਲੋਂ ਪੁਸ਼ਟੀ ਹੋਣੀ ਬਾਕੀ ਹੈ।

ਇਹ ਵੀ ਪੜ੍ਹੋ: ਕੇਂਦਰ ਨੇ ਅਮਰੀਕੀ ਸਿੱਖ ਪੱਤਰਕਾਰ ਨੂੰ ਕਾਲੀ ਸੂਚੀ ’ਚ ਪਾਇਆ, ਅਰਜ਼ੀ ’ਚ ‘ਗਲਤ ਤੱਥ ਪੇਸ਼ ਕਰਨ’ ਦਾ ਦਿੱਤਾ ਹਵਾਲਾ

ਅਮਰੀਕੀ ਰੱਖਿਆ ਵਿਭਾਗ ਅਨੁਸਾਰ ਸੈਨੇਟ ਸਾਰੀਆਂ ਸੀਨੀਅਰ ਨਾਗਰਿਕ ਅਤੇ ਫੌਜੀ ਨਿਯੁਕਤੀਆਂ ਨੂੰ ਮਨਜ਼ੂਰੀ ਦਿੰਦੀ ਹੈ। ਬ੍ਰਿਗੇਡੀਅਰ ਜਨਰਲ (ਬੀਜੀ) ਯੂਐਸ ਏਅਰ ਫੋਰਸ ਵਿਚ ਇਕ ਸਿਤਾਰਾ ਜਨਰਲ ਅਫਸਰ ਰੈਂਕ ਹੈ। ਇਹ ਕਰਨਲ ਦੇ ਬਿਲਕੁਲ ਉੱਪਰ ਹੈ ਅਤੇ ਮੇਜਰ ਜਨਰਲ ਤੋਂ ਹੇਠਾਂ ਹੈ।

ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਮਾਂ-ਧੀ ਨੇ ਆਈਸਕ੍ਰੀਮ ਸਟਿਕਸ ਨਾਲ ਬਣਾਈ ਰੰਗੋਲੀ, ਸਿੰਗਾਪੁਰ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ

ਦੱਸ ਦੇਈਏ ਕਿ ਰਾਜਾ ਚਾਰੀ ਅਮਰੀਕੀ ਹਵਾਈ ਸੈਨਾ ਵਿਚ ਕਰਨਲ ਹਨ। ਉਹਨਾਂ ਦੀ ਉਮਰ 45 ਸਾਲ ਹੈ। ਉਹਨਾਂ ਨੇ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (MIT) ਤੋਂ ਏਅਰੋਨੌਟਿਕਸ ਵਿਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੈ। ਉਹ ਯੂਐਸ ਨੇਵਲ ਟੈਸਟ ਪਾਇਲਟ ਸਕੂਲ, ਪੈਟਕਸੈਂਟ ਰਿਵਰ ਮੈਰੀਲੈਂਡ ਤੋਂ ਗ੍ਰੈਜੂਏਟ ਹਨ।

ਇਹ ਵੀ ਪੜ੍ਹੋ: ਬ੍ਰਿਟਿਸ਼ ਸਿੱਖ ਇੰਜੀਨੀਅਰ ਨੇ ਜਿਤਿਆ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ‘ਪੁਆਇੰਟਸ ਆਫ਼ ਲਾਈਟ ਐਵਾਰਡ’ 

ਚਾਰੀ ਨੇ ਕੈਲੀਫੋਰਨੀਆ ਦੇ ਐਡਵਰਡਜ਼ ਏਅਰ ਫੋਰਸ ਬੇਸ 'ਤੇ 461ਵੇਂ ਫਲਾਈਟ ਟੈਸਟ ਸਕੁਐਡਰਨ ਦੇ ਕਮਾਂਡਰ ਅਤੇ F-35 ਏਕੀਕ੍ਰਿਤ ਟੈਸਟ ਫੋਰਸ ਦੇ ਡਾਇਰੈਕਟਰ ਵਜੋਂ ਵੀ ਕੰਮ ਕੀਤਾ ਹੈ। ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਅਤੇ ਯੂਰਪੀਅਨ ਸਪੇਸ ਏਜੰਸੀ ਨੇ ਚਾਰੀ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਲਈ ਸਪੇਸਐਕਸ ਕਰੂ-3 ਮਿਸ਼ਨ ਦਾ ਕਮਾਂਡਰ ਬਣਾਇਆ ਸੀ। ਇਕ ਪਾਇਲਟ ਵਜੋਂ ਰਾਜਾ ਚਾਰੀ ਨੇ ਆਪਣੇ ਕਰੀਅਰ ਵਿਚ 2,500 ਘੰਟਿਆਂ ਤੋਂ ਵੱਧ ਸਮੇਂ ਤੱਕ ਜਹਾਜ਼ ਉਡਾਉਣ ਦਾ ਰਿਕਾਰਡ ਬਣਾਇਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement