ਦੁਨੀਆਂ ਭਰ 'ਚ ਰੋਜ਼ਾਨਾ ਹੋ ਸਕਦੀ ਹੈ 6000 ਬੱਚਿਆਂ ਦੀ ਮੌਤ : ਯੂਨੀਸੇਫ
Published : May 15, 2020, 11:41 am IST
Updated : May 29, 2020, 4:52 am IST
SHARE ARTICLE
corona
corona

ਕੋਰੋਨਾ ਵਾਇਰਸ ਬਣਿਆ ਬੱਚਿਆਂ ਦੇ ਅਧਿਕਾਰਾਂ ਲਈ ਸੰਕਟ ਯੂਨੀਸੇਫ਼ ਨੇ ਇਸ ਗਲੋਬਲ ਮਹਾਂਮਾਰੀ ਤੋਂ ਪ੍ਰਭਾਵਤ ਬੱਚਿਆਂ ਲਈ 1.6 ਅਰਬ ਡਾਲਰ ਦੀ ਮਦਦ ਮੰਗੀ



ਸੰਯੁਕਤ ਰਾਸ਼ਟਰ, 14 ਮਈ : ਸੰਯੁਕਤ ਰਾਸ਼ਟਰ ਬੱਚਿਆਂ ਦਾ ਫੰਡ (ਯੂਨੀਸੇਫ) ਨੇ ਸਾਵਧਾਨ ਕੀਤਾ ਹੈ ਕਿ ਕੋਵਿਡ 19 ਗਲੋਬਲ ਮਹਾਂਮਾਰੀ ਕਾਰਨ ਸਿਹਤ ਪ੍ਰਣਾਲੀ ਕਮਜ਼ੋਰ ਹੋ ਜਾਣ ਅਤੇ ਨਿਯਮਤ ਸੇਵਾਵਾਂ ਵਿਚ ਰੁਕਾਵਟ ਆਉਣ ਕਾਰਨ ਆਉਣ ਵਾਲੇ 6 ਮਹੀਨੇ 'ਚ ਰੋਜ਼ਾਨਾ ਕਰਬੀ 6000 ਬੱਚਿਆਂ ਦੀ ਅਜਿਹੇ ਕਾਰਨਾਂ ਕਾਰਨ ਮੌਤ ਹੋ ਸਕਦੀ ਹੈ, ਜਿਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਵਾਂ ਜਨਮਦਿਨ ਮਨਾਉਣ ਤੋਂ ਪਹਿਲਾਂ ਦੁਨੀਆਂ ਭਰ 'ਚ ਮਾਰੇ ਜਾਣ ਵਾਲੇ ਬੱਚਿਆਂ ਦੀ ਗਿਣਤੀ 'ਚ ਦਹਾਕਿਆਂ ਵਿਚ ਪਹਿਲੀ ਵਾਰ ਵਾਧਾ ਹੋਣ ਦਾ ਖਦਸ਼ਾ ਹੈ।


ਯੂਨੀਸੇਫ਼ ਨੇ ਇਸ ਗਲੋਬਲ ਮਹਾਂਮਾਰੀ ਤੋਂ ਪ੍ਰਭਾਵਤ ਬੱਚਿਆਂ ਨੂੰ ਮਨੁੱਖੀ ਮਦਦ ਮੁਹਇਆ ਕਰਾਉਣ ਲਈ 1.6 ਅਰਬ ਡਾਲਰ ਦੀ ਮਦਦ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਹਤ ਸੰਗਠਨ ''ਤੇਜੀ ਨਾਲ ਬੱਚਿਆਂ ਦੇ ਅਧਿਕਾਰ ਸੰਕਟ ਬਣਦਾ ਜਾ ਰਿਹਾ ਹੈ ਅਤੇ ਤੁਰਤ ਕਾਰਵਾਈ ਨਹੀਂ ਕੀਤੀ ਗਈ ਤਾਂ ਪੰਜ ਸਾਲ ਤੋਂ ਘੱਟ ਉਮਰ ਦੇ ਅਤੇ 6000 ਬੱਚਿਆਂ ਦੀ ਰੋਜ਼ਾਨਾ ਮੌਤ ਹੋ ਸਕਦੀ ਹੈ।''ਕੋਰੋਨਾ ਵਾਇਰਸ ਬਣਿਆ ਬੱਚਿਆਂ ਦੇ ਅਧਿਕਾਰਾਂ ਲਈ ਸੰਕਟਕੋਰੋਨਾ ਵਾਇਰਸ ਬਣਿਆ ਬੱਚਿਆਂ ਦੇ ਅਧਿਕਾਰਾਂ ਲਈ ਸੰਕਟ


ਯੂਨੀਸੇਫ ਦੀ ਕਾਰਜਕਾਰੀ ਡਾਈਰੈਕਟਰ ਹੇਨਰੀਟਾ ਫੋਰੇ ਨੇ ਮੰਗਲਵਾਰ ਨੂੰ ਕਿਹਾ, ''ਸਕੂਲ ਬੰਦ ਹਨ, ਮਾਪਿਆਂ ਕੋਲ ਕੰਮ ਨਹੀਂ ਹੈ ਅਤੇ ਪ੍ਰਵਾਰ ਚਿੰਤਤ ਹਨ।'' ਉਨ੍ਹਾਂ ਕਿਹਾ, ''ਜਤ ਅਸੀਂ ਕੋਵਿਡ 19 ਦੇ ਬਾਅਦ ਦੀ ਦੁਨੀਆਂ ਦੀ ਕਲਪਨਾ ਕਰ ਰਹੇ ਹਨ, ਅਜਿਹੇ ਵਿਚ ਇਹ ਫੰਡ ਸੰਕਟ ਨਾਲ ਨਜਿਠਣ ਅਤੇ ਇਸ ਦੇ ਪ੍ਰਭਾਵ ਤੋਂ ਬੱਚਿਆਂ ਦੀ ਰਖਿਆ ਕਰਨ 'ਚ ਸਾਡੀ ਮਦਦ ਕਰਨਗੇ।''


ਆਉਣ ਵਾਲੇ 6 ਮਹੀਨਿਆਂ 'ਚ 6000 ਬੱਚਿਆਂ ਦੀ ਮੌਤ ਦਾ ਅਨੁਮਾਨ ਅਮਰੀਕਾ ਸਥਿਤ 'ਜਾਨਸ ਹਾਪਕਿਨਸ ਬਲੂਮਬਰਗ ਸਕੂਲ ਆਫ਼ ਪਬਲਿਕ ਹੇਲਥ' ਦੇ ਖੋਜਕਰਤਾਵਾਂ ਦੇ ਵਿਸ਼ਲੇਸ਼ਣ 'ਤੇ ਆਧਾਰਿਤ ਹੈ। ਇਹ ਵਿਸ਼ਲੇਸ਼ਣ ਬੁਧਵਾਰ ਨੂੰ ''ਲਾਸੇਂਟ ਗਲੋਬਲ ਹੇਲਥ' ਪੱਤਰਿਕਾ 'ਚ ਪ੍ਰਕਾਸ਼ਿਤ ਹੋਇਆ।
ਫੋਰੇ ਨੇ ਕਿਹਾ ਕਿ ਸੱਭ ਤੋਂ ਖ਼ਰਾਬ ਗੱਲ ਇਹ ਹੈ ਕਿ ਪੰਜਵੇਂ ਜਨਮਦਿਨ ਤੋਂ ਪਹਿਲਾਂ ਮਾਰੇ ਜਾਣ ਵਾਲੇ ਬੱਚਿਆਂ ਦੀ ਗਿਣਤੀ ''ਦਹਾਕਿਆ 'ਚ ਪਹਿਲੀ ਵਾਰ'' ਵੱਧ ਸਕਦੀ ਹੈ। ਇਸ ਦੇ ਇਲਾਵਾ 6 ਮਹੀਨੇ 'ਚ ਕਰੀਬ 56,700 ਅਤੇ ਮਾਵਾਂ ਦੀ ਮੌਤ ਹੋ ਸਕਦੀ ਹੈ। (ਪੀਟੀਆਈ)

 

 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement