
ਮਹਾਂਮਾਰੀ ਦਾ ਦੂਜਾ ਸਾਲ ਪਹਿਲੇ ਸਾਲ ਦੇ ਮੁਕਾਬਲੇ ਜ਼ਿਆਦਾ ਘਾਤਕ- WHO
ਜਿਨੇਵਾ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਵਿਸ਼ਵ ਸਿਹਤ ਸੰਗਠਨ ਨੇ ਅਮੀਰ ਦੇਸ਼ਾਂ ਨੂੰ ਕਿਹਾ ਹੈ ਕਿ ਉਹ ਅਪਣੇ ਦੇਸ਼ ਵਿਚ ਬੱਚਿਆਂ ਦਾ ਟੀਕਾਕਰਨ ਫਿਲਹਾਲ ਨਾ ਕਰਨ। ਇਸ ਦੀ ਬਜਾਏ ਵੈਕਸੀਨ ਗਰੀਬ ਦੇਸ਼ਾਂ ਨੂੰ ਦਾਨ ਕੀਤੀ ਜਾਵੇ ਤਾਂ ਜੋ ਮਹਾਂਮਾਰੀ ਨਾਲ ਜਲਦੀ ਅਤੇ ਤਾਕਤਵਾਰ ਢੰਗ ਨਾਲ ਨਜਿੱਠਿਆ ਜਾ ਸਕੇ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਮਹਾਂਮਾਰੀ ਦਾ ਦੂਜਾ ਸਾਲ ਪਹਿਲੇ ਸਾਲ ਦੇ ਮੁਕਾਬਲੇ ਜ਼ਿਆਦਾ ਘਾਤਕ ਹੈ।
Corona vaccine
ਡਬਲਿਯੂਐਚਓ ਦੇ ਡਾਇਰੈਕਟਰ ਜਨਰਲ ਟੈਡ੍ਰੋਸ ਨੇ ਇਕ ਬਿਆਨ ਵਿਚ ਕੋਵਿਡ-19 ਦੀ ਮੌਜੂਦਾ ਸਥਿਤੀ ਉੱਤੇ ਚਰਚਾ ਕੀਤੀ। ਇਸ ਦੌਰਾਨ ਉਹਨਾਂ ਨੇ ਅਮੀਰ ਦੇਸ਼ਾਂ ਨੂੰ ਬੱਚਿਆਂ ਦਾ ਟੀਕਾਕਰਨ ਰੋਕਣ ਦੀ ਅਪੀਲ ਕੀਤੀ। ਉਹਨਾਂ ਕਿਹਾ, ‘ਅਸੀਂ ਦੇਖ ਰਹੇ ਹਾਂ ਕਿ ਕੁਝ ਅਮੀਰ ਦੇਸ਼ ਬੱਚਿਆਂ ਅਤੇ ਨੌਜਵਾਨਾਂ ਨੂੰ ਵੀ ਵੈਕਸੀਨੇਟ ਕਰ ਰਹੇ ਹਨ। ਦੂਜੇ ਪਾਸੇ ਦੁਨੀਆਂ ਦੇ ਉਹ ਗਰੀਬ ਦੇਸ਼ ਹਨ, ਜਿੱਥੇ ਹੁਣ ਤੱਕ ਹੈਲਥ ਵਰਕਰਸ ਨੂੰ ਵੀ ਵੈਕੀਸਨ ਨਹੀਂ ਮਿਲ ਸਕੀ। ਅਸੀਂ ਸਾਰੇ ਦੇਸ਼ਾਂ ਨੂੰ ਵੈਕਸੀਨ ਦੇਣਾ ਚਾਹੁੰਦੇ ਹਾਂ’।
WHO
ਨਿਊਜ਼ ਏਜੰਸੀ ਮੁਤਾਬਕ ਦੁਨੀਆਂ ਭਰ ਵਿਚ ਹੁਣ ਤੱਕ 140 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਹਨਾਂ ਵਿਚੋਂ 44% ਖੁਰਾਕਾਂ ਉਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਲੱਗੀਆਂ ਜੋ ਅਮੀਰ ਹਨ। ਇਹ ਦੁਨੀਆਂ ਦੀ ਕੁੱਲ ਅਬਾਦੀ ਦਾ 16% ਹੈ।
Covid vaccine
ਸੰਗਠਨ ਦੇ ਮੁਖੀ ਨੇ ਕਿਹਾ ਕਿ ਇਹ ਸਮਾਂ ਬਹੁਤ ਮੁਸ਼ਕਿਲ ਹੈ। ਮਹਾਂਮਾਰੀ ਦਾ ਦੂਜਾ ਸਾਲ ਪਹਿਲੇ ਦੇ ਮੁਕਾਬਲੇ ਜ਼ਿਆਦਾ ਖਤਰਨਾਕ ਸਾਬਿਤ ਹੋ ਰਿਹਾ ਹੈ। ਇਸ ਨਾਲ ਨਜਿੱਠਣ ਲਈ ਸਾਵਧਾਨੀ ਅਤੇ ਵੈਕੀਸਨੇਸ਼ਨ ਦੋਵਾਂ ਦੀ ਲੋੜ ਹੈ, ਇਸ ਤੋਂ ਬਿਨ੍ਹਾਂ ਜੰਗ ਜਿੱਤਣਾ ਮੁਸ਼ਕਿਲ ਹੋ ਜਾਵੇਗਾ।