
ਪੁਲਿਸ ਨੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ
Pakistan News: ਪਾਕਿਸਤਾਨ ਦੇ ਟਿੱਬਾ ਸੁਲਤਾਨਪੁਰ 'ਚ ਇਕ 15 ਸਾਲਾ ਲੜਕੇ ਨੇ ਗੁੱਸੇ 'ਚ ਆ ਕੇ ਅਪਣੇ ਪਿਤਾ ਦਾ ਕਤਲ ਕਰ ਦਿਤਾ। ਦਰਅਸਲ ਜਦੋਂ ਉਹ ਘਰ ਆਉਂਦਾ ਸੀ ਤਾਂ ਪਿਤਾ ਅਕਸਰ ਸ਼ਰਾਬ ਦੇ ਨਸ਼ੇ ਵਿਚ ਉਸ ਦੀ ਮਾਂ ਨੂੰ ਕੁੱਟਦਾ ਸੀ। ਅਪਣੇ ਪਿਤਾ ਨੂੰ ਮਾਰਨ ਵਾਲੇ ਲੜਕੇ ਦਾ ਨਾਮ ਅਲੀ ਹੈ। ਫਿਲਹਾਲ ਪੁਲਿਸ ਨੇ ਲੜਕੇ ਨੂੰ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ। ਉਸ ਨੇ ਅਪਣਾ ਜੁਰਮ ਕਬੂਲ ਕਰ ਲਿਆ ਹੈ।
ਜਦੋਂ ਪੁਲਿਸ ਨੇ ਲੜਕੇ ਤੋਂ ਕਤਲ ਦਾ ਅਸਲ ਕਾਰਨ ਪੁੱਛਿਆ ਤਾਂ ਉਸ ਨੇ ਦਸਿਆ ਕਿ ਜਦੋਂ ਉਸ ਦਾ ਪਿਤਾ ਸ਼ਰਾਬ ਦੇ ਨਸ਼ੇ ਵਿਚ ਘਰ ਆ ਕੇ ਉਸ ਦੀ ਮਾਂ ਨਾਲ ਲੜਦਾ ਸੀ ਅਤੇ ਉਸ ਨੂੰ ਕੁੱਟਦਾ ਸੀ। ਜਿਸ ਨਾਲ ਉਹ ਪਰੇਸ਼ਾਨ ਹੋ ਗਿਆ। ਇਸ ਲਈ ਉਸ ਨੇ ਗੁੱਸੇ ਵਿਚ ਆ ਕੇ ਅਪਣੇ ਪਿਤਾ ਨੂੰ ਮਾਰ ਦਿਤਾ। ਘਟਨਾ ਤੋਂ ਬਾਅਦ ਪੁਲਿਸ ਨੇ ਉਸ ਹਥਿਆਰ ਨੂੰ ਵੀ ਬਰਾਮਦ ਕਰ ਲਿਆ ਹੈ, ਜਿਸ ਨਾਲ ਕਤਲ ਕੀਤਾ ਗਿਆ ਸੀ।
ਇਸੇ ਤਰ੍ਹਾਂ ਦੀ ਇਕ ਘਟਨਾ ਪਿਛਲੇ ਮਹੀਨੇ 24 ਅਪ੍ਰੈਲ ਨੂੰ ਵਾਪਰੀ ਸੀ। ਕਾਰ ਨੂੰ ਲੈ ਕੇ ਹੋਏ ਝਗੜੇ 'ਚ ਬੇਟੇ ਨੇ ਪਿਤਾ ਅਤੇ ਚਾਚੇ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ। ਉਸ ਦੇ ਪਿਤਾ ਅਤੇ ਚਾਚਾ ਪੇਸ਼ੇ ਤੋਂ ਵਕੀਲ ਸਨ ਅਤੇ ਅਦਾਲਤ ਤੋਂ ਵਾਪਸ ਆ ਰਹੇ ਸਨ। ਉਸੇ ਸਮੇਂ ਬੇਟੇ ਨੇ ਉਨ੍ਹਾਂ ਨੂੰ ਰੋਕ ਕੇ ਫਾਇਰਿੰਗ ਸ਼ੁਰੂ ਕਰ ਦਿਤੀ। ਪਿਤਾ ਅਤੇ ਚਾਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ।
(For more Punjabi news apart from Pakistan boy kills drug addict father for assaulting mother, stay tuned to Rozana Spokesman)