
ਭਾਰਤੀ ਦੂਤਾਵਾਸ ‘ਤੇ ਹਮਲੇ ਤੋਂ ਬਾਅਦ ਹੋਈ ਸੀ ਗ੍ਰਿਫ਼ਤਾਰੀ
ਚੰਡੀਗੜ੍ਹ: ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਹੈਂਡਲਰ ਅਤੇ ਬਰਤਾਨੀਆ ਸਥਿਤ ਭਾਰਤੀ ਦੂਤਾਵਾਸ 'ਤੇ ਤਿਰੰਗੇ ਦਾ ਅਪਮਾਨ ਕਰਨ ਵਾਲੇ ਅਵਤਾਰ ਸਿੰਘ ਖੰਡਾ ਦੀ ਲੰਡਨ ਦੇ ਹਸਪਤਾਲ ਵਿਚ ਮੌਤ ਹੋ ਗਈ। ਮੀਡੀਆ ਰੀਪੋਰਟਾਂ ਮੁਤਾਬਕ ਉਸ ਨੂੰ ਬਲੱਡ ਕੈਂਸਰ ਸੀ ਅਤੇ ਉਸ ਨੂੰ ਲਾਈਫ ਸਪੋਰਟ ਸਿਸਟਮ ’ਤੇ ਰਖਿਆ ਗਿਆ ਸੀ, ਉਸ ਦੇ ਸਰੀਰ ਵਿਚ ਜ਼ਹਿਰ ਫੈਲ ਗਿਆ ਸੀ। ਫਿਲਹਾਲ ਡਾਕਟਰਾਂ ਵਲੋਂ ਮੌਤ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ। ਬਰਤਾਨੀਆ ਵਿਚ ਖਾਲਿਸਤਾਨੀ ਲਿਬਰੇਸ਼ਨ ਫੋਰਸ (KLF) ਦਾ ਮੁਖੀ ਅਵਤਾਰ ਸਿੰਘ ਖੰਡਾ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਸੀ ਅਤੇ ਉਸ ਦੇ ਪਾਕਿਸਤਾਨ ਦੇ ਕਈ ਗ਼ਰਮਖ਼ਿਆਲੀਆਂ ਨਾਲ ਸਬੰਧ ਸਨ। ਅਵਤਾਰ ਸਿੰਘ ਗ਼ਰਮਖ਼ਿਆਲੀ ਕੁਲਵੰਤ ਸਿੰਘ ਖੁਖਰਾਣਾ ਦਾ ਪੁੱਤਰ ਸੀ। ਉਸ ਨੇ ਹੀ ਅੰਮ੍ਰਿਤਪਾਲ ਸਿੰਘ ਨੂੰ ਜਾਰਜਿਆ 'ਚ ਟਰੇਨਿੰਗ ਦਿਤੀ ਸੀ।
ਇਹ ਵੀ ਪੜ੍ਹੋ: ਆਰਥਕ ਤੰਗੀ ਕਰ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਅੰਮ੍ਰਿਤਪਾਲ ਸਿੰਘ ਦੀ ਛੁਪਣ ਵਿਚ ਕੀਤੀ ਸੀ ਮਦਦ
ਅਵਤਾਰ ਸਿੰਘ ਖੰਡਾ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਸੰਚਾਲਕ ਸੀ। ਜਦੋਂ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਵਿਰੁਧ ਕਾਰਵਾਈ ਸ਼ੁਰੂ ਕੀਤੀ ਤਾਂ ਖੰਡਾ 37 ਦਿਨਾਂ ਤਕ ਉਸ ਦੀ ਸੁਰੱਖਿਆ ਕਰਦਾ ਰਿਹਾ। ਖੰਡਾ ਨੇ ਇਸ ਦੇ ਲਈ ਅਪਣੇ ਸਲੀਪਰ ਸੇਲਜ਼ ਦੀ ਮਦਦ ਲਈ ਸੀ।
ਇਹ ਵੀ ਪੜ੍ਹੋ: ਪੰਜਾਬ ਸਿਵਲ ਸੇਵਾ ਨਿਯਮ 1934 ’ਚ ਸੋਧ ਨਾ ਕੀਤੇ ਜਾਣ ’ਤੇ ਅਦਾਲਤ ਨੇ ਪ੍ਰਗਟਾਈ ਨਾਰਾਜ਼ਗੀ
ਗ਼ਰਮਖ਼ਿਆਲੀ ਪਰਮਜੀਤ ਸਿੰਘ ਪੰਮਾ ਦਾ ਸਾਥੀ ਹੈ ਅਵਤਾਰ ਸਿੰਘ ਖੰਡਾ
ਵਿਦੇਸ਼ 'ਚ ਰਹਿ ਕੇ ਗਰਮਖਿਆਲੀ ਲਹਿਰ ਚਲਾ ਰਹੇ ਅਵਤਾਰ ਸਿੰਘ ’ਤੇ ਭਾਰਤੀ ਹਾਈ ਕਮਿਸ਼ਨ 'ਤੇ ਤਿਰੰਗੇ ਦਾ ਅਪਮਾਨ ਕਰਨ ਦੇ ਇਲਜ਼ਾਮ ਹਨ। ਇਸ ਦੇ ਨਾਲ ਹੀ ਪਿਛਲੇ ਦਿਨੀਂ ਐਨ.ਆਈ.ਏ. ਦੀ ਜਾਂਚ ਵਿਚ ਕਿਹਾ ਗਿਆ ਸੀ ਕਿ ਉਹ ਅੰਮ੍ਰਿਤਪਾਲ ਸਿੰਘ ਦਾ ਵੀ ਹੈਂਡਲਰ ਰਿਹਾ ਹੈ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਅਵਤਾਰ ਸਿੰਘ ਖੰਡਾ ਪਾਕਿਸਤਾਨ ਵਿਚ ਬੈਠੇ ਪਰਮਜੀਤ ਸਿੰਘ ਪੰਮਾ ਦਾ ਸਾਥੀ ਹੈ। ਦਸਿਆ ਜਾ ਰਿਹਾ ਹੈ ਕਿ ਅਵਤਾਰ ਸਿੰਘ ਖੰਡਾ ਗ਼ਰਮਖ਼ਿਆਲੀ ਪਰਮਜੀਤ ਸਿੰਘ ਪੰਮਾ ਨਾਲ ਗੱਲਬਾਤ ਕਰਨ ਮਗਰੋਂ ਹੀ ਕੋਈ ਐਕਸ਼ਨ ਲੈਂਦਾ ਸੀ। ਪੰਮਾ ਖਾਲਿਸਤਾਨ ਟਾਈਗਰ ਫੋਰਸ ਦਾ ਸਰਗਰਮ ਮੈਂਬਰ ਹੈ ਅਤੇ ਐਨ.ਆਈ.ਏ. ਦੀ ਸੂਚੀ 'ਚ ਉਹ ਮੋਸਟ ਵਾਂਟੇਡ ਹੈ।
ਇਹ ਵੀ ਪੜ੍ਹੋ: ਕੌਮਾਂਤਰੀ ਸਰਹੱਦ 'ਤੇ ਵਿਦੇਸ਼ੀ ਔਰਤ ਗ੍ਰਿਫ਼ਤਾਰ, ਗ਼ੈਰ-ਕਾਨੂੰਨੀ ਢੰਗ ਨਾਲ ਪਾਕਿਸਤਾਨ 'ਚ ਦਾਖ਼ਲ ਹੋਣ ਦੀ ਕਰ ਰਹੀ ਸੀ ਕੋਸ਼ਿਸ਼
ਮੋਗਾ ਦਾ ਵਸਨੀਕ ਹੈ ਅਵਤਾਰ ਸਿੰਘ
ਅਵਤਾਰ ਸਿੰਘ ਖੰਡਾ ਮੋਗਾ ਜ਼ਿਲ੍ਹੇ ਦਾ ਵਸਨੀਕ ਸੀ। ਖੰਡਾ ਦਾ ਜਨਮ 1988 ਵਿਚ ਰੋਡੇ ਪਿੰਡ ਵਿਚ ਹੋਇਆ ਸੀ। ਪਿਤਾ ਦਾ ਨਾਂਅ ਗਰਮਖਿਆਲੀ ਲਹਿਰ ਨਾਲ ਜੁੜਿਆ ਹੋਣ ਕਾਰਨ ਸੁਰੱਖਿਆ ਏਜੰਸੀ ਅਕਸਰ ਅਵਤਾਰ ਦੇ ਘਰ ਪੁਛਗਿਛ ਲਈ ਆਉਂਦੀਆਂ ਰਹਿੰਦੀਆਂ ਸਨ। ਇਸ ਕਾਰਨ ਉਸ ਦਾ ਪਰਿਵਾਰ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਸ਼ਿਫਟ ਹੁੰਦਾ ਰਿਹਾ। 1988 ਵਿਚ ਖੰਡਾ ਦਾ ਚਾਚਾ ਬਲਵੰਤ ਸਿੰਘ ਖੁਖਰਾਣਾ ਸੁਰੱਖਿਆ ਬਲਾਂ ਦੁਆਰਾ ਇਕ ਮੁਕਾਬਲੇ ਵਿਚ ਮਾਰਿਆ ਗਿਆ ਸੀ। ਖੰਡਾ ਦੇ ਜਨਮ ਤੋਂ ਤਿੰਨ ਸਾਲ ਬਾਅਦ 3 ਮਾਰਚ 1991 ਨੂੰ ਉਸ ਦੇ ਪਿਤਾ ਕੁਲਵੰਤ ਸਿੰਘ ਖੁਖਰਾਣਾ ਦਾ ਵੀ ਸੁਰੱਖਿਆ ਬਲਾਂ ਨੇ ਐਨਕਾਊਂਟਰ ਕਰ ਦਿਤਾ।
ਇਹ ਵੀ ਪੜ੍ਹੋ: ਕਰਨਾਟਕ ਹਾਈ ਕੋਰਟ ਦੀ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਚੇਤਾਵਨੀ, 'ਭਾਰਤ 'ਚ ਬੰਦ ਕਰ ਦੇਵਾਂਗੇ ਫੇਸਬੁੱਕ'
22 ਸਾਲ ਦੀ ਉਮਰ ਵਿਚ ਅਵਤਾਰ ਸਿੰਘ ਪੜ੍ਹਾਈ ਲਈ ਬਰਤਾਨੀਆ ਚਲਾ ਗਿਆ। ਇਥੇ ਉਹ ਗਰਮਖਿਆਲੀਆਂ ਦੇ ਸੰਪਰਕ ਵਿਚ ਆਇਆ ਅਤੇ ਫਿਰ ਇਸ ਲਹਿਰ ਦਾ ਸਰਗਰਮ ਮੈਂਬਰ ਬਣ ਗਿਆ। ਇਸ ਤੋਂ ਬਾਅਦ ਅਵਤਾਰ ਸਿੰਘ ਖੰਡਾ ਅਕਾਲੀ ਦਲ (ਮਾਨ) ਜਥੇਬੰਦੀ ਵਿਚ ਸ਼ਾਮਲ ਹੋ ਗਿਆ। ਇਸ ਜਥੇਬੰਦੀ ਵਿਚ ਸ਼ਾਮਲ ਹੋਣ ਦੇ ਕੁੱਝ ਦਿਨਾਂ ਵਿਚ ਹੀ ਉਹ ਜਥੇਬੰਦੀ ਦੇ ਯੂਥ ਵਿੰਗ ਦਾ ਮੀਤ ਪ੍ਰਧਾਨ ਬਣ ਗਿਆ। 2015 ਵਿਚ ਭਾਰਤ ਨੇ ਕੁੱਝ ਭਾਰਤ ਵਿਰੋਧੀ ਲੋਕਾਂ ਦੇ ਨਾਮ ਬ੍ਰਿਟਿਸ਼ ਸਰਕਾਰ ਨੂੰ ਸੌਂਪੇ ਸਨ। ਅਵਤਾਰ ਸਿੰਘ ਖੰਡਾ ਦਾ ਨਾਂਅ ਵੀ ਇਨ੍ਹਾਂ ਵਿਚ ਸ਼ਾਮਲ ਸੀ।