ਵਾਤਾਵਰਣ ਦੀ ਚਿੰਤਾ: 20 ਸਾਲਾਂ ਵਿਚ ਪੈਟਰੋਲ-ਡੀਜ਼ਲ ਵਾਲੀਆਂ ਕਾਰਾਂ ਬੰਦ ਕਰਨਗੇ ਯੂਰੋਪੀਅਨ ਦੇਸ਼
Published : Jul 15, 2021, 1:19 pm IST
Updated : Jul 15, 2021, 1:19 pm IST
SHARE ARTICLE
EU proposes effective ban on new petrol, diesel cars from 2035
EU proposes effective ban on new petrol, diesel cars from 2035

ਯੂਰੋਪੀਅਨ ਸੰਘ ਤਹਿਤ ਆਉਣ ਵਾਲੇ 27 ਦੇਸ਼ਾਂ ਨੇ ਬੁੱਧਵਾਰ ਨੂੰ ਪ੍ਰਸਤਾਵ ਰੱਖਿਆ ਕਿ ਅਗਲੇ 20 ਸਾਲ ਵਿਚ ਪੈਟਰੋਲ-ਡੀਜ਼ਲ ਕਾਰਾਂ ਦੀ ਵਿਕਰੀ ਬੰਦ ਕਰ ਦਿੱਤੀ ਜਾਵੇਗੀ।

ਨਵੀਂ ਦਿੱਲੀ: ਯੂਰੋਪੀਅਨ ਸੰਘ (European Union Countries) ਤਹਿਤ ਆਉਣ ਵਾਲੇ 27 ਦੇਸ਼ਾਂ ਨੇ ਬੁੱਧਵਾਰ ਨੂੰ ਪ੍ਰਸਤਾਵ ਰੱਖਿਆ ਕਿ ਅਗਲੇ 20 ਸਾਲ ਵਿਚ ਪੈਟਰੋਲ-ਡੀਜ਼ਲ ਕਾਰਾਂ (Ban on petrol diesel cars) ਦੀ ਵਿਕਰੀ ਬੰਦ ਕਰ ਦਿੱਤੀ ਜਾਵੇਗੀ। ਇਹਨਾਂ ਦੀ ਥਾਂ ਇਲੈਕਟ੍ਰਾਨਿਕ ਮੋਟਰ ਨਾਲ ਚੱਲਣ ਵਾਲੀਆਂ ਕਾਰਾਂ ਲੈਣਗੀਆਂ। ਇਹ ਪ੍ਰਸਤਾਵ ਮੌਸਮੀ ਤਬਦੀਲੀ ਨੂੰ ਰੋਕਣ ਦੀ ਦਿਸ਼ਾ ਵਿਚ ਰੱਖਿਆ ਗਿਆ ਹੈ। ਸੰਸਦ ਵੱਲੋਂ ਇਸ ਮਤੇ ਨੂੰ ਪਾਸ ਕਰਨ ਤੋਂ ਬਾਅਦ ਇਹ ਲਾਗੂ ਹੋ ਜਾਵੇਗਾ।

EU proposes effective ban on new petrol, diesel cars from 2035EU proposes effective ban on new petrol, diesel cars from 2035

ਹੋਰ ਪੜ੍ਹੋ: ਨਵਾਂਗਾਓ ਦੀ Reena Khokhar ਟੋਕਿਓ ਉਲੰਪਿਕ 'ਚ ਦਿਖਾਵੇਗੀ ਤਾਕਤ

ਯੂਰਪੀਅਨ ਯੂਨੀਅਨ (Petrol and diesel cars in Europe) ਦੇ ਮੌਸਮ ਤਬਦੀਲੀ ਮਾਮਲਿਆਂ ਬਾਰੇ ਕਮਿਸ਼ਨ ਦੇ ਪ੍ਰਸਤਾਵ ਦੇ ਅਨੁਸਾਰ 2035 ਤੋਂ ਹੀ ਕਾਰਾਂ ’ਤੇ ਨਿਕਾਸ ਦੇ ਮਿਆਰ ਇੰਨੇ ਸਖ਼ਤ ਕੀਤੇ ਜਾਣਗੇ ਕਿ ਆਰਥਿਕ ਦ੍ਰਿਸ਼ਟੀਕੋਣ ਤੋਂ ਇਹਨਾਂ ਦੀ ਵਰਤੋਂ ਬਹੁਤ ਮੁਸ਼ਕਲ ਹੋਵੇਗੀ। ਇਸ ਦੇ ਨਾਲ ਹੀ 2030 ਤੱਕ ਕਾਰਬਨ ਦੇ ਨਿਕਾਸ ਨੂੰ ਮੌਜੂਦਾ ਪੱਧਰ ਤੋਂ 37 ਪ੍ਰਤੀਸ਼ਤ ਘਟਾਉਣ ਦਾ ਟੀਚਾ ਵੀ ਵਧਾ ਕੇ 65 ਪ੍ਰਤੀਸ਼ਤ ਕੀਤਾ ਜਾ ਰਿਹਾ ਹੈ।

EU proposes effective ban on new petrol, diesel cars from 2035EU proposes effective ban on new petrol, diesel cars from 2035

ਹੋਰ ਪੜ੍ਹੋ: ਕਰੀਨਾ ਕਪੂਰ ਦੀ ਕਿਤਾਬ 'ਤੇ ਵਿਵਾਦ, ਇਸਾਈ ਸੰਗਠਨ ਨੇ ਜਤਾਇਆ ਇਤਰਾਜ਼, ਸ਼ਿਕਾਇਤ ਦਰਜ  

ਯੂਰੋਪੀਅਨ ਸੰਘ ਦੇ ਇਸ ਕਦਮ ਦਾ ਅਨੁਮਾਨ ਪਹਿਲਾਂ ਤੋਂ ਹੀ ਲਗਾਇਆ ਜਾਣ ਲੱਗਿਆ ਸੀ। ਇੱਥੇ ਕਈ ਕਾਰ ਕੰਪਨੀਆਂ ਨੇ ਪਹਿਲਾਂ ਹੀ ਬਦਲਾਅ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਫਾਕਸਵੈਗਨ ਦਾ ਦਾਅਵਾ ਹੈ ਕਿ ਉਹ ਯੂਰੋਪ ਵਿਚ 2035 ਤੋਂ ਬਾਅਦ ਕੰਮਬਸਸ਼ਨ ਇੰਜਣ ਦੀ ਕੋਈ ਕਾਰ ਨਹੀਂ ਵੇਚੇਗੀ। ਬੀਐਮਡਲਲਿਯੂ ਅਤੇ ਰੇਨੋ ਨੇ ਪਲੱਗ ਇਨ ਹਾਈਬ੍ਰਿਡ ਕਾਰ ਬਣਾਉਣੀ ਸ਼ੁਰੂ ਕੀਤੀ ਹੈ, ਜਿਸ ਵਿਚ ਕੰਮਬਸਸ਼ਨ ਇੰਜਣ ਅਤੇ ਇਲੈਕਟ੍ਰਾਨਿਕ ਮੋਟਰ ਦੋਵੇਂ ਹੀ ਹਨ। ਹਾਲਾਂਕਿ ਆਉਣ ਵਾਲੇ ਸਮੇਂ ਵਿਚ ਇਸ ਵਿਚੋਂ ਕੰਮਬਸਸ਼ਨ ਇੰਜਣ ਹਟਾਉਣ ਦੀ ਗੱਲ਼ ਕਹੀ ਜਾ ਰਹੀ ਹੈ।

EU proposes effective ban on new petrol, diesel cars from 2035EU proposes effective ban on new petrol, diesel cars from 2035

ਇਹ ਵੀ ਪੜੋ -  ਰਿਪੋਰਟ ਦਾ ਦਾਅਵਾ: Twitter ਕੋਲੋਂ ਯੂਜ਼ਰਸ ਦੀ ਸੂਚਨਾ ਮੰਗਣ ਵਿਚ ਦੁਨੀਆਂ ਭਰ 'ਚ ਨੰਬਰ ਇਕ 'ਤੇ ਭਾਰਤ

ਦੁਨੀਆ ਦੀ ਚੌਥੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਸਟੇਲਾਂਟਿਸ ਨੇ ਆਪਣੀ ਬਹੁਤੀਆਂ ਕਾਰਾਂ ਨੂੰ ਇਲੈਕਟ੍ਰਿਕ ਮੋਟਰ ਨਾਲ ਚੱਲਣ ਵਾਲੀ ਤਕਨਾਲੋਜੀ 'ਤੇ ਬਣਾਉਣ ਲਈ 2025 ਤੱਕ 3.57 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਕਈ ਨਵੇਂ ਮਾਡਲ ਬਾਜ਼ਾਰ ਵਿਚ ਨਿਰੰਤਰ ਲਾਂਚ ਕੀਤੇ ਜਾ ਰਹੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement