
ਜ਼ਮੀਨੀ ਵਿਵਾਦ ਦੇ ਚਲਦਿਆਂ ਪਾਕਿਸਤਾਨ ਸਰਕਾਰ ਨੇ ਇਤਿਹਾਸਕ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਨੂੰ ਸੀਲ ਕਰ ਦਿੱਤਾ ਹੈ।
ਲਾਹੌਰ: ਸਥਾਨਕ ਸਿੱਖਾਂ ਅਤੇ ਦਾਵਤ-ਏ-ਇਸਲਾਮੀ (ਬਰੇਲਵੀ) ਦੇ ਕਾਰਕੁਨਾਂ ਵਿਚਾਲੇ ਜ਼ਮੀਨੀ ਵਿਵਾਦ ਦੇ ਚਲਦਿਆਂ ਪਾਕਿਸਤਾਨ ਸਰਕਾਰ ਨੇ ਇਤਿਹਾਸਕ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਨੂੰ ਸੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਸਿੱਖ ਭਾਈਚਾਰੇ ਨੂੰ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਨੇੜਲੇ ਗੁਰਦੁਆਰਾ ਸ਼ਹੀਦਗੰਜ ਸਿੰਘ-ਸਿੰਘਣੀਆਂ ਵਿਖੇ ਮਨਾਉਣ ਲਈ ਕਿਹਾ ਗਿਆ ਹੈ।
Gurdwara Shaheed Bhai Taru Singh
ਹੋਰ ਪੜ੍ਹੋ: ਪਰਿਵਾਰ ਦੀਆਂ 5 ਧੀਆਂ ਬਣੀਆਂ ਅਫ਼ਸਰ, 3 ਭੈਣਾਂ ਨੇ ਇਕੱਠਿਆਂ ਹੀ ਪਾਸ ਕੀਤੀ ਪ੍ਰਬੰਧਕੀ ਸੇਵਾ ਪ੍ਰੀਖਿਆ
ਜਾਣਕਾਰੀ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਸ਼ੁੱਕਰਵਾਰ ਨੂੰ ਗੁਰਦੁਆਰਾ ਸ਼ਹੀਦਗੰਜ ਸਿੰਘ-ਸਿੰਘਣੀਆਂ ਵਿਖੇ ਪਵੇਗਾ ਅਤੇ ਸਥਾਨਕ ਸਿੱਖ ਭਾਈਚਾਰਾ ਭਾਈ ਤਾਰੂ ਸਿੰਘ ਦੀ ਬਰਸੀ ਮੌਕੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਵੇਗਾ।
Pakistan seals Gurdwara Shaheed Bhai Taru Singh amid land dispute
ਹੋਰ ਪੜ੍ਹੋ: 8500 ਫੁੱਟ ਦੀ ਉੱਚਾਈ ਤੋਂ Paragliding ਕਰ 6 ਸਾਲਾ ਮਿਸਕਾ ਜੈਨ ਨੇ ਬਣਇਆ ਰਿਕਾਰਡ
ਦੱਸਿਆ ਜਾ ਰਿਹਾ ਹੈ ਕਿ ਦਾਵਤ-ਏ-ਇਸਲਾਮੀ (ਬਰੇਲਵੀ) ਅਤੇ ਪੀਰ ਸ਼ਾਹ ਕਾਕੂ ਚਿਸ਼ਤੀ ਦੀ ਮਜ਼ਾਰ ਦੇ ਕਾਰਕੁਨਾਂ ਵਲੋਂ ਜਨਤਕ ਤੌਰ 'ਤੇ ਧਮਕੀ ਦਿੱਤੀ ਗਈ ਸੀ ਕਿ ਕਿਸੇ ਵੀ ਹਾਲ 'ਚ ਭਾਈ ਤਾਰੂ ਸਿੰਘ ਦੀ ਯਾਦਗਾਰੀ ਸਮਾਧ ਅਤੇ ਗੁਰਦੁਆਰਾ ਨਹੀਂ ਰਹਿਣ ਦਿੱਤਾ ਜਾਵੇਗਾ।
Pakistan seals Gurdwara Shaheed Bhai Taru Singh amid land dispute
ਹੋਰ ਪੜ੍ਹੋ: ਜ਼ਿਆਦਾ Work Out ਹੋ ਸਕਦਾ ਹੈ ਖਤਰਨਾਕ, ਵਧ ਸਕਦਾ ਹੈ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ
ਦੱਸਿਆ ਜਾ ਰਿਹਾ ਹੈ ਕਿ ਸਮਾਧ ਨਾਲ ਲਗਦੇ 4-5 ਕਨਾਲ ਦੇ ਖਾਲੀ ਪਲਾਟ 'ਤੇ ਕਬਜ਼ਾ ਕਰਨ ਦੀਆਂ ਸਾਜਿਸ਼ਾਂ ਰਚ ਰਹੇ ਇਲਾਕੇ ਦੇ ਸੁਹੇਲ ਬੱਟ ਅਟਾਰੀ ਪੁੱਤਰ ਸਲਾਹੁਦੀਨ ਬੱਟ, ਰਜ਼ਾ ਬੱਟ ਤੇ ਉਮੇਰ ਨੇ ਸਪਸ਼ਟ ਤੌਰ 'ਤੇ ਦਾਅਵਾ ਕੀਤਾ ਕਿ ਜਿਸ ਜ਼ਮੀਨ 'ਤੇ ਸਮਾਧ ਸ਼ਹੀਦ ਭਾਈ ਤਾਰੂ ਸਿੰਘ ਅਤੇ ਗਲੀ 'ਚ ਇਸ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਿੰਘ-ਸਿੰਘਣੀਆਂ ਸਥਾਪਿਤ ਹੈ, ਉਹ ਸਾਰੀ ਜ਼ਮੀਨ ਹਜ਼ਰਤ ਪੀਰ ਸ਼ਾਹ ਕਾਕੂ ਚਿਸ਼ਤੀ ਦੀ ਮਜ਼ਾਰ ਅਤੇ ਜ਼ਮੀਨਦੋਜ਼ ਹੋ ਚੁੱਕੀ ਮਸਜਿਦ ਸ਼ਹੀਦ ਗੰਜ ਦੀ ਹੈ।