ਪਰਿਵਾਰ ਦੀਆਂ 5 ਧੀਆਂ ਬਣੀਆਂ ਅਫ਼ਸਰ, 3 ਭੈਣਾਂ ਨੇ ਇਕੱਠਿਆਂ ਹੀ ਪਾਸ ਕੀਤੀ ਪ੍ਰਬੰਧਕੀ ਸੇਵਾ ਪ੍ਰੀਖਿਆ
Published : Jul 15, 2021, 3:44 pm IST
Updated : Jul 15, 2021, 3:44 pm IST
SHARE ARTICLE
5 sisters are Rajasthan Administrative Service officers
5 sisters are Rajasthan Administrative Service officers

ਹਨੂੰਮਾਨਗੜ੍ਹ ਦੀਆਂ ਤਿੰਨ ਭੈਣਾਂ ਨੇ ਸੂਬੇ ਦੀ ਪ੍ਰਬੰਧਕੀ ਪ੍ਰੀਖਿਆ ਨੂੰ ਪਾਸ ਕੀਤਾ ਹੈ। ਇਹਨਾਂ ਭੈਣਾਂ ਦੀਆਂ ਦੋ ਹੋਰ ਭੈਣਾਂ ਪਹਿਲਾਂ ਹੀ ਆਰਏਐਸ ਅਧਿਕਾਰੀ ਹਨ।

ਨਵੀਂ ਦਿੱਲੀ: ਰਾਜਸਥਾਨ ਦੇ ਹਨੂੰਮਾਨਗੜ੍ਹ ਦੀਆਂ ਤਿੰਨ ਭੈਣਾਂ (3 Sisters crack RAS exam together) ਨੇ ਸੂਬੇ ਦੀ ਪ੍ਰਬੰਧਕੀ ਪ੍ਰੀਖਿਆ ਨੂੰ ਪਾਸ ਕੀਤਾ ਹੈ। ਇਹਨਾਂ ਭੈਣਾਂ ਦੀਆਂ ਦੋ ਹੋਰ ਭੈਣਾਂ ਪਹਿਲਾਂ ਹੀ ਆਰਏਐਸ ਅਧਿਕਾਰੀ ਹਨ। ਆਰਏਐਸ ਵਿਚ ਚੁਣੀਆਂ ਗਈਆਂ ਇਹਨਾਂ ਤਿੰਨ ਭੈਣਾਂ ਦੇ ਨਾਮ ਰਿਤੂ, ਅੰਸ਼ੂ ਅਤੇ ਸੁਮਨ ਸਹਾਰਨ ਹਨ। ਤਿੰਨਾਂ ਨੇ 2018 ਵਿਚ ਆਰਏਐਸ ਦੀ ਪ੍ਰੀਖਿਆ ਦਿੱਤੀ ਸੀ।

5 sisters are Rajasthan Administrative Service officers5 sisters are Rajasthan Administrative Service officers

ਹੋਰ ਪੜ੍ਹੋ: 8500 ਫੁੱਟ ਦੀ ਉੱਚਾਈ ਤੋਂ Paragliding ਕਰ 6 ਸਾਲਾ ਮਿਸਕਾ ਜੈਨ ਨੇ ਬਣਇਆ ਰਿਕਾਰਡ

ਇਹਨਾਂ ਤੋਂ ਇਲਾਵਾ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੀਆਂ ਸੜਕਾਂ ਦੀ ਸਫਾਈ ਕਰਨ ਵਾਲੀ ਇਕ ਮਿਊਂਸੀਪਲ ਕਰਮਚਾਰੀ ਆਸ਼ਾ ਕੰਡਾਰਾ ਦੀ ਵੀ ਆਰਏਐਸ 2018 ਵਿਚ ਚੋਣ ਹੋਈ ਹੈ। ਆਰਏਐਸ 2018 ਦਾ ਫਾਈਨਲ ਨਤੀਜਾ 13 ਜੁਲਾਈ ਨੂੰ ਜਾਰੀ ਕੀਤਾ ਗਿਆ ਸੀ। ਨਤੀਜਿਆਂ ਤੋਂ ਬਾਅਦ ਇਹਨਾਂ ਭੈਣਾਂ ਵਿਚ ਕਾਫੀ ਖੁਸ਼ੀ ਦੇਖੀ ਜਾ ਰਹੀ ਹੈ।

12th Board Exam3 Sisters crack RAS exam together

ਹੋਰ ਪੜ੍ਹੋ: ਜ਼ਿਆਦਾ Work Out ਹੋ ਸਕਦਾ ਹੈ ਖਤਰਨਾਕ, ਵਧ ਸਕਦਾ ਹੈ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ

ਰਿਤੂ, ਅੰਸ਼ੂ ਅਤੇ ਸੁਮਨ ਦੀਆਂ ਦੋ ਵੱਡੀਆਂ ਭੈਣਾਂ ਪਹਿਲਾਂ ਹੀ ਆਰਏਐਸ ਲਈ ਚੁਣੀਆਂ ਗਈਆਂ ਹਨ। ਉਹਨਾਂ ਵਿਚੋਂ ਮੰਜੂ ਕਾਰਪੋਰੇਟ ਇੰਸਪੈਕਟਰ ਹੈ ਅਤੇ ਰੋਮਾ ਸੁਜਾਨਗੜ ਵਿਚ ਬੀਡੀਓ ਵਜੋਂ ਤਾਇਨਾਤ ਹੈ। ਇੰਡੀਅਨ ਫੌਰੈਸਟ ਸਰਵਿਸ (ਆਈਐਫਐਸ) ਅਧਿਕਾਰੀ ਪ੍ਰਵੀਨ ਕਾਸਵਾਨ ਨੇ ਟਵਿਟਰ 'ਤੇ  ਇਹਨਾਂ ਤਿੰਨਾਂ ਭੈਣਾਂ ਦੀ ਖ਼ਬਰ ਸਾਂਝੀ ਕੀਤੀ ਅਤੇ ਵਧਾਈ ਦਿੱਤੀ।

5 sisters are Rajasthan Administrative Service officers5 sisters are Rajasthan Administrative Service officers

ਹੋਰ ਪੜ੍ਹੋ: ਵਾਤਾਵਰਣ ਦੀ ਚਿੰਤਾ: 20 ਸਾਲਾਂ ਵਿਚ ਪੈਟਰੋਲ-ਡੀਜ਼ਲ ਵਾਲੀਆਂ ਕਾਰਾਂ ਬੰਦ ਕਰਨਗੇ ਯੂਰੋਪੀਅਨ ਦੇਸ਼

ਇਹ ਤਿੰਨ ਭੈਣਾਂ ਹਨੂੰਮਾਨਗੜ੍ਹ ਦੇ ਪਿੰਡ ਭੈਰੂਸਰੀ ਵਿਚ ਰਹਿੰਦੀਆਂ ਹਨ। ਅੰਸ਼ੂ ਨੇ 31, ਰੀਤੂ ਨੇ 96 ਅਤੇ ਸੁਮਨ ਨੇ 98ਵਾਂ ਰੈਂਕ ਹਾਸਲ ਕੀਤਾ ਹੈ। ਸਭ ਤੋਂ ਵੱਡੀ ਭੈਣ ਮੰਜੂ ਸਹਾਰਨ ਨੂੰ ਸਾਲ 2012 ਵਿਚ ਸਹਿਕਾਰੀ ਵਿਭਾਗ ਵਿਚ ਚੁਣਿਆ ਗਿਆ ਸੀ। ਉੱਥੇ ਹੀ 11 ਸਾਲ ਪਹਿਲਾਂ  ਰੋਮਾ ਸਹਾਰਨ ਨੂੰ ਆਰਏਐਸ ਵਿਚ ਚੁਣਿਆ ਗਿਆ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana 'ਚ ਦੇਰ ਰਾਤ ਤੱਕ Hotel ਖੋਲ੍ਹਣ ਵਾਲਿਆਂ ਨੂੰ MP SanjeevArora ਨੇ ਦਵਾ 'ਤੀ ਮਨਜ਼ੂਰੀ

15 Apr 2025 8:20 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/04/2025

15 Apr 2025 8:18 AM

ਮੁੰਡਾ-ਕੁੜੀ ਦੀ ਕੁੱਟਮਾਰ ਕਰਨ ਵਾਲੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਪੱਤਰਕਾਰ ਨਾਲ ਬਦਸਲੂਕੀ

09 Apr 2025 5:43 PM

Rana Gurjit Singh ਤੇ Raja Warring ਨੂੰ ਲੈ ਕੇ ਕੀ ਬੋਲੇ Brinder Singh Dhillon

09 Apr 2025 5:42 PM

ਚਿੱਟੇ ਵਾਲੀ ਮਹਿਲਾ ਤਸਕਰ ਮਾਮਲੇ 'ਚ ਸਿਆਸੀ ਐਂਟਰੀ, ਆਪ-ਕਾਂਗਰਸ ਤੇ ਇੱਕ ਦੂਜੇ ਤੇ ਇਲਜ਼ਾਮ, LIVE

05 Apr 2025 5:52 PM
Advertisement