8500 ਫੁੱਟ ਦੀ ਉੱਚਾਈ ਤੋਂ Paragliding ਕਰ 6 ਸਾਲਾ ਮਿਸਕਾ ਜੈਨ ਨੇ ਬਣਇਆ ਰਿਕਾਰਡ

By : AMAN PANNU

Published : Jul 15, 2021, 3:18 pm IST
Updated : Jul 15, 2021, 3:19 pm IST
SHARE ARTICLE
6 year old Miska Jain
6 year old Miska Jain

ਪੈਰਾਗਲਾਈਡਿੰਗ ਕਰ 6 ਸਾਲਾ ਮਿਸਕਾ ਜੈਨ ਨੇ ਲਿਮਕਾ ਬੂਕ ਆਫ ਰਿਕਾਰਡ ‘ਚ ਆਪਣਾ ਨਾਮ ਦਰਜ ਕਰਵਾ ਲਿਆ।

ਚੰਡੀਗੜ੍ਹ: ਪੈਰਾਗਲਾਈਡਿੰਗ (Paragliding) ਕਰ 6 ਸਾਲਾ ਮਿਸਕਾ ਜੈਨ (Miska Jain) ਨੇ ਲਿਮਕਾ ਬੂਕ ਆਫ ਰਿਕਾਰਡ (Limca Book of Record) ‘ਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਮਿਸਕਾ ਨੇ ਸਮੁੰਦਰ ਦੇ ਪੱਧਰ ਤੋਂ 8500 ਫੁੱਟ (8500 Feet) ਦੀ ਉਚਾਈ ਤੋਂ ਪੈਰਾਗਲਾਈਡਿੰਗ ਕੀਤੀ। ਇਹ ਰਿਕਾਰਡ ਬਣਾਉਣ ਵਾਲੀ ਮਿਸਕਾ ਇਸ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਬੱਚੀ (Youngest Child to make this record) ਹੈ।

ਹੋਰ ਪੜ੍ਹੋ: ਜ਼ਿਆਦਾ Work Out ਹੋ ਸਕਦਾ ਹੈ ਖਤਰਨਾਕ, ਵਧ ਸਕਦਾ ਹੈ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ

ਪਾਲਮਪੁਰ ਦੀ ਬੀਰ ਬਿਲਿੰਗ (Palampur Bir Billing) ਘਾਟੀ ਏਸ਼ੀਆ ਦੀ ਸਭ ਤੋਂ ਉੱਚੀ ਪਹਾੜੀਆਂ ਵਿਚੋਂ ਇਕ ਹੈ। ਇੰਨੀ ਉਚਾਈ ਤੋਂ ਛੋਟੀ ਉਮਰ ਦੇ ਬੱਚਿਆਂ ਲਈ ਪੈਰਾਗਲਾਈਡਿੰਗ ਕਰਨਾ ਸੋਖਾ ਨਹੀਂ ਹੁੰਦਾ ਪਰ ਮਿਸਕਾ ਹੱਸਦੀ ਹੋਈ ਆਪਣੇ ਪਾਈਲਿਟ ਨਾਲ 15 ਮਿੰਟ ਆਸਮਾਨ ‘ਚ ਰਹੀ ਅਤੇ ਸਫਲਤਾਪੂਰਵਕ ਧਰਤੀ ’ਤੇ ਉੱਤਰੀ। 

PHOTOPHOTO

ਮਿਸਕਾ ਜੈਨ ਮਾਨਸਾ ਦੇਵੀ ਕੰਪਲੈਕਸ, ਰੇਲ ਵਿਹਾਰ, ਸੈਕਟਰ-4 ਪੰਚਕੂਲਾ (Panchkula) ਦੀ ਰਹਿਣ ਵਾਲੀ ਹੈ। ਮਿਸਕਾ ਦੀ ਮਾਂ ਰਾਧਾ ਇਕ ਮਨੋਵਿਗਿਆਨੀ ਹੈ ਅਤੇ ਪੰਚਕੂਲਾ ਵਿਚ ਹੀ ਆਪਣਾ ਕਲੀਨਿਕ ਚਲਾਉਂਦੀ ਹੈ। ਉਸਦੇ ਪਿਤਾ ਅਭਿਸ਼ੇਕ ਜੈਨ ਇੰਜੀਨਿਅਰ ਹਨ। ਢਾਈ ਸਾਲ ਦੀ ਉਮਰ ਵਿਚ ਹੀ ਮਿਸਕਾ ਨੇ ਸਵੀਮਿੰਗ ਸਿਖਣੀ ਸ਼ੁਰੂ ਕਰ ਦਿੱਤੀ ਸੀ। ਮਿਸਕਾ ਦੇ ਮਨ ‘ਚ ਉੱਠ ਰਹੇ ਸਵਾਲਾਂ ਨੂੰ ਲੈ ਕੇ ਮਾਂ ਰਾਧਾ ਨੂੰ ਲਗਿਆ ਕਿ ਉਨ੍ਹਾਂ ਦੀ ਬੇਟੀ ਕੁਝ ਕਰਨਾ ਚਾਹੁੰਦੀ ਹੈ। 

ਹੋਰ ਪੜ੍ਹੋ: ਵਾਤਾਵਰਣ ਦੀ ਚਿੰਤਾ: 20 ਸਾਲਾਂ ਵਿਚ ਪੈਟਰੋਲ-ਡੀਜ਼ਲ ਵਾਲੀਆਂ ਕਾਰਾਂ ਬੰਦ ਕਰਨਗੇ ਯੂਰੋਪੀਅਨ ਦੇਸ਼

ParaglidingParagliding

ਹੋਰ ਪੜ੍ਹੋ: ਨਵਾਂਗਾਓ ਦੀ Reena Khokhar ਟੋਕਿਓ ਉਲੰਪਿਕ 'ਚ ਦਿਖਾਵੇਗੀ ਤਾਕਤ

ਡਾ. ਰਾਧਾ ਨੇ ਦੱਸਿਆ ਕਿ ਉਨਹਾਂ ਦੀ ਬੇਟੀ ਚੰਡੀਗੜ੍ਹ ਦੇ ਕਾਰਮੇਲ ਕਾਨਵੈਂਟ ਸਕੂਲ (Carmel Convent School) ਵਿਚ ਪਹਿਲੀ ਜਮਾਤ ‘ਚ ਪੜ੍ਹਦੀ ਹੈ। ਉਸ ਨੇ ਇੰਟਰਨੈੱਟ ’ਤੇ ਲੋਕਾਂ ਨੂੰ ਪੈਰਾਗਲਾਈਡਿੰਗ ਕਰਦੇ ਹੋਏ ਦੇਖਿਆ ਤਾਂ ਕਹਿਣ ਲਗੀ ਕਿ ਉਹ ਵੀ ਅਸਮਾਨ ‘ਚ ਉੱਡਣਾ ਚਾਹੁੰਦੀ ਹੈ। ਉਨਹਾਂ ਕਿਹਾ ਕਿ ਪਹਿਲਾਂ ਤਾਂ ਸਾਨੂੰ ਲਗਾ ਕਿ ਉਹ ਇਦਾਂ ਹੀ ਬੋਲ ਰਹੀ ਹੈ, ਪਰ ਜਦ ਉਸ ਨੇ ਜ਼ਿੱਦ ਕਰਨੀ ਸ਼ੁਰੂ ਕੀਤੀ ਤਾਂ ਬੀਤੇ ਮਹੀਨੇ 26 ਜੂਨ ਨੂੰ ਅਸੀਂ ਪਾਲਮਪੁਰ ਗਏ, ਜਿਥੇ 19 ਕਿਲੋਮੀਟਰ ਦੂਰ ਬਿਲਿੰਗ ਪਹਾੜ੍ਹੀ ’ਤੇ ਉਸ ਨੇ ਪੈਰਾਗਲਾਈਡਿੰਗ ਕੀਤੀ। 

Location: India, Chandigarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement