
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਉਹ ਸਾਊਦੀ ਅਰਬ ਦੇ ਨਾਲ 110 ਅਰਬ ਡਾਲਰ ਦੇ ਵੱਡੇ ਹਥਿਆਰ ਸੌਦੇ ਨੂੰ ਰੱਦ ਕਰਨ...
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਉਹ ਸਾਊਦੀ ਅਰਬ ਦੇ ਨਾਲ 110 ਅਰਬ ਡਾਲਰ ਦੇ ਵੱਡੇ ਹਥਿਆਰ ਸੌਦੇ ਨੂੰ ਰੱਦ ਕਰਨ ਦੇ ਖ਼ਿਲਾਫ਼ ਹਨ, ਕਿਉਂਕਿ ਇਸ ਤੋਂ ਦੇਸ਼ ਦੀ ਮਾਲੀ ਹਾਲਤ ਅਤੇ ਨੌਕਰੀਆਂ ਉਤੇ ਅਸਰ ਪਵੇਗਾ। ਪੱਤਰਕਾਰ ਜਮਾਲ ਖਾਸ਼ੋਗੀ ਦੇ ਅਚਾਨਕ ਲਾਪਤਾ ਹੋ ਜਾਣ ਤੋਂ ਬਾਅਦ ਮੀਡੀਆ ਅਤੇ ਅਮਰੀਕੀ ਕਾਂਗਰਸ ਵਲੋਂ ਸਾਊਦੀ ਅਰਬ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਜ਼ਬਰਦਸਤ ਦਬਾਅ ਦੇ ਵਿਚ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਇਸ ਮੁੱਦੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਾਊਦੀ ਅਰਬ ਤੋਂ ਇਸ ਬਾਰੇ ਵਿਚ ਸੂਚਨਾ ਮੰਗੀ ਹੈ।
Donald Trump & Saudi Shahਵਾਸ਼ਿੰਗਟਨ ਪੋਸਟ ਲਈ ਲਿਖਣ ਵਾਲੇ ਖਾਸ਼ੋਗੀ ਦਾ ਇਸਤਾਨਬੁਲ ਵਿਚ ਸਾਊਦੀ ਵਣਜ ਦੂਤਾਵਾਸ ਦੇ ਅੰਦਰ ਸਾਊਦੀ ਅਧਿਕਾਰੀਆਂ ਦੁਆਰਾ ਕਤਲ ਕਰ ਦਿਤੇ ਜਾਣ ਦਾ ਸ਼ੱਕ ਹੈ। ਖਾਸ਼ੋਗੀ ਨੂੰ ਆਖ਼ਰੀ ਵਾਰੀ ਉਥੇ ਅੰਦਰ ਦਾਖਲ ਹੁੰਦੇ ਹੋਏ ਵੇਖਿਆ ਗਿਆ ਸੀ। ਤੁਰਕੀ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੋਲ ਆਡੀਓ ਅਤੇ ਵੀਡੀਓ ਹੈ ਜਿਸ ਦੇ ਨਾਲ ਸੰਕੇਤ ਮਿਲਦਾ ਹੈ ਕਿ ਵਣਜ ਦੂਤਾਵਾਸ ਵਿਚ ਖਾਸ਼ੋਗੀ ਦਾ ਘਟੀਆ ਤਰੀਕੇ ਨਾਲ ਕਤਲ ਕਰ ਦਿਤਾ ਗਿਆ ਹੈ। ਸਾਊਦੀ ਅਰਬ ਨੇ ਹੁਣ ਤੱਕ ਦੋਸ਼ਾਂ ਤੋਂ ਮਨ੍ਹਾ ਕੀਤਾ ਹੈ। ਹਾਲਾਂਕਿ, ਇਸ ਮੁੱਦੇ ਨੂੰ ਲੈ ਕੇ ਉਸ ਨੂੰ ਦੁਨੀਆ ਭਰ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Donald Trump ਟਰੰਪ ਨੇ ਕਿਹਾ ਕਿ ਉਹ ਇਸ ਮੁੱਦੇ 'ਤੇ ਸਾਊਦੀ ਸ਼ਾਹ ਨਾਲ ਗੱਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਨੇ ਕਿਹਾ, ਮੈਂ ਸਾਊਦੀ ਅਰਬ ਦੇ ਸ਼ਾਹ ਸਲਮਾਨ ਨੂੰ ਵੀ ਫ਼ੋਨ ਕਰਾਂਗਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜੋ ਚੱਲ ਰਿਹਾ ਹੈ, ਇਸ ਬਾਰੇ ਵਿਚ ਮੇਰਾ ਉਨ੍ਹਾਂ ਨੂੰ ਪੁੱਛਣਾ ਉਚਿਤ ਰਹੇਗਾ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਉਹ ਇਸ ਦੀ ਵਜ੍ਹਾ ਕਰ ਕੇ ਸਊਦੀ ਅਰਬ ਦੇ ਨਾਲ 110 ਅਰਬ ਡਾਲਰ ਦਾ ਵੱਡਾ ਹਥਿਆਰ ਸੌਦਾ ਰੱਦ ਕਰਨ ਦੇ ਖ਼ਿਲਾਫ਼ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਕਦਮ ਤੋਂ ਅਮਰੀਕਾ ਵਿਚ ਨੌਕਰੀਆਂ ਉਤੇ ਅਸਰ ਪਵੇਗਾ।
ਇਸ ਤੋਂ ਇਲਾਵਾ ਜੇਕਰ ਅਮਰੀਕਾ ਪਿਛੇ ਹਟਦਾ ਹੈ ਤਾਂ ਰੂਸ ਅਤੇ ਚੀਨ ਉਸ ਦੀ ਜ਼ਰੂਰੀ ਹਥਿਆਰਾਂ ਦੀ ਅਪੂਰਤੀ ਕਰਨ ਲਈ ਤਿਆਰ ਹਨ। ਟਰੰਪ ਨੇ ਕਿਹਾ ਕਿ ਇਸ ਸਬੰਧ ਵਿਚ ਉਨ੍ਹਾਂ ਨੇ ਕੋਈ ਆਖ਼ਰੀ ਫ਼ੈਸਲਾ ਨਹੀਂ ਕੀਤਾ ਹੈ।