ਅਮਰੀਕਾ ਦੇ ਰੱਖਿਆ ਮੰਤਰੀ ਛੇਤੀ ਹੀ ਅਪਣੇ ਅਹੁਦੇ ਤੋਂ ਹੱਟ ਸਕਦੇ ਹਨ : ਡੋਨਾਲਡ ਟਰੰਪ
Published : Oct 15, 2018, 1:59 pm IST
Updated : Oct 15, 2018, 1:59 pm IST
SHARE ARTICLE
US Defense Minister can soon step down from their position
US Defense Minister can soon step down from their position

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੇਸ਼ ਦੇ ਰੱਖਿਆ ਮੰਤਰੀ ਜਿਮ ਮੈਟਿਸ ਛੇਤੀ ਅਪਣੇ ਅਹੁਦੇ ਤੋਂ ਹੱਟ ਸਕਦੇ ਹਨ। ਇਸ ਦਾ ਕਾਰਨ ਇਕ ਡੈਮੋਕਰੇਟ...

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੇਸ਼ ਦੇ ਰੱਖਿਆ ਮੰਤਰੀ ਜਿਮ ਮੈਟਿਸ ਛੇਤੀ ਅਪਣੇ ਅਹੁਦੇ ਤੋਂ ਹੱਟ ਸਕਦੇ ਹਨ। ਇਸ ਦਾ ਕਾਰਨ ਇਕ ਡੈਮੋਕਰੇਟ ਦੀ ਤਰ੍ਹਾਂ ਕੰਮ ਕਰਨ ਦਾ ਉਨ੍ਹਾਂ ਦਾ ਤਰੀਕਾ ਹੋ ਸਕਦਾ ਹੈ। ਵਿਚਾਰ ਕਰਨ ਯੋਗ ਹੈ ਕਿ ਅਮਰੀਕਾ ਵਿਚ ਰਿਪਬਲਿਕਨ ਪਾਰਟੀ ਦਾ ਸ਼ਾਸਨ ਹੈ ਅਤੇ ਡੈਮੋਕਰੇਟਿਕ ਪਾਰਟੀ ਵਿਰੋਧੀ ਪੱਖ ਵਿਚ ਹੈ। ਅਮਰੀਕੀ ਫੌਜ ਵਿਚ ਸੀਨੀਅਰ ਜਨਰਲ ਰਹੇ ਮੈਟਿਸ ਨੂੰ ਟਰੰਪ ਪ੍ਰਸ਼ਾਸਨ ਵਿਚ ਇਕ ਅਜ਼ਾਦ ਵਿਚਾਰਾਂ ਵਾਲਾ ਮੰਤਰੀ ਮੰਨਿਆ ਜਾਂਦਾ ਹੈ।

Donald Trump & Jim MatisDonald Trump & Jim Matisਸ਼ਾਇਦ ਇਸ ਲਈ ਟਰੰਪ ਨੇ ਉਨ੍ਹਾਂ ਨੂੰ ਡੈਮੋਕਰੇਟ ਦੀ ਤਰ੍ਹਾਂ ਕੰਮ ਕਰਨ ਵਾਲਾ ਕਰਾਰ ਦਿਤਾ। ਬਾਵਜੂਦ ਇਸ ਦੇ ਮੀਡੀਆ ਨੂੰ ਦਿਤੇ ਇੰਟਰਵਿਊ ਵਿਚ ਰਾਸ਼ਟਰਪਤੀ ਟਰੰਪ ਨੇ ਮੈਟਿਸ ਨੂੰ ਇਕ ਵਧੀਆ ਦੋਸਤ ਵੀ ਦੱਸਿਆ। ਉਨ੍ਹਾਂ ਨੇ ਕਿਹਾ, ਉਨ੍ਹਾਂ ਨੂੰ ਮੈਟਿਸ ਦਾ ਵਧੀਆ ਸਹਿਯੋਗ ਮਿਲ ਰਿਹਾ ਹੈ ਪਰ ਉਹ ਛੇਤੀ ਹੀ ਅਪਣਾ ਪਦ ਛੱਡ ਸਕਦੇ ਹਨ। ਵਿਚਾਰ ਕਰਨ ਯੋਗ ਹੈ ਕਿ ਜਿਮ ਮੈਟਿਸ ਨੇ ਦੋ ਦਿਨ ਪਹਿਲਾਂ ਹੀ ਟਰੰਪ ਦੇ ਨਾਲ ਵਾਈਟ ਹਾਊਸ ਵਿਚ ਲੰਚ ਕੀਤਾ ਸੀ। ਉਸ ਸਮੇਂ ਮੰਨਿਆ ਜਾ ਰਿਹਾ ਸੀ ਕਿ ਉਹ ਭਾਰਤ ਅਤੇ ਰੂਸ ਦੇ ਵਿਚ ਹੋਏ ਐਸ-400 ਏਅਰ ਡਿਫੈਂਸ ਸੌਦੇ ਉਤੇ ਸਲਾਹ ਮਸ਼ਵਰੇ ਲਈ ਆਏ ਸਨ।

Donald TrumpDonald Trump ​ਇਸ ਸੌਦੇ ਤੋਂ ਅਮਰੀਕਾ ਨਰਾਜ਼ ਹੈ ਅਤੇ ਰੂਸ ਉਤੇ ਲੱਗੀਆਂ ਪਾਬੰਦੀਆਂ ਦੇ ਸਿਲਸਿਲੇ ਵਿਚ ਉਹ ਭਾਰਤ ਦੇ ਖ਼ਿਲਾਫ਼ ਵੀ ਕਾਰਵਾਈ ਦੀ ਧਮਕੀ ਦੇ ਰਿਹਾ ਹੈ।

ਇਹ ਵੀ ਪੜ੍ਹੋ : ਭਾਰਤ ਅਤੇ ਰੂਸ ਦੇ ਵਿਚ ਹੋਏ S- 400 ਮਿਜ਼ਾਈਲ ਡਿਫੈਂਸ ਸਮਝੌਤੇ ਨੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਡਰਾ ਦਿਤਾ ਹੈ ਅਤੇ ਉਸ ਨੇ ਮਾਸਕੋ ਤੋਂ ਮੁਆਫ਼ੀ ਮੰਗੀ ਹੈ। ਰੂਸ ਦੇ ਨਾਲ ਭਾਰਤ ਦੇ ਏਅਰ ਡਿਫੈਂਸ ਸਿਸਟਮ ਡੀਲ ਉਤੇ ਇਸਲਾਮਾਬਾਦ ਨੇ ਕਿਹਾ ਹੈ ਕਿ ਭਾਰਤ ਨੂੰ ਹਥਿਆਰ ਦੇਣ ਵਾਲੇ ਦੇਸ਼ ਨੂੰ ਇਹ ਯਕੀਨੀ ਬਣਾਉਣ ਚਾਹੀਦਾ ਹੈ ਕਿ ਇਸ ਦੇ ਕਾਰਨ ਖੇਤਰ ਵਿਚ ਸ਼ਕਤੀ ਸੰਤੁਲਨ ਨੂੰ ਖ਼ਤਰਾ ਨਾ ਪਹੁੰਚੇ। ਦੱਸ ਦੇਈਏ ਕਿ ਭਾਰਤ ਨੇ ਅਮਰੀਕੀ ਪਾਬੰਦੀਆਂ ਦੀ ਚਿਤਾਵਨੀ ਨੂੰ ਨਜ਼ਰ ਅੰਦਾਜ਼ ਕਰ ਕੇ ਰੂਸ ਦੇ ਨਾਲ ਇਹ ਡੀਲ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement