ਮੁੰਡੇ-ਕੁੜੀਆਂ ਦਾ ਭੇਦਭਾਵ ਮਿਟਾਉਣ ਲਈ ਅਮਰੀਕੀ ਡੈਲਟਾ ਏਅਰਲਾਈਨ ਦੀ ਅਨੋਖੀ ਪਹਿਲ
Published : Oct 15, 2019, 11:43 am IST
Updated : Oct 15, 2019, 11:43 am IST
SHARE ARTICLE
Female Delta Team
Female Delta Team

ਅਮਰੀਕਾ ਦੀ ਡੈਲਟਾ ਏਅਰਲਾਈਨ ਦੇ ਹਵਾਈ ਜਹਾਜ਼ ਵੈਸੇ ਤਾਂ ਹਰ ਰੋਜ਼ ਸਾਲਟ ਲੇਕ ਸਿਟੀ ਤੋਂ ਹਿਊਸਟਨ ਲਈ....

ਵਾਸ਼ਿੰਗਟਨ : ਅਮਰੀਕਾ ਦੀ ਡੈਲਟਾ ਏਅਰਲਾਈਨ ਦੇ ਹਵਾਈ ਜਹਾਜ਼ ਵੈਸੇ ਤਾਂ ਹਰ ਰੋਜ਼ ਸਾਲਟ ਲੇਕ ਸਿਟੀ ਤੋਂ ਹਿਊਸਟਨ ਲਈ ਉਡ਼ਾਣ ਭਰਦੇ ਹਨ ਪਰ ਹਾਲ ਹੀ ਵਿੱਚ ਏਅਰਲਾਈਨ ਦੀ ਇੱਕ ਉਡਾਣ ਥੋੜ੍ਹੀ ਵੱਖਰੀ ਸੀ। ਇਸ ਉਡਾਣ ਵਿੱਚ 120 ਲੜਕੀਆਂ ਸ਼ਾਮਲ ਸਨ। ਉਨ੍ਹਾਂ ਨੂੰ ਹਿਊਸਟਨ 'ਚ ਨਾਸਾ ਦੇ ਕੇਂਦਰ ਵੀ ਲਿਜਾਇਆ ਗਿਆ ਤਾਂ ਕਿ ਉਹ ਵਿਮਾਨ ਉਦਯੋਗ ਦੀ ਕਾਰਜ ਪ੍ਰਣਾਲੀ, ਗਣਿਤ ਅਤੇ ਵਿਗਿਆਨ ਸਬੰਧੀ ਵਿਸ਼ਿਆਂ ਪ੍ਰਤੀ ਆਪਣੀ ਸਮਝ ਤੇ ਰੁਚੀ ਵਧਾ ਸਕਣ।

Female Delta TeamFemale Delta Team

ਅਸਲ 'ਚ ਡੈਲਟਾ ਏਅਰਲਾਈਨ ਨੇ ਅੰਤਰ ਰਾਸ਼ਟਰੀ ਮਹਿਲਾ ਹਵਾਬਾਜ਼ੀ ਦਿਵਸ ਮੌਕੇ ਲਿੰਗ ਭੇਦਭਾਵ ਖ਼ਤਮ ਕਰਨ ਦਾ ਸੁਨੇਹਾ ਦੇਣ ਲਈ ਇਹ ਪਹਿਲ ਕੀਤੀ ਸੀ। ਸੀਐਨਐਨ ਦੀ ਰਿਪੋਰਟ ਅਨੁਸਾਰ ਬੀਤੇ ਹਫ਼ਤੇ ਕਰਵਾਈ ਗਈ ਇਸ ਯਾਤਰਾ ਵਿੱਚ ਨਾਸਾ ਦੇ ਜਾਨਸਨ ਸਪੇਸ ਸੈਂਟਰ ਲੈ ਕੇ ਜਾਣ ਲਈ ਡੈਲਟਾ ਏਅਰਲਾਈਨ ਨੇ 12 ਤੋਂ 18 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਚੁਣਿਆ ਸੀ।

Female Delta TeamFemale Delta Team

ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਪ੍ਰਬੰਧ ਦੇ ਪਿੱਛੇ ਦਾ ਮਕਸਦ ਪੁਰਸ਼ ਪ੍ਰਧਾਨ ਖੇਤਰ ਵਿੱਚ ਔਰਤਾਂ ਨੂੰ ਭਾਗੀਦਾਰੀ ਲਈ ਪ੍ਰੋਤਸਾਹਿਤ ਕਰਨਾ ਸੀ। ਡੈਲਟਾ ਨੇ ਕਿਹਾ ਕਿ ਯਾਤਰਾ ਕਰਨ ਵਾਲੀ ਸਾਇੰਸ ਟੈਕਨੋਲਜੀ ਇੰਜੀਨਿਅਰਿੰਗ ਮੈਥ ਸਕੂਲ ( ਐੱਸਟੀਈਐੱਮ ) ਵੱਲੋਂ ਆਈਆਂ ਲੜਕੀਆਂ ਨੇ ਇਸ ਦੌਰਾਨ ਉਡ਼ਾਣ ਨਾਲ ਸਬੰਧਤ ਸਾਰੇ ਪਹਿਲੂਆਂ ਨੂੰ ਬਰੀਕੀ ਨਾਲ ਸਮਝਿਆ ਤੇ ਜਾਣਿਆ।

Female Delta TeamFemale Delta Team

ਇਸ ਯਾਤਰਾ ਦੇ ਦੌਰਾਨ ਜਹਾਜ਼ ਚਾਲਕ ਦਲ, ਕਰਿਊ ਮੈਂਬਰ, ਰੈਂਪ ਏਜੰਟ, ਗੇਟ ਏਜੰਟ ਤੱਕ ਦੀ ਸਾਰੀ ਜ਼ਿੰਮੇਵਾਰੀਆਂ ਔਰਤਾਂ ਨੇ ਹੀ ਨਿਭਾਈਆਂ। ਵਿਦਿਆਰਥਣਾ ਨੇ ਹਿਊਸਟਨ 'ਚ ਨਾਸਾ ਦੇ ਹੈੱਡਕੁਆਰਟਰ ਵਿੱਚ ਕੰਟਰੋਲ ਪੈਨਲ ਤੋਂ ਲੈ ਕੇ ਜਾਨਸਨ ਸਪੇਸ ਸੈਂਟਰ ਤੱਕ ਦੀ ਸੈਰ ਕੀਤੀ। ਉੱਥੇ ਹੀ ਡੈਲਟਾ ਏਅਰਲਾਈਨ ਨੇ ਕਿਹਾ ਸੀ ਕਿ ਉਸਦੇ ਪਾਇਲਟਾਂ 'ਚ ਪੰਜ ਫੀਸਦੀ ਔਰਤਾਂ ਹਨ। ਜਿਨ੍ਹਾਂ 'ਚੋਂ 7.4 ਫੀਸਦੀ ਦੀ ਪਿਛਲੇ ਚਾਰ ਸਾਲਾਂ ਦੌਰਾਨ ਨਿਯੁਕਤੀ ਕੀਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement