
ਕੰਪਨੀ ਅਗਲੇ ਮਹੀਨੇ ਦਿੱਲੀ ਤੇ ਮੁੰਬਈ ਤੋਂ ਸਿੰਗਾਪੁਰ ਦੀਆਂ ਉਡਾਣਾ ਸ਼ੁਰੂ ਕਰੇਗੀ।
ਮੁੰਬਈ : ਟਾਟਾ ਤੇ ਸਿੰਗਾਪੁਰ ਏਅਰਲਾਈਨਜ਼ ਦੇ ਸਾਂਝੇ ਉਧਮ ਵਿਸਤਾਰਾ ਏਅਰਲਾਈਨ ਨੇ ਅਗੱਸਤ ਮਹੀਨੇ ਤੋਂ ਅੰਤਰਰਾਸ਼ਟਰੀ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਸਿੰਗਾਪੁਰ ਲਈ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਕੰਪਨੀ ਅਗਲੇ ਮਹੀਨੇ ਦਿੱਲੀ ਤੇ ਮੁੰਬਈ ਤੋਂ ਸਿੰਗਾਪੁਰ ਦੀਆਂ ਉਡਾਣਾ ਸ਼ੁਰੂ ਕਰੇਗੀ।
Vistara
ਏਅਰਲਾਈਨ ਨੇ ਕਿਹਾ ਕਿ ਵਿਸਤਾਰਾ ਦੋ ਰੋਜ਼ਾਨਾ ਉਡਾਣਾ ਦਾ ਪ੍ਰਬੰਧ ਕਰੇਗੀ। ਇਕ ਉਡਾਣ ਦਿੱਲੀ-ਸਿੰਗਾਪੁਰ ਤੇ ਦੂਜੀ ਮੁੰਬਈ ਤੋਂ ਸਿੰਗਾਪੁਰ ਲਈ ਉਡਾਣ ਸ਼ੁਰੂ ਹੋਵੇਗੀ, ਜੋ ਕ੍ਰਮਵਾਰ 6 ਤੇ 7 ਅਗੱਸਤ ਨੂੰ ਸ਼ੁਰੂ ਹੋਵੇਗੀ। ਇਸ ਵਿਚ ਅੰਤਰਰਾਸ਼ਟਰੀ ਸੇਵਾਵਾਂ ਲਈ ਬੋਇੰਗ 737-800 ਐਨਜੀ ਜਹਾਜ਼ ਨੂੰ ਲਗਾਇਆ ਜਾਵੇਗਾ, ਜਿਸ ਵਿਚ ਦੋ ਸ਼੍ਰੇਣੀਆਂ ਬਿਜ਼ਨਸ ਤੇ ਇਕਾਨਮੀ ਕਲਾਸ ਹੋਣਗੀਆਂ।
Vistara
ਵਿਸਤਾਰਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਲੇਜਲੀ ਥੰਗ ਨੇ ਕਿਹਾ,''ਇਹ ਸਾਡੇ ਲਈ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਅਪਣੀ ਪਹਿਲੀ ਅੰਤਰਰਾਸ਼ਟਰੀ ਉਡਾਣ ਸਿੰਗਾਪੁਰ ਲਈ ਸ਼ੁਰੂ ਕਰ ਰਹੇ ਹਾਂ। ਅਸੀਂ ਇਸ ਨੂੰ ਕਾਰਪੋਰੇਟ, ਵਪਾਰ ਤੇ ਛੁੱਟੀਆਂ ਮਨਾਉਣ ਦੇ ਉਦੇਸ਼ ਨਾਲ ਅਹਿਮ ਬਾਜ਼ਾਰ ਦੇ ਰੂਪ ਵਿਚ ਦੇਖਦੇ ਹਾਂ।''