
ਅਮਰੀਕੀ ਫਾਰਮਾ ਕੰਪਨੀ ਜਾਨਸਨ ਐਂਡ ਜਾਨਸਨ ਨੂੰ ਲੰਬੇ ਸਮੇਂ ਤੋਂ ਪਤਾ ਸੀ ਕਿ ਉਸ ਦੇ ਬਣਾਏ ਬੇਬੀ ਪਾਊਡਰ ਵਿਚ ਨੁਕਸਾਨਦਾਇਕ ਕੈਮੀਕਲ ਐਸਬੈਸਟੌਸ ਮੌਜੂਦ ਹੈ। ਰਿਪੋਰਟ ...
ਵਾਸ਼ਿੰਗਟਨ (ਪੀਟੀਆਈ) :- ਅਮਰੀਕੀ ਫਾਰਮਾ ਕੰਪਨੀ ਜਾਨਸਨ ਐਂਡ ਜਾਨਸਨ ਨੂੰ ਲੰਬੇ ਸਮੇਂ ਤੋਂ ਪਤਾ ਸੀ ਕਿ ਉਸ ਦੇ ਬਣਾਏ ਬੇਬੀ ਪਾਊਡਰ ਵਿਚ ਨੁਕਸਾਨਦਾਇਕ ਕੈਮੀਕਲ ਐਸਬੈਸਟੌਸ ਮੌਜੂਦ ਹੈ। ਰਿਪੋਰਟ ਵਿਚ ਕੁੱਝ ਖੁਫ਼ੀਆ ਦਸਤਾਵੇਜਾਂ ਅਤੇ ਸੂਤਰਾਂ ਦੇ ਹਵਾਲੇ ਤੋਂ ਇਹ ਦਾਅਵਾ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ 1971 ਤੋਂ ਲੈ ਕੇ 2000 ਤੱਕ ਕੰਪਨੀ ਦੇ ਬੇਬੀ ਪਾਊਡਰ ਦੀ ਟੈਸਟਿੰਗ ਵਿਚ ਕਈ ਵਾਰ ਐਸਬੈਸਟੌਸ ਮਿਲਾਇਆ ਗਿਆ।
Johnson and Johnson
ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਾਨਸਨ ਐਂਡ ਜਾਨਸਨ ਦੇ ਅਧਿਕਾਰੀਆਂ, ਪ੍ਰਬੰਧਕਾਂ, ਵਿਗਿਆਨੀਆਂ, ਡਾਕਟਰਾਂ ਅਤੇ ਵਕੀਲਾਂ ਨੂੰ ਵੀ ਪਤਾ ਸੀ ਪਰ ਉਨ੍ਹਾਂ ਨੇ ਇਹ ਗੱਲ ਲੁਕਾ ਕੇ ਰੱਖੀ। ਅਮਰੀਕੀ ਰੈਗੁਲੇਟਰ ਦੀ ਯੋਜਨਾ ਸੀ ਕਿ ਕਾਸਮੈਟਿਕ ਟੈਲਕਮ ਪਾਊਡਰ ਵਿਚ ਐਸਬੈਸਟੌਸ ਦੀ ਮਾਤਰਾ ਸੀਮਿਤ ਕੀਤੀ ਜਾਵੇ ਪਰ ਕੰਪਨੀ ਨੇ ਇਨ੍ਹਾਂ ਕੋਸ਼ਿਸ਼ਾਂ ਦੇ ਖਿਲਾਫ ਰੈਗੁਲੇਟਰ 'ਤੇ ਦਬਾਅ ਬਣਾਇਆ। ਇਸ ਵਿਚ ਉਨ੍ਹਾਂ ਨੂੰ ਕਾਮਯਾਬੀ ਵੀ ਮਿਲੀ। ਰਿਪੋਰਟ ਦੇ ਮੁਤਾਬਕ ਜਾਨਸਨ ਐਂਡ ਜਾਨਸਨ ਨੇ ਸਾਰੇ ਇਲਜ਼ਾਮ ਨਕਾਰੇ ਹਨ।
Johnson and Johnson
ਕੰਪਨੀ ਦਾ ਕਹਿਣਾ ਹੈ ਕਿ ਪਟੀਸ਼ਨਰਾਂ ਦੇ ਵਕੀਲਾਂ ਨੇ ਅਪਣੇ ਫ਼ਾਇਦੇ ਲਈ ਦਸਤਾਵੇਜਾਂ ਨਾਲ ਛੇੜਛਾੜ ਕੀਤੀ ਤਾਂਕਿ ਕੋਰਟ ਵਿਚ ਭੁਲੇਖੇ ਦਾ ਮਾਹੌਲ ਪੈਦਾ ਕੀਤਾ ਜਾ ਸਕੇ। ਇਹ ਉਨ੍ਹਾਂ ਸਾਰੇ ਟੈਸਟ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ ਜੋ ਦਾਅਵਾ ਕਰਦੇ ਹਨ ਕਿ ਸਾਡੇ ਪਾਊਡਰ ਵਿਚ ਕੋਈ ਨੁਕਸਾਨਦਾਇਕ ਪਦਾਰਥ ਮੌਜੂਦ ਨਹੀਂ ਹੈ। ਜਾਨਸਨ ਐਂਡ ਜਾਨਸਨ ਦੇ ਬੇਬੀ ਪਾਊਡਰ ਵਿਚ ਨੁਕਸਾਨਦਾਇਕ ਕੈਮੀਕਲ ਹੋਣ ਦੇ ਕਈ ਵਾਰ ਇਲਜ਼ਾਮ ਲੱਗੇ ਹਨ।
Johnson and Johnson
ਹਾਲਾਂਕਿ ਜੁਲਾਈ ਵਿਚ ਅਮਰੀਕਾ ਦੀ ਸੈਂਟ ਲੁਈਸ ਕੋਰਟ ਨੇ ਕੰਪਨੀ ਦੇ ਪਾਊਡਰ ਵਿਚ ਕੈਂਸਰ ਫੈਲਾਉਣ ਵਾਲਾ ਕੈਮੀਕਲ ‘ਐਸਬੈਸਟੌਸ' ਮਿਲਣ ਤੋਂ ਬਾਅਦ ਉਸ 'ਤੇ 4.7 ਅਰਬ ਡਾਲਰ (ਕਰੀਬ 34 ਹਜ਼ਾਰ ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਸੀ। ਇਹ ਰਾਸ਼ੀ ਉਨ੍ਹਾਂ 22 ਔਰਤਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਦਿੱਤੀ ਗਈ ਜਿਨ੍ਹਾਂ ਨੂੰ ਪਾਊਡਰ ਦੀ ਵਜ੍ਹਾ ਨਾਲ ਕੈਂਸਰ ਹੋਣ ਦਾ ਦਾਅਵਾ ਕੀਤਾ ਸੀ। ਇਹ ਪਹਿਲਾ ਮਾਮਲਾ ਸੀ ਜਦੋਂ ਐਸਬੈਸਟੌਸ ਦੀ ਵਜ੍ਹਾ ਨਾਲ ਕੈਂਸਰ ਹੋਣ ਦਾ ਪਤਾ ਚੱਲਿਆ।
Johnson and Johnson
ਹਾਲਾਂਕਿ ਜਾਨਸਨ ਐਂਡ ਜਾਨਸਨ ਰਾਈਟਰ ਦੀ ਰਿਪੋਰਟ ਅਤੇ ਸਾਰੇ ਆਰੋਪਾਂ ਨੂੰ ਖਾਰਿਜ ਕਰ ਦਿਤਾ ਹੈ। ਕੰਪਨੀ ਨੇ ਬਿਆਨ ਜਾਰੀ ਕਰ ਕਿਹਾ ਕਿ ਰਾਈਟਰ ਦੀ ਰਿਪੋਟ ਝੂਠੀ ਅਤੇ ਇਕਤਰਫਾ ਹੈ। ਕੰਪਨੀ ਦਾ ਬੇਬੀ ਪਾਊਡਰ ਸੁਰੱਖਿਅਤ ਅਤੇ ਐਸਬੇਸਟਸ ਫਰੀ ਹੈ। ਖ਼ੁਦ ਕੰਪਨੀ ਰੈਗੂਲੇਟਰ, ਇੰਡੀਪੇਂਡੈਂਟ ਲੈਬ ਅਤੇ ਸਿੱਖਿਅਕ ਸੰਸਥਾਨਾਂ ਦੇ ਵੱਲੋਂ ਕਰਾਏ ਗਏ ਹਜ਼ਾਰਾਂ ਟੈਸਟ ਵਿਚੋਂ ਕਿਸੇ ਵਿਚ ਵੀ ਇਹ ਗੱਲ ਸਾਹਮਣੇ ਨਹੀਂ ਆਈ ਕਿ ਕੰਪਨੀ ਦੇ ਪਾਊਡਰ ਵਿਚ ਐਸਬੈਸਟੌਸ ਹੈ।