
ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿਚ ਆਈ ਹੈ ਤੇਜ਼ੀ
ਨਵੀਂ ਦਿੱਲੀ : ਅਮਰੀਕਾ ਦੇ ਸੈਂਟਰਲ ਬੈਂਕ ਫੈਡਰਲ ਰਿਜ਼ਰਵ ਦੀ ਵਿਆਜ਼ ਦਰਾਂ ਵਿਚ ਕੋਈ ਬਦਲਾਅ ਨਾ ਕਰਨ ਦੇ ਫ਼ੈਸਲੇ ਨਾਲ ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿਚ ਤੇਜ਼ੀ ਆਈ ਹੈ। ਸੋਨੇ ਦੇ ਭਾਅ ਵਿਚ ਪਿਛਲੇ 5 ਦਿਨਾਂ ਤੋਂ ਜਾਰੀ ਗਿਰਾਵਟ ਨੂੰ ਵੀਰਵਾਰ ਨੂੰ ਵਿਰਾਮ ਲੱਗ ਗਿਆ। ਦਿੱਲੀ ਦੇ ਸਰਾਰਫਾ ਬਜ਼ਾਰ ਵਿਚ 99.9 ਫ਼ੀਸਦੀ ਵਾਲੇ 10 ਗ੍ਰਾਮ ਸੋਨੇ ਦੇ ਭਾਅ 71 ਰੁਪਇਆ ਤੱਕ ਵੱਧ ਗਏ ਹਨ।
file photo
ਉੱਥੇ ਹੀ ਚਾਂਦੀ ਦੀ ਕੀਮਤਾਂ ਵਿਚ ਤੇਜ਼ੀ ਦਰਜ ਕੀਤੀ ਗਈ ਹੈ। ਇਕ ਕਿਲੋਗ੍ਰਾਮ ਚਾਂਦੀ 359 ਰੁਪਏ ਮਹਿੰਗੀ ਹੋ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਵਿਆਜ ਦਰਾਂ ਨਾ ਘੱਟਣ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਸੋਨੇ ਦੀ ਕੀਮਤਾਂ ਵਿਚ ਜ਼ੋਰਦਾਰ ਤੇਜ਼ੀ ਆਈ ਹੈ। ਪਰ ਰੁਪਏ ਦੀ ਮਜ਼ਬੂਤੀ ਨੇ ਸੋਨੇ ਨੂੰ ਬੜੀ ਤੇਜ਼ੀ ਨਾਲ ਰੋਕਿਆ ਹੈ।
file photo
ਵੀਰਵਾਰ ਨੂੰ ਦਿੱਲੀ ਦੇ ਸਰਾਰਾਫਾ ਬਜ਼ਾਰ ਵਿਚ 24 ਕੈਰੇਟ ਵਾਲੇ ਸੋਨੇ ਦੀ ਕੀਮਤ 71 ਰੁਪਏ ਨਾਲ 38,564 ਰੁਪਏ ਪ੍ਰਤੀ ਦਸ ਗ੍ਰਾਮ ਪਹੁੰਚ ਗਈ ਹੈ।
file photo
ਉੱਥੇ ਹੀ ਇਸ ਤੋਂ ਪਹਿਲਾਂ ਦਿੱਲੀ ਦੇ ਸਰਾਰਫਾ ਬਜ਼ਾਰ ਵਿਚ 99.9 ਫ਼ੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 73 ਰੁਪਏ ਗਿਰ ਕੇ 38,486 ਰੁਪਏ ਪ੍ਰਤੀ ਦਸ ਗ੍ਰਾਮ ਤੇ ਆ ਗਈ ਸੀ। ਬੁੱਧਵਾਰ ਨੂੰ ਇਕ ਕਿਲੋਗ੍ਰਾਮ ਚਾਂਦੀ ਦੇ ਭਾਅ 44,625 ਰੁਪਏ ਤੋਂ ਵੱਧ ਕੇ 44,984 ਰੁਪਏ ਤੇ ਪਹੁੰਚ ਗਏ ਹਨ। ਇਸ ਦੌਰਾਨ ਚਾਂਦੀ 359 ਰੁਪਏ ਮਹਿੰਗੀ ਹੋਈ ਹੈ।