ਜ਼ਮੀਨ-ਹਵਾ ਅਤੇ ਸਮੁੰਦਰ 'ਚ ਹਮਲਾ ਕਰਨ ਵਾਲੀ ਫ਼ੌਜ ਤਿਆਰ ਕਰ ਰਿਹੈ ਚੀਨ : ਅਮਰੀਕਾ 
Published : Jan 16, 2019, 12:06 pm IST
Updated : Jan 16, 2019, 12:08 pm IST
SHARE ARTICLE
Chinese army
Chinese army

ਟੇਲਰ ਨੇ ਕਿਹਾ ਕਿ ਚੀਨ ਜ਼ਮੀਨ, ਹਵਾ, ਸਮੁੰਦਰ, ਪੁਲਾੜ ਅਤੇ ਸੂਚਨਾ ਦੇ ਖੇਤਰ ਵਿਚ ਸਮਰਥਾ ਦਾ ਵਿਸਤਾਰ ਕਰਨ ਦੇ ਨਾਲ ਹੀ ਮਜ਼ਬੂਤ ਘਾਤਕ ਤਾਕਤਾਂ ਦਾ ਵੀ ਨਿਰਮਾਣ ਕਰ ਰਿਹਾ ਹੈ।

ਵਾਸ਼ਿੰਗਟਨ : ਅਮਰੀਕਾ ਦੇ ਇਕ ਸੀਨੀਅਰ ਖੁਫੀਆ ਅਧਿਕਾਰੀ ਨੇ ਕਿਹਾ ਹੈ ਕਿ ਚੀਨ ਜ਼ਮੀਨ, ਹਵਾ, ਸਮੁੰਦਰ, ਪੁਲਾੜ ਅਤੇ ਸਾਈਬਰ ਖੇਤਰ ਵਿਚ ਹਮਲਾ ਕਰਨ ਲਈ ਉੱਚ ਸਮਰਥਾ ਵਾਲੀ ਫ਼ੌਜ ਤਿਆਰ ਕਰ ਰਿਹਾ ਹੈ। ਇਸ ਨੂੰ ਉਹ ਛੇਤੀ ਹੀ ਖੇਤਰ ਦੇ ਅੰਦਰ ਅਤੇ ਉਸ ਦੇ ਬਾਹਰ ਵੀ ਤੈਨਾਤ ਕਰੇਗਾ। ਅਧਿਕਾਰੀ ਦਾ ਦਾਅਵਾ ਹੈ ਕਿ ਚੀਨੇ ਦੇ ਨੇਤਾਵਾਂ ਦਾ ਮਕਸਦ ਦੇਸ਼ ਨੂੰ ਵੱਧ ਤੋਂ ਵੱਧ ਮਜ਼ਬੂਤ ਬਣਾਉਣਾ ਹੈ। ਇਸ ਦੇ ਲਈ ਚੀਨ ਦੇ ਆਧੁਨਿਕੀਕਰਣ 'ਤੇ ਜ਼ੋਰ ਦਿਤਾ ਜਾ ਰਿਹਾ ਹੈ। ਡੈਨ ਟੇਲਰ ਨੇ ਪੇਂਟਾਗਨ ਵਿਖੇ ਇਕ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ

USAUSA

ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਦੇ ਕੂਟਨੀਤਕ ਮਕਸਦਾਂ ਵਿਚ ਚੀਨ ਨੂੰ ਮਹਾਨ ਦਰਜਾ ਦਿਲਾਉਣ ਦਾ ਮਕਸਦ ਵੀ ਸ਼ਾਮਲ ਹੈ। ਇਸ ਮੌਕੇ 'ਤੇ ਰੱਖਿਆ ਵਿਭਾਗ ਵੱਲੋਂ ਕਾਂਗਰਸ ਦੀ 'ਚੀਨ : ਫ਼ੌਜੀ ਤਾਕਤਾਂ ਦੇ ਜੰਗ ਲੜਨ ਅਤੇ ਜਿੱਤਣ ਲਈ ਤਾਕਤਾਂ ਦਾ ਆਧੁਨਿਕੀਕਰਣ ਕਰਨਾ' ਰੀਪੋਰਟ ਨੂੰ ਜਾਰੀ ਕੀਤਾ ਗਿਆ। ਟੇਲਰ ਨੇ ਕਿਹਾ ਕਿ ਯਕੀਨੀ ਤੌਰ 'ਤੇ ਚੀਨ ਜ਼ਮੀਨ, ਹਵਾ, ਸਮੁੰਦਰ, ਪੁਲਾੜ ਅਤੇ ਸੂਚਨਾ ਦੇ ਖੇਤਰ ਵਿਚ ਸਮਰਥਾ ਦਾ ਵਿਸਤਾਰ ਕਰਨ ਦੇ ਨਾਲ ਹੀ ਮਜ਼ਬੂਤ ਘਾਤਕ ਤਾਕਤਾਂ ਦਾ ਵੀ ਨਿਰਮਾਣ ਕਰ ਰਿਹਾ ਹੈ।

People's Liberation Army ChinaPeople's Liberation Army China

ਟੇਲਰ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਅਦਨ ਦੀ ਖਾੜੀ ਵਿਚ ਸਮੁੰਦਰੀ ਡਕੈਤੀ ਵਿਰੁਧ ਮੁਹਿੰਮ ਤੋਂ ਲੈ ਕੇ ਪੂਰਬੀ ਅਤੇ ਦੱਖਣੀ ਚੀਨ ਸਾਗਰਾਂ ਵਿਚ ਫ਼ੌਜ ਦੀ ਮੌਜੂਦਗੀ ਨੂੰ ਵਧਾਉਣ ਤੱਕ ਚੀਨ ਨੇ ਪੀਪਲਸ ਲਿਬਰੇਸ਼ਨ ਆਰਮੀ ਨੂੰ ਰਾਸ਼ਟਰੀ ਤਾਕਤ ਦਿਖਾਉਣ  ਲਈ ਇਕ ਹਥਿਆਰ ਦੇ ਤੌਰ 'ਤੇ ਵਰਤੇ ਜਾਣ ਦੀ ਇੱਛਾ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਕਿ ਭਵਿੱਖ ਵਿਚ ਪਰਮਾਣੂ ਊਰਜਾ ਸੰਤੁਲਨ, ਪਾਵਰ ਪ੍ਰੋਜੈਕਸ਼ਨ, ਸਾਈਬਰ ਖੇਤਰ, ਪੁਲਾੜ ਅਤੇ ਇਲੈਕਟ੍ਰੋਮੈਗਨੇਟਿਕ ਸਪੈਕਟ੍ਰਮ ਜਿਹੇ ਖੇਤਰਾਂ ਵਿਚ ਆਧੁਨਿਕੀਕਰਣ ਪੀਐਲਏ ਦੀ ਵੱਧ ਰਹੀ ਸਮਰਥਾ ਵਿਚ ਮਹਤੱਵਪੂਰਨ ਅਤੇ ਅਹਿਮ ਤੱਥ ਹਨ।

People's Liberation ArmyPLA

ਟੇਲਰ ਨੇ ਕਿਹਾ ਕਿ ਚੀਨ ਗ਼ੈਰ ਜੰਗੀ ਮੁਹਿੰਮਾਂ ਜਿਵੇਂ ਕਿ ਮਨੁੱਖੀ ਸਹਾਇਤਾ, ਆਪਦਾ ਰਾਹਤ, ਸਮੁੰਦਰੀ ਡਕੈਤੀ ਵਿਰੁਧ ਅਤੇ ਸ਼ਾਂਤੀ ਰੱਖਿਆ ਮੁਹਿੰਮਾਂ ਲਈ ਵੀ ਅਪਣੀ ਸਮਰਥਾ ਦਾ ਵਿਕਾਸ ਕਰ ਰਿਹਾ ਹੈ। ਆਉਣ ਵਾਲੇ ਸਾਲਾਂ ਵਿਚ ਪੀਐਲਏ ਹੋਰਨਾਂ ਆਧੁਨਿਕ ਫ਼ੌਜੀਆਂ ਦੇ ਮੁਕਾਬਲੇ ਤਕਨੀਕੀ ਪੱਖ ਤੋਂ ਵੱਧ ਸਮਰਥ ਹੋ ਸਕਦੀ ਹੈ। ਚੀਨ ਅਜਿਹੇ ਬੰਬਾਂ ਦਾ ਵੀ ਨਿਰਮਾਣ ਕਰ ਰਿਹਾ ਹੈ ਜਿਹਨਾਂ ਵਿਚ ਖੇਤਰੀ ਅਤੇ ਵਿਸ਼ਵ ਪੱਧਰ ਦੇ ਟੀਚਿਆਂ ਤੱਕ ਮਾਰ ਕਰਨ ਦੀ ਸਮਰਥਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

charanjit Channi Exclusive Interview - ਜਲੰਧਰ ਵਾਲੇ ਕਹਿੰਦੇ ਨਿਕਲ ਜਾਣਗੀਆਂ ਚੀਕਾਂ | SpokesmanTV

14 May 2024 1:11 PM

Congress Leader Raja Warring Wife Amrita Warring Interview | Lok Sabha Election 2024

14 May 2024 8:47 AM

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM
Advertisement