
ਕ੍ਰਾਈਸਟਰਚ ਵਿਖੇ ਗਲਾਸ ਫੈਕਟਰੀ ਵਿੱਚ ਹੋਈ ਮੌਤ
ਔਕਲੈਂਡ- ਕ੍ਰਾਈਸਟਚਰਚ ਵਿਖੇ ਇੱਕ ਗਲਾਸ ਫੈਕਟਰੀ (ਸਟੇਕ ਗਲਾਸ) ਦੇ ਵਿਚ ਪਿਛਲੇ ਦੋ ਸਾਲਾਂ ਤੋਂ ਕੰਮ ਕਰਦੇ 24 ਸਾਲਾ ਪੰਜਾਬੀ ਨੌਜਵਾਨ ਮੰਦੀਪ ਸਿੰਘ ਸੰਧੂ ਦੀ ਮੌਤ ਹੋ ਗਈ। ਘਟਨਾ ਕੰਮ ਦੌਰਾਨ ਹੋਈ ਦੱਸੀ ਜਾ ਰਹੀ ਹੈ ਤੇ ਇਹ ਮਸ਼ੀਨ ਦੀ ਚਪੇਟ ਵਿਚ ਆ ਗਿਆ।
File
2015 ਤੋਂ ਇਹ ਨੌਜਵਾਨ ਕ੍ਰਾਈਸਟਚਰਚ ਵਿਚ ਸੀ ਤੇ ਜ਼ਿਲ੍ਹਾ ਫਿਰੋਜਪੁਰ ਨਾਲ ਸਬੰਧਿਤ ਸੀ। ਸਿਹਤ ਪੱਖੋਂ ਸੁਡੋਲ ਇਹ ਨੌਜਵਾਨ ਸਥਾਨਕ ਜ਼ਿੱਮ ਦਾ ਪੱਕਾ ਮੈਂਬਰ ਸੀ ਤੇ ਬਹੁਤ ਹੀ ਚੰਗੇ ਸੁਭਾਅ ਦਾ ਮਾਲਕ ਸੀ। ਇਹ ਨੌਜਵਾਨ ਕ੍ਰਿਕਟ ਵੀ ਬਹੁਤ ਸੋਹਣੀ ਖੇਡਦਾ ਸੀ।
File
ਘਰਦਿਆਂ ਦਾ ਇਹ ਇਕੱਲਾ ਪੁੱਤਰ ਦੱਸਿਆ ਜਾ ਰਿਹਾ ਹੈ ਤੇ ਪਰਿਵਾਰ ਦੇ ਲਈ ਇਹ ਹੀ ਸਾਰਾ ਕੁਝ ਸੀ। ਵਰਕ ਸੇਫ ਅਤੇ ਹੋਰ ਸਬੰਧਿਤ ਮਹਿਕਮਾ ਇਸ ਸਾਰੀ ਘਟਨਾ ਦੀ ਜਾਂਚ ਵਿਚ ਲੱਗ ਗਿਆ ਹੈ। ਪਰਿਵਾਰ ਦੇ ਲਈ ਇਹ ਬਹੁਤ ਹੀ ਅਸਹਿ ਦੁੱਖ ਹੈ।
File
ਦੂਜੇ ਪਾਸੇ ਲੋਕਲ ਕਮਿਊਨਿਟੀ ਦੇ ਸਹਿਯੋਗ ਨਾਲ ਉਸਦਾ ਮ੍ਰਿਤਕ ਸਰੀਰ ਇੰਡੀਆ ਭੇਜਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
File